ਗੜ੍ਹਦੀਵਾਲਾ 24 ਦਸੰਬਰ (ਚੌਧਰੀ / ਯੋਗੇਸ਼ ਗੁਪਤਾ / ਪ੍ਰਦੀਪ ਕੁਮਾਰ )
: 13,500 ਐਮ ਐਲ ਨਾਜਾਇਜ ਦੇਸੀ ਸ਼ਰਾਬ ਸਮੇਤ ਇੱਕ ਮੁਲਜ਼ਮ ਨੂੰ ਗੜ੍ਹਦੀਵਾਲਾ ਪੁਲਿਸ ਨੇ ਕਾਬੂ ਕੀਤਾ ਹੈ ।ਮੁਲਜ਼ਮ ਦੀ ਪਛਾਣ ਰਾਣਾ ਪੁੱਤਰ ਹੰਸੂ ਵਾਸੀ ਜੌਹਲਾਂ ਥਾਣਾ ਗੜਦੀਵਾਲਾ ਜਿਲਾ ਹੁਸ਼ਿਆਰਪੁਰ ਵਜੋਂ ਹੋਈ ਹੈ ।
ਮਾਨਯੋਗ ਐਸ ਐਸ ਪੀ .ਸੁਰਿੰਦਰ ਲਾਂਬਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸਿਆਰਪਰ ਦੇ ਦਿਸਾ ਨਿਰਦੇਸ਼ਾ ਮੁਤਾਬਿਕ ਇਲਾਕਾ ਥਾਣਾ ਵਿੱਚ ਲੁੱਟ ਖੋਹ,ਚੋਰੀਆਂ ਦੀਆਂ ਵਾਰਦਾਤਾਂ ਰੋਕਣ ਲਈ ਅਤੇ ਨਸ਼ਿਆਂ ਦੀ ਰੋਕ ਥਾਮ ਲਈ ਚੱਲ ਰਹੀ ਸਪੈਸ਼ਲ ਮੁਹਿੰਮ ਸਬੰਧੀ ਸ: ਕੁਲਵੰਤ ਸਿੰਘ ਪੀਪੀਐਸ ਡੀਐਸਪੀ ਸਬ ਡਵੀਜਨ ਟਾਂਡਾ ਵਲੋਂ ਦਿੱਤੀਆਂ ਹਦਾਇਤਾਂ ਮੁਤਾਬਿਕ ਸਬ ਇੰਸਪੈਕਟਰ ਪਰਵਿੰਦਰ ਸਿੰਘ ਮੁੱਖ ਅਫਸਰ ਥਾਣਾ ਗੜਦੀਵਾਲਾ ਦੀ ਨਿਗਰਾਨੀ ਹੇਠ ਇਲਾਕਾ ਥਾਣਾ ਗੜਦੀਵਾਲਾ ਵਿੱਚ ਚੱਲ ਰਹੀ ਚੈਕਿੰਗ ਦੋਰਾਨ ਏ ਐਸ ਆਈ ਸਤਪਾਲ ਸਿੰਘ ਸਮੇਤ ਪੁਲਿਸ ਪਾਰਟੀ ਪਿੰਡ ਮੱਲੀਆਂ ਨੂੰ ਜਾ ਰਹੇ ਸੀ ਤਾਂ ਸਾਹਮਣੇ ਤੋ ਇੱਕ ਮੌਨਾ ਵਿਆਕਤੀ ਆਪਣੇ ਮੋਢਿਆਂ ਪਰ ਇੱਕ ਕੈਨ ਪਲਾਸਟਿਕ ਚੁੱਕੀ ਆਉਂਦਾ ਦਿਖਾਈ ਦਿੱਤਾ। ਜਿਸ ਨੂੰ ਏ ਐਸ ਆਈ ਸਤਪਾਲ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕਰਕੇ ਨਾਮ ਉਸ ਦਾ ਨਾਮ ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਰਾਣਾ ਪੁੱਤਰ ਹੰਸੂ ਵਾਸੀ ਜੌਹਲਾਂ ਥਾਣਾ ਗੜਦੀਵਾਲਾ ਜਿਲਾ ਹੁਸ਼ਿਆਰਪੁਰ ਦੱਸਿਆ । ਜਿਸਦੇ ਕੈਨ ਪਲਾਸਟਿਕ ਦਾ ਢੱਕਣ ਖੋਲ ਕੇ ਕੈਨ ਪਲਾਸਟਿਕ ਨੂੰ ਚੈਕ ਕੀਤਾ ਤਾਂ ਕੈਨ ਪਲਾਸਟਿਕ ਵਿੱਚੋਂ 13,500 ਐਮ ਐਲ ਨਾਜਾਇਜ ਦੇਸੀ ਸ਼ਰਾਬ ਬਰਾਮਦ ਹੋਈ।ਜਿਸ ਪਰ ਮੁੱਕਦਮਾ ਨੰਬਰ 118 ਮਿਤੀ 23-12-2023 ਅ/ਧ 61-1-14 ਐਕਸਾਈਜ ਐਕਟ ਥਾਣਾ ਗੜਦੀਵਾਲਾ ਦਰਜ ਰਜਿਸਟਰ ਕੀਤਾ ਗਿਆ।








