Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਭੋਗ ਤੇ ਵਿਸ਼ੇਸ਼….. ਮਾਤਾ ਕਰਤਾਰ ਕੌਰ ਮਿਲਣਸਾਰ ਤੇ ਸਰਲ ਸੁਭਾਅ ਦੇ ਮਾਲਕ ਸਨ

ਭੋਗ ਤੇ ਵਿਸ਼ੇਸ਼….. ਮਾਤਾ ਕਰਤਾਰ ਕੌਰ ਮਿਲਣਸਾਰ ਤੇ ਸਰਲ ਸੁਭਾਅ ਦੇ ਮਾਲਕ ਸਨ

ਗੜਦੀਵਾਲਾ 24 ਦਸੰਬਰ (ਚੌਧਰੀ) 

: ਕੁਝ ਦਿਨ ਪਹਿਲਾਂ 104 ਸਾਲ ਦੀ ਉਮਰ ਭੋਗ ਕੇ ਮਾਤਾ ਕਰਤਾਰ ਕੌਰ ਸਾਨੂੰ ਸਦੀਵੀਂ ਵਿਛੋੜਾ ਦੇ ਗਏ ਸਨ ।ਅੱਜ ਉਹਨਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਗੜਦੀਵਾਲਾ ਦੇ ਲਾਗੇ ਪਿੰਡ ਰਾਜਾ ਕਲਾਂ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੌਕੇ ਰਾਗੀ ਸਿੰਘਾਂ ਨੇ ਬੈਰਾਗਮਈ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜੀ ਰੱਖਿਆ।( ਨਾਨਕ ਕਿਸ ਨੋ ਆਖੀਐ ਬਿਨੁ ਪੁਛਿਆ ਹੀ ਲੈ ਜਾਇ) ਘਰ ਪਰਿਵਾਰ ਬਜ਼ੁਰਗਾਂ ਤੋਂ ਸੰਸਕਾਰ ਲੈ ਕੇ ਚੰਗੀ ਸੋਚ ਦਾ ਧਾਰਨੀ ਤੇ ਪਰਿਵਾਰ ਨੂੰ ਤਰੱਕੀਆਂ ਵੱਲ ਲੈ ਕੇ ਜਾਂਦਾ ਹੈ।ਸਵ: ਬੀਬੀ ਕਰਤਾਰ ਕੌਰ ਨੇ ਪਰਿਵਾਰ ਨੂੰ ਵਧੀਆ ਸੰਸਕਾਰ ਦਿੱਤੇ ਤੇ ਪਰਿਵਾਰ ਨੂੰ ਤਰੱਕੀਆਂ ਵੱਲ ਲੈ ਕੇ ਗਏ। ਉਹਨਾਂ ਦੇ ਤਿੰਨ ਲੜਕੇ ਤੇ ਪੰਜ ਲੜਕੀਆਂ ਸਨ। ਜਿਨਾਂ ਵਿੱਚੋਂ ਛੇ ਬੱਚੇ ਅੱਜ ਵੀ ਮਾਤਾ ਤੋਂ ਚੰਗੇ ਸੰਸਕਾਰ ਲੈ ਕੇ ਸਰਕਾਰੀ ਨੌਕਰੀਆਂ ਦਾ ਨਿੱਘ ਮਾਣ ਰਹੇ ਹਨ ।ਸਵ: ਬੀਬੀ ਕਰਤਾਰ ਕੌਰ ਆਪਣੇ ਪਿੱਛੇ ਹੱਸਦਾ ਵੱਸਦਾ ਪਰਿਵਾਰ ਛੱਡ ਕੇ ਪੰਜਾਂ ਤੱਤਾਂ ਤੋਂ ਬਲੀਨ ਹੋ ਗਏ ਸਨ ਪਰ ਅੱਜ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਪਿੰਡ ਵਾਸੀ ਰਿਸ਼ਤੇਦਾਰ ਭਾਰੀ ਗਿਣਤੀ ਵਿੱਚ ਹਾਜ਼ਰ ਹੋ ਕੇ ਸਾਰਿਆਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਹਨਾਂ ਦਾ ਛੋਟਾ ਲੜਕਾ ਸੁਖਵਿੰਦਰ ਸਿੰਘ ਜੋ ਸੀ ਆਈ ਡੀ ਵਿੱਚ ਏ ਐਸ ਆਈ ਪਦ ਤੇ ਤੈਨਾਤ ਹੈ। ਉਹਨਾਂ ਨੇ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਸਾਰਿਆਂ ਨੂੰ ਜੀ ਆਇਆ ਕਿਹਾ।