Prime Punjab Times

Latest news
ਜ਼ਿਲ੍ਹੇ ਦੇ ਪੰਜ ਬਲਾਕਾਂ ‘ਚ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਰਜਿਸਟ੍ਰੇਸ਼ਨ ਸ਼ੁਰੂ  *श्री राधा कृष्ण मंदिर गढ़दीवाला में (साईं संध्या) 9वां वार्षिक उत्सव 21 जून से* ਗੜ੍ਹਦੀਵਾਲਾ ਦੇ ਪਿੰਡ ਭਟਲਾਂ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਲੋਕ ਮਿਲਣੀ ਦੌਰਾਨ ਹਲਕੇ ਦੇ ਲੋਕਾਂ ਦੀਆਂ ਸੁਣ... ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਜ਼ਿਲ੍ਹਾ ਹੁਸ਼ਿਆਰਪੁਰ ਦੀ ਮੀਟਿੰਗ ਹੋਈ ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ 'ਤੇ ਵਾਪਰੇ ਸੜਕ ਹਾਦਸੇ 'ਚ ਟਯੂਸ਼ਨ ਪੜ੍ਹ ਕੇ ਘਰ ਪਰਤ ਰਹੇ 16 ਸਾਲਾ ਨੌਜਵਾਨ ਦੀ ਮੌ+ਤ ਨਗਰ ਕੌਂਸਲ ਚੋਣਾਂ : ਸ਼ਾਮਚੁਰਾਸੀ ਦੇ 9 ਵਾਰਡਾਂ ’ਚੋਂ 6 ’ਚ ਆਮ ਆਦਮੀ ਪਾਰਟੀ, 2 ’ਚ ਕਾਂਗਰਸ ਪਾਰਟੀ ਅਤੇ ਇਕ ਆਜ਼ਾਦ ਉਮੀਦਵ... ਵਿਵੇਕ ਗੁਪਤਾ ਪੰਜਾਬ ਟ੍ਰੇਡਰਜ਼ ਕਮਿਸ਼ਨ (ਐਕਸਾਈਜ਼ ਐਂਡ ਟੈਕਸੇਸ਼ਨ) ਹਲਕਾ ਉੜਮੁੜ ਦੇ ਮੈਂਬਰ ਨਿਯੁਕਤ BBMB ਵੱਲੋਂ ਹਰ ਸਾਲ ਦੀ ਤਰਾਂ ਬਾਰਿਸ਼ ਰੁੱਤ ਤੋਂ ਪਹਿਲਾਂ ਅਗੇਤੀਆਂ ਤਿਆਰੀਆਂ ਲਈ ਬੈਠਕ ਤੇਜ਼ ਹਨੇਰੀ ਕਾਰਨ ਚਲਦੀ ਕਾਰ ਤੇ ਡਿੱਗਿਆ ਸਫੇਦੇ ਦਾ ਟਹਿਣਾ, ਵੱਡਾ ਹਾਦਸਾ.... ਭੁਪਿੰਦਰ ਸਿੰਘ ਬਾਜਵਾ ਬਣੇ ਜਾਣੋ ਕਿਸ ਸ਼ਹਿਰ 'ਚ ਨਗਰ ਨਿਗਮ ਦੇ ਨਵੇਂ ਮੇਅਰ
ADVERTISEMENT
You are currently viewing ਹੁਸ਼ਿਆਰਪੁਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 60 ਗ੍ਰਾਮ ਨਸ਼ੀਲਾ ਪਾਊਡਰ,02 ਪਿਸਟਲ 32 ਬੋਰ,04 ਰੌਦ ਜਿੰਦਾ 32 ਬੋਰ ਸਮੇਤ 2 ਕਾਬੂ 

ਹੁਸ਼ਿਆਰਪੁਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 60 ਗ੍ਰਾਮ ਨਸ਼ੀਲਾ ਪਾਊਡਰ,02 ਪਿਸਟਲ 32 ਬੋਰ,04 ਰੌਦ ਜਿੰਦਾ 32 ਬੋਰ ਸਮੇਤ 2 ਕਾਬੂ 

ਹੁਸ਼ਿਆਰਪੁਰ 3 ਫਰਵਰੀ (ਬਿਊਰੋ) ਧਰੁਮਨ ਐੱਚ ਨਿੰਬਲੇ ਆਈ.ਪੀ.ਸੀ. ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭੈੜੇ/ਸ਼ੱਕੀ ਪੁਰਸ਼ਾਂ ਨੂੰ ਨੱਥ ਪਾਉਣ ਲਈ ਸ੍ਰੀ ਮੁੱਖਤਿਆਰ ਰਾਏ (ਪੀ. ਪੀ. ਐਸ) ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਸਰਬਜੀਤ ਰਾਏ (ਪੀ ਪੀ ਐਸ ) ਉਪ-ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ, ਪ੍ਰੇਮ ਸਿੰਘ (ਪੀ ਪੀ ਐਸ ) ਉਪ ਪੁਲਿਸ ਕਪਤਾਨ ਸਿਟੀ, ਇੰਚਾਰਜ ਸੀ.ਆਈ.ਏ ਇੰਸਪੈਕਟਰ ਲਖਬੀਰ ਸਿੰਘ ਅਤੇ ਚੌਕੀ ਇੰਚਾਰਜ਼ ਪੁਰਹੀਰਾਂ ਏ.ਐਸ.ਆਈ ਸਤਨਾਮ ਸਿੰਘ ਦੇ ਅਧੀਨ ਵਿਸ਼ੇਸ਼ ਟੀਮਾਂ ਦਾ ਗਠਨ ਕਰਕੇ 02 ਮੁਲਜਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 60 ਗ੍ਰਾਮ ਨਸ਼ੀਲਾ ਪਾਊਡਰ, 02 ਪਿਸਟਲ 32 ਬੋਰ ਸਮੇਤ 04 ਰੌਦ ਜਿੰਦਾ 32 ਬੋਰ ਬਰਾਮਦ ਕਰਕੇ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਧਰੁਮਨ ਐੱਚ ਨਿੰਬਲੇ ਆਈ.ਪੀ.ਸੀ.ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਨੇ ਦੱਸਿਆ ਕਿ ਮਿਤੀ 03.02.2022 ਨੂੰ ਏ.ਐਸ.ਆਈ ਸਤਨਾਮ ਸਿੰਘ,ਚੌਕੀ ਇੰਚਾਰਜ਼ ਪੁਰਹੀਰਾਂ ਨੇ ਦੌਰਾਨੇ ਗਸ਼ਤ ਨਿਊ ਫਤਿਹਗੜ੍ਹ, ਹੁਸ਼ਿਆਰਪੁਰ ਦੇ ਨਜ਼ਦੀਕ ਇੱਕ ਵਿਅਕਤੀ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਸਰਬਜੀਤ ਸਿੰਘ ਵਾਸੀ ਬੰਸੀ ਨਗਰ, ਹੁਸ਼ਿਆਰਪੁਰ ਨੂੰ ਸਮੇਤ ਕਰੂਜ਼ ਕਾਰ ਨੰਬਰੀ ਪੀ ਬੀ 07-ਏ ਏ-0008 ਕਾਬੂ ਕਰਕੇ ਦੌਰਾਨੇ ਚੈਕਿੰਗ ਕਾਰ ਦੀ ਡਰਾਈਵਰ ਸੀਟ ਦੇ ਹੇਠੋਂ 60 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਤੇ ਦੋਸ਼ੀ ਖਿਲਾਫ ਮੁੱਕਦਮਾ ਨੰਬਰ 29 ਮਿਤੀ 02.02.2022 ਅ/ਧ 22 ਐਨ.ਡੀ.ਪੀ.ਐਸ ਥਾਣਾ ਮਾਡਲ ਟਾਊਨ ਦਰਜ਼ ਰਜਿਸਟਰ ਕੀਤਾ ਗਿਆ। ਜੋ ਦੋਸ਼ੀ ਉਕਤ ਦੀ ਉਪਰੋਕਤ ਟੀਮਾਂ ਵੱਲੋਂ ਡੂੰਘਾਈ ਨਾਲ ਪੁੱਛਗਿੱਛ ਕਰਨ ਤੇ ਦੋਸ਼ੀ ਉਕਤ ਦੇ ਕੀਤੇ ਹੋਏ ਫਰਦ ਇੰਕਸ਼ਾਫ ਮੁਤਾਬਿਕ ਰਹੀਮਪੁਰ ਸਬਜ਼ੀ ਮੰਡੀ ਹੁਸ਼ਿਆਰਪੁਰ ਤੋਂ ਇੱਕ ਪਿਸਟਲ 32 ਬੋਰ ਸਮੇਤ 02 ਰੌਦ ਜਿੰਦਾ 32 ਬੋਰ ਬਰਾਮਦ ਕੀਤਾ ਤੇ ਦੋਸ਼ੀ ਖਿਲਾਫ ਮੁੱਕਦਮਾ ਨੰਬਰ 3) ਮਿਤੀ 3.02.2022 ਅ/ਧ 25 ਅਸਲਾ ਐਕਟ, ਥਾਣਾ ਮਾਡਲ ਟਾਊਨ, ਜਿਲਾ ਹੁਸ਼ਿਆਰਪੁਰ ਦਰਜ਼ ਰਜਿਸਟਰ ਕੀਤਾ ਗਿਆ ਤੇ ਦੋਸ਼ੀ ਉਕਤ ਦੇ ਹੀ ਕੀਤੇ ਹੋਏ ਫਰਦ ਇੰਕਸ਼ਾਫ ਮੁਤਾਬਿਕ ਪ੍ਰਿਤਪਾਲ ਸਿੰਘ ਉਰਫ ਪ੍ਰਿਤ ਪੁੱਤਰ ਰਣਜੀਤ ਸਿੰਘ ਵਾਸੀ ਮੇਗੋਵਾਲ ਗੰਜਿਆ, ਥਾਣਾ ਬੁਲੋਵਾਲ, ਜਿਲਾ ਹੁਸ਼ਿਆਰਪੁਰ ਨੂੰ ਉਸਦੇ ਘਰ ਤੋਂ ਕਾਬੂ ਕਰਕੇ ਘਰ ਵਿੱਚ ਬਣੇ ਸਟੋਰ ਰੂਮ ਤੋਂ ਇੱਕ ਪਿਸਟਲ 32 ਬੋਰ ਸਮੇਤ 02 ਰੌਂਦ ਜਿੰਦਾ 32 ਬੋਰ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜੋ ਦੋਸ਼ੀ ਪ੍ਰਿਤਪਾਲ ਸਿੰਘ ਉਕਤ ਨੇ ਦਰਾਨੇ ਪੁੱਛਗਿੱਛ ਦੱਸਿਆ ਕਿ ਉਹ ਮਿਲਟਰੀ ਤੋਂ ਪੁਰਾਣੀਆਂ ਗੱਡੀਆਂ ਖਰੀਦ ਕਰਕੇ ਉਹਨਾਂ ਨੂੰ ਮਾਡੀਫਾਈਡ ਕਰਕੇ ਵੇਚਣ ਦਾ ਕੰਮ ਕਰਦਾ ਹੈ ਕਰੀਬ 4 ਮਹੀਨੇ ਪਹਿਲਾਂ ਉਸ ਪਾਸੋਂ ਰਾਣਾ ਵਾਸੀ ਹਰਿਆਣਾ (ਸਟੇਟ) ਕਾਰ ਬਣਾਉਣ ਦਾ ਆਡਰ ਦੇ ਕੇ ਗਿਆ ਸੀ ਜਿਸਨੇ ਡਲੀਵਰੀ ਸਮੇਂ ਉਸਨੂੰ ਕਾਰ ਦੀ ਕੀਮਤ ਵਿੱਚੋਂ 70,000 ਰੁਪਏ ਘੱਟ ਦਿੱਤੇ ਤੇ ਉਸਦੇ ਬਦਲੇ ਇੱਕ ਪਿਸਟਲ 32 ਬੋਰ ਸਮੇਤ 02 ਰੌਦ ਜਿੰਦਾ ਮੁਹੱਈਆ ਕਰਵਾਇਆ। ਜੋ ਉਸਦਾ ਪਿਸਟਲ ਦੇਖ ਕੇ ਉਸਦੇ ਦੋਸਤ ਹਰਪ੍ਰੀਤ ਸਿੰਘ ਉਰਫ ਹੈਪੀ ਉਕਤ ਨੇ ਵੀ ਪਿਸਟਲ ਖਰੀਦ ਕਰਨ ਦੀ ਮੰਗ ਕੀਤੀ ਜਿਸਤੇ ਉਹ ਦੋਨੋ ਜਾਣੇ ਰਾਣੇ ਦੇ ਘਰ ਹਰਿਆਣਾ ਵਿੱਚ ਚਲੇ ਗਏ ਤੇ ਉਥੋਂ ਦੂਸਰਾ ਪਿਸਟਲ ਤੇ ਰੌਦ ਖਰੀਦ ਕਰਕੇ ਲੈ ਕੇ ਆਏ। ਜੋ ਦੋਸ਼ੀ ਦੀ ਪੁੱਛਗਿੱਛ ਅਨੁਸਾਰ ਰਾਣਾ ਵਾਸੀ ਹਰਿਆਣਾ (ਸਟੇਟ) ਖਿਲਾਫ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੁਸ਼ਿਆਰਪੁਰ ਪੁਲਿਸ ਨੇ ਦੋਸ਼ੀਆਂ ਨੂੰ ਨਸ਼ੀਲੇ ਪਾਊਡਰ ਤੇ ਹਥਿਆਰ ਸਮੇਤ ਕਾਬੂ ਕਰਕੇ ਬੁਹਤ ਹੀ ਸਲਾਘਾਯੋਗ ਕੰਮ ਕੀਤਾ ਹੈ।

error: copy content is like crime its probhihated