Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਹੈਰੋਇਨ,ਪਾਬੰਦੀ ਸ਼ੂਦਾ ਗੋਲੀਆਂ ਅਤੇ ਚੋਰੀ ਦੇ ਮੋਟਰ-ਸਾਈਕਲ ਸਮੇਤ 6 ਕਾਬੂ

ਹੈਰੋਇਨ,ਪਾਬੰਦੀ ਸ਼ੂਦਾ ਗੋਲੀਆਂ ਅਤੇ ਚੋਰੀ ਦੇ ਮੋਟਰ-ਸਾਈਕਲ ਸਮੇਤ 6 ਕਾਬੂ

ਗੁਰਦਾਸਪੁਰ(ਅਸ਼ਵਨੀ) 

ਹੈਰੋਇਨ,ਪਾਬੰਦੀ ਸ਼ੂਦਾ ਗੋਲੀਆਂ ਅਤੇ ਚੋਰੀ ਦੇ ਮੋਟਰ-ਸਾਈਕਲ ਸਮੇਤ 6 ਕਾਬੂ

30 ਅਕਤੂਬਰ – ਪੁਲਿਸ ਜਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲੀਸ ਵਲੋ 6 ਵਿਅਕਤੀਆਂ ਨੂੰ 19 ਗ੍ਰਾਮ 650 ਮਿਲੀ ਗ੍ਰਾਮ ਹੈਰੋਇਨ , 8 ਸੋ ਪਾਬੰਦੀ ਸ਼ੂਦਾ ਗੋਲੀਆਂ ਅਤੇ ਚੋਰੀ ਦੇ ਇਕ ਮੋਟਰ-ਸਾਈਕਲ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ।
ਸਬ ਇੰਸਪੈਕਟਰ ਦਲਜੀਤ ਸਿੰਘ ਪੁਲਿਸ ਸਟੇਸ਼ਨ ਦੀਨਾ ਨਗਰ ਨੇ ਦੱਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਪੁੱਲੀ ਸੂਆ ਅਵਾਂਖਾ ਨੇੜੇ ਡੀ ਏ ਵੀ ਸਕੂਲ ਤੋਂ ਵੀਨਾ ਪਤਨੀ ਕੁਲਦੀਪ ਰਾਜ ਵਾਸੀ ਅਵਾਂਖਾ ਨੂੰ ਸ਼ੱਕ ਪੈਣ ਉੱਪਰ ਕਾਬੂ ਕਰਕੇ ਇਸ ਦੀ ਤਲਾਸ਼ੀ ਲੇਡੀ ਕਾਂਸਟੇਬਲ ਰਜਵੰਤ ਕੋਰ ਕੋਲ਼ੋਂ ਕਰਵਾਈ ਤਾਂ 2 ਗ੍ਰਾਮ 650 ਮਿਲੀ ਗ੍ਰਾਮ ਹੈਰੋਇਨ ਅਤੇ 80 ਪਾਬੰਦੀ ਸ਼ੂਦਾ ਗੋਲੀਆਂ ਬਰਾਮਦ ਹੋਈ ।
ਸਹਾਇਕ ਸਬ ਇੰਸਪੈਕਟਰ ਅਸ਼ਵਨੀ ਕੁਮਾਰ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਨੇ ਦੱਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁੱਖਬਰ ਖਾਸ ਦੀ ਸੂਚਨਾ ਤੇ ਗੰਦਾ ਨਾਲਾ ਨੇੜੇ ਸ਼ਿਵਾ ਰਿਜਾਰਟ ਤੋਂ ਸੁਰਿੰਦਰਪਾਲ ਪੁੱਤਰ ਦਲੀਪ ਕੁਮਾਰ ਵਾਸੀ ਗੁਰਦਾਸਪੁਰ ਨੂੰ ਸ਼ੱਕ ਪੈਣ ਉੱਪਰ ਕਾਬੂ ਕਰਕੇ ਇਸ ਦੀ ਸੂਚਨਾ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਦਿੱਤੀ ਜਿਸ ਤੇ ਕਾਰਵਾਈ ਕਰਦੇ ਹੋਏ ਸਬ ਇੰਸਪੈਕਟਰ ਹਰਮੇਸ਼ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਮੋਕਾ ਤੇ ਪੁੱਜ ਕੇ ਕਾਬੂ ਕੀਤੇ ਸੁਰਿੰਦਰਪਾਲ ਦੀ ਤਲਾਸ਼ੀ ਕੀਤੀ ਤਾਂ 10 ਗ੍ਰਾਮ ਹੈਰੋਇਨ ਬਰਾਮਦ ਹੋਈ ।
ਸਬ ਇੰਸਪੈਕਟਰ ਉਂਕਾਰ ਸਿੰਘ ਪੁਲਿਸ ਸਟੇਸ਼ਨ ਧਾਰੀਵਾਲ ਨੇ ਦੱਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਟੀ ਪੁਆਇੰਟ ਪਿੰਡ ਕੰਗ ਤੋਂ ਰੋਹਿਤ ਪੁੱਤਰ ਪ੍ਰਸ਼ੋਤਮ ਵਾਸੀ ਡੱਡਵਾ ਨੂੰ ਸ਼ੱਕ ਪੈਣ ਉੱਪਰ ਕਾਬੂ ਕਰਕੇ ਇਸ ਦੀ ਤਲਾਸ਼ੀ ਕੀਤੀ ਤਾਂ 7 ਗ੍ਰਾਮ ਹੈਰੋਇਨ ਬਰਾਮਦ ਹੋਈ ।
ਸਹਾਇਕ ਸਬ ਇੰਸਪੈਕਟਰ ਤਰਸੇਮ ਸਿੰਘ ਪੁਲਿਸ ਸਟੇਸ਼ਨ ਕਲਾਨੋਰ ਨੇ ਦੱਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਨੜਾਵਾਲੀ ਪੁੱਲ ਤੋਂ ਗੁਰਨਾਮ ਲਾਲ ਪੁੱਤਰ ਤਰਸੇਮ ਲਾਲ ਵਾਸੀ ਡੇਹਰੀ ਵਾਲ ਕਿਰਨ ਨੂੰ ਸ਼ੱਕ ਪੈਣ ਉੱਪਰ ਮੋਮੀ ਲਿਫਾਫੇ ਸਮੇਤ ਕਾਬੂ ਕਰਕੇ ਮੋਮੀ ਲਿਫਾਫੇ ਨੂੰ ਚੈੱਕ ਕੀਤਾ ਤਾਂ 215 ਪਾਬੰਦੀ ਸ਼ੂਦਾ ਗੋਲੀਆਂ ਬਰਾਮਦ ਹੋਈ ।
ਸਹਾਇਕ ਸਬ ਇੰਸਪੈਕਟਰ ਰਾਮੇਸ਼ ਲਾਲ ਪੁਲਿਸ ਸਟੇਸ਼ਨ ਬਹਿਰਾਮਪੁਰ ਨੇ ਦੱਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਨੇੜੇ ਵੀ ਡੀ ਪੁਰੀ ਸਕੂਲ ਬਹਿਰਾਮਪੁਰ ਤੋਂ ਰਜਤ ਪੁੱਤਰ ਸੁਰਿੰਦਰ ਕੁਮਾਰ ਵਾਸੀ ਬਹਿਰਾਮਪੁਰ ਨੂੰ ਸ਼ੱਕ ਪੈਣ ਉਪਰ ਕਾਬੂ ਕਰਕੇ ਮੋਮੀ ਲਿਫਾਫੇ ਨੂੰ ਚੈੱਕ ਕੀਤਾ ਤਾਂ 225 ਪਾਬੰਦੀ ਸ਼ੂਦਾ ਗੋਲੀਆਂ ਬਰਾਮਦ ਹੋਈ ।
ਸਹਾਇਕ ਸਬ ਇੰਸਪੈਕਟਰ ਅਮਰੀਕ ਚੰਦ ਪੁਲਿਸ ਸਟੇਸ਼ਨ ਕਾਹਨੂੰਵਾਨ ਨੇ ਦੱਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਅਤੇ ਵਹੀਕਲਾਂ ਦੀ ਚੈਕਿੰਗ ਕਰਦੇ ਹੋਏ ਪੁੱਲੀ ਸੂਆ ਟੀ ਪੁਆਇੰਟ ਪਿੰਡ ਕੋਟ ਧੰਦਲ ਤੋਂ ਰਮਨ ਮਸੀਹ ਪੁੱਤਰ ਸੱਬਾ ਮਸੀਹ ਵਾਸੀ ਕਾਹਲਵਾਂ ਨੂੰ ਸ਼ੱਕ ਪੈਣ ਉੱਪਰ ਚੋਰੀ ਦੇ ਇਕ ਬਿਨਾ ਨੰਬਰ ਮੋਟਰ ਸਾਈਕਲ ਸਮੇਤ ਕਾਬੂ ਕੀਤਾ ।