ਗੜ੍ਹਦੀਵਾਲਾ (ਚੌਧਰੀ)
ਸੰਸਥਾ ਵਲੋਂ ਹੁਣ ਇਲਾਕੇ ਦੇ ਲੋਕਾਂ ਲਈ 3 ਮੋਰਚਰੀਆਂ ਦੀ ਸੇਵਾ ਸ਼ੁਰੂ
19 ਦਸੰਬਰ : ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਪਿੰਡ ਬਾਹਗਾ ਵਲੋਂ ਜਿੱਥੇ ਪਹਿਲਾਂ ਤੋਂ ਹੀ ਲੋਕਾਂ ਦੀ ਸਹੁਲਤ ਲਈ ਫ੍ਰੀ ਮੋਰਚਰੀ ਦੀ ਸੇਵਾ 2018 ਤੋਂ ਕੀਤੀ ਜਾ ਰਹੀ ਸੀ । ਜਿਸਦਾ ਕਿਸੇ ਕੋਲੋਂ ਵੀ ਕੋਈ ਚਾਰਜ ਨਹੀਂ ਲਿਆ ਜਾ ਰਿਹਾ ਸੀ ਅਤੇ ਸੇਵਾ ਨਿਰੰਤਰ ਫ੍ਰੀ ਕੀਤੀ ਜਾ ਰਹੀ ਸੀ,, ਪਰ ਸੰਸਥਾ ਕੋਲ ਇੱਕ ਹੀ ਮੋਰਚਰੀ ਮਸ਼ੀਨ ਹੋਣ ਕਰਕੇ ਕਈ ਵਾਰ ਡੈਡ ਬਾੱਡੀ ਸਾਨੂੰ ਬਾਹਰ ਰੱਖਣੀ ਪੈਂਦੀ ਸੀ।ਜਿਸਦਾ ਬਾਹਰ ਕਾਫੀ ਚਾਰਜ ਲਿਆ ਜਾਂਦਾ ਹੈ । ਸਰਬੱਤ ਦਾ ਭਲਾ ਸੋਸਾਇਟੀ ਪਟਿਆਲਾ ਵਲੋਂ ਸੰਸਥਾ ਨੂੰ ਦੋ ਮੋਰਚਰੀ ਦੀ ਸੇਵਾ ਕੀਤੀ ਗਈ ਹੈ, ਤੇ ਸੰਸਥਾ ਵਲੋਂ ਹੁਣ ਇਲਾਕੇ ਦੀ ਸਹੁਲਤ ਲਈ 3 ਮੋਰਚਰੀਆਂ ਦੀ ਸੇਵਾ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ, ਕੈਸ਼ੀਅਰ ਪ੍ਰਸ਼ੋਤਮ ਸਿੰਘ ਬਾਹਗਾ,ਸਰਪੰਚ ਚੈਂਚਲ ਸਿੰਘ ਬਾਹਗਾ, ਮਨਿੰਦਰ ਸਿੰਘ, ਗੁਰਵਿੰਦਰ ਸਿੰਘ, ਜਸਵਿੰਦਰ ਸਿੰਘ, ਭੁਪਿੰਦਰ ਸਿੰਘ, ਮਨਜੀਤ ਸਿੰਘ ਅਤੇ ਸੁਸਾਇਟੀ ਦੇ ਬਾਕੀ ਮੈਂਬਰ ਹਾਜਰ ਸਨ।








