ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸਜਾਇਆ
ਡੇਰਾ ਬਾਬਾ ਨਾਨਕ, 17 ਨਵੰਬਰ (ਆਸ਼ਕ ਰਾਜ ਮਾਹਲਾ ) :
ਕਸਬਾ ਡੇਰਾ ਬਾਬਾ ਨਾਨਕ ਵਿਖੇ ਸ੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਵੱਲੋ ਇਲਾਕੇ ਦੀਆ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਨਗਰ ਕੀਰਤਨ ਸਜਾਇਆ ਗਿਆ ।ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੋ ਭਾਈ ਗੁਰਦੇਵ ਸਿੰਘ ਵੱਲੋ ਅਰਦਾਸ ਕਰਨ ਉਪਰੰਤ ਖ਼ਾਲਸਾਈ ਸਾਨੌ ਸੌਕਤ ਤੇ ਜੈਕਾਰਿਆਂ ਦੀਆਂ ਗੂੰਜਾਂ ,ਬੈਂਡ ਵੱਜੀਆਂ ਦੀਆਂ ਧੁੰਨਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਹੇਠ ਹੇਠ ਆਰੰਭ ਹੋਈ। ਇਸ ਨਗਰ ਕੀਰਤਨ ਮੋਕੇ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੇ ਪਾਵਨ ਸਰੂਪ ਨੂੰ ਫੁੱਲਾ ਨਾ ਸੱਜੀ ਇੱਕ ਸੁੰਦਰ ਪਾਲਕੀ ਵਿੱਚ ਸਜਾਇਆ ਗਿਆ ਸੀ। ਜਿਸ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ। ਇਸ ਮੌਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਗਤਕਾ ਪਾਰਟੀ ਵੱਲੋ ਆਪਣੇ ਗਤਕੇ ਤੇ ਜੌਹਰ ਦਿਖਾਏ ਗਏ। ਇਸ ਮੋਕੇ ਵੱਖ ਵੱਖ ਸਕੂਲਾ ਦੇ
ਬੱਚੇ ਵੱਡੀ ਗਿਣਤੀ ਵਿੱਚ ਇਸ ਨਗਰ ਕੀਰਤਨ ਮੋਕੇ ਹਾਜਰੀ ਭਰ ਰਹੇ ਸਨ। ਇਸ ਮੌਕੇ ਭਾਈ ਜਸਵਿੰਦਰ ਸਿੰਘ ਤੇ ਭਾਈ ਮਨਜਿੰਦਰ ਸਿੰਘ ਧਾਰੋਵਾਲੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਕੀਰਤਨੀ ਜਥੇ ਵੱਲੋ ਰਸਭਿੰਨੇ ਕੀਰਤਨ ਰਾਹੀ ਸੰਗਤਾ ਨੂੰ ਨਿਹਾਲ ਕੀਤਾ। ਇਹ ਨਗਰ ਕੀਰਤਨ ਸਹਿਰ ਦੀਆ ਪ੍ਰਕਰਮਾਂ ਕਰਦਾ ਹੋਇਆ ਵਾਪਿਸ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜਾ।
ਇਸ ਮੌਕੇ ਸੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸ: ਰਵੀਕਰਨ ਸਿੰਘ ਕਾਹਲੋ ਤੇ ਮੈਨੇਜਰ ਰਣਜੀਤ ਸਿੰਘ ਕਲਿਆਣਪੁਰ ਵੱਲੋ ਪੰਜ ਪਿਆਰਿਆਂ ਤੇ ਨਗਰ ਕੀਰਤਨ ਵਿੱਚ ਸੇਵਾ ਲੁਭਾਉਣ ਵਾਲੀਆਂ ਸਖਸ਼ੀਅਤਾਂ ਨੂੰ ਗੁਰੂ ਘਰ ਦੀ ਬਖ਼ਸ਼ਿਸ਼ ਸੁਰਪਾਓ ਸਾਹਿਬ ਦੇ ਕੇ ਵਿਸ਼ੇਸ ਤੋਰ ਤੇ ਸਨਮਾਨਿਤ ਕੀਤਾ ਗਿਆ ।ਇਸ ਮੋੇਕੇ ਬੀਬੀ ਜੋਗਿੰਦਰ ਕੋਰ ਮੈਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਜਥੇਦਾਰ ਅਮਰੀਕ ਸਿੰਘ ਖਲੀਲਪੁਰ,ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਖੁਸ਼ਹਾਲਪੁਰ, ਅਕਾਲੀ ਆਗੂ ਨਿਰਮਲ ਸਿੰਘ ਰੱਤਾ, ਚੇਅਰਮੈਨ ਮਨਮੋਹਨ ਸਿੰਘ ਪੱਖੋਕੇ, ਕੌਸਲਰ ਧਰਮਪਾਲ ਸਿੰਘ , ਬਾਬਾ ਬਿਸਨ ਸਿੰਘ ਕਾਰ ਸੇਵਾ ਖੰਡੂਰ ਸਾਹਿਬ, ਬਖਸ਼ੀਸ ਸਿੰਘ ਠੇਠਰਕੇ, ਮਨਜੀਤ ਸਿੰਘ ਨਿਕੋਸਰਾਂ,ਚੰਦਾ ਸਿੰਘ ਹਰੂਵਾਲ, ਕੌਸਲਰ ਕੁਲਵਿੰਦਰ ਸਿੰਘ ਜੁਗਨੂੰ, ਬਾਬਾ ਰਣਧੀਰ ਸਿੰਘ, ਚਰਨਜੀਤ ਸਿੰਘ ਬੇਦੀ, ਕਰਨੈਲ ਸਿੰਘ ਫੌਜੀ, ਮਾਸਟਰ ਸਵਿੰਦਰ ਸਿੰਘ ਸੂਰੀ, ਬਾਬਾ ਜਗਤਾਰ ਸਿੰਘ, ਭਾਈ ਭੁਪਿੰਦਰ ਸਿੰਘ ਸਾਹਪੁਰ, ਹਰਜੀਤ ਸਿੰਘ ਜੇਈ ਤੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਸਮੇਤ ਵੱਡੀ ਗਿਣਤੀ ਵਿੱਚ ਸੰਗਤਾ ਹਾਜਰ ਸਨ।