ਸਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ 20 ਨਵੰਬਰ ਨੂੰ ਲਗਾਇਆ ਜਾਵੇਗਾ ਖੂਨਦਾਨ ਕੈਪ: ਪ੍ਰੇਮ ਠਾਕੁਰ ਪ੍ਰਧਾਨ
ਬਟਾਲਾ / ਸ਼੍ਰੀ ਹਰਗੋਬਿੰਦਪੁਰ 19 ਨੰਵਬਰ ( ਅਵਿਨਾਸ਼ ਸ਼ਰਮਾ , ਸੁਨੀਲ ਚੰਗਾ ) ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 552ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਖੂਨਦਾਨ ਕੈਪ ਮਿਤੀ 20 ਨਵੰਬਰ ਨੂੰ ਦਫਤਰ ਬੀ.ਡੀ.ਪੀ.ਉ ਸ਼੍ਰੀ ਹਰਗੋਬਿੰਦਪੁਰ ਵਿਖੇ ਸਵੇਰੇ 10 ਵਜੇ ਤੋ ਸ਼ਾਮ 4 ਵਜੇ ਤੱਕ ਲਗਾਇਆ ਜਾਂ ਰਿਹਾ ਹੈ! ਇਹ ਕੈਪ ਇਲਾਕੇ ਦੀਆ ਸਮੂਹ ਪੰਚਾਇਤਾ/ਪੰਚਾਇਤ ਸੰਮਤੀ ਮੈਬਰ /ਜਿਲ੍ਹਾ ਪ੍ਰੀਸ਼ਦ ਮੈਬਰ /ਨਗਰ ਕੋਸਲ ਸ਼੍ਰੀ ਹਰ ਗੋਬਿੰਦਪੁਰ ਅਤੇ ਸਮੂਹ ਇਲਾਕਾ ਨਿਵਾਸੀਆ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ! ਜਿਸ ਵਿੱਚ ਮੁੱਖ ਮਹਿਮਾਨ ਹਲਕਾ ਐਮ.ਐਲ.ਏ ਸ. ਬਲਵਿੰਦਰ ਸਿੰਘ ਲਾਡੀ ਸ਼ਾਮਿਲ ਹੋਣਗੇ ਤੇ ਸਮੂਹ ਖੂਨਦਾਨੀਆ ਦਾ ਹੋਸਲਾ ਵਧਾਉਣਗੇ! ਇਹ ਜਾਣਕਾਰੀ ਪ੍ਰੇਮ ਠਾਕੁਰ ਸੁਪਰਡੈਟ ਦਫਤਰ ਬੀ.ਡੀ.ਪੀ.ਉ ਸ਼੍ਰੀ ਹਰਗੋਬਿੰਦਪੁਰ ਜੋ ਕਿ ਬਲੱਡ ਡੋਨਰਜ ਸੋਸਾਇਟੀ (ਰਜਿ) ਗੁਰਦਾਸਪੁਰ ਦੇ ਪ੍ਰਧਾਨ ਵੀ ਹਨ ਦਿੱਤੀ ਗਈ! ਉਹਨਾ ਦੇ ਨਾਲ ਪ੍ਰਵੀਨ ਅੱਤਰੀ ਜਰਨਲ ਸਕੱਤਰ ਬਲੱਡ ਡੋਨਰਜ ਸੋਸਾਇਟੀ (ਰਜਿ) ਗੁਰਦਾਸਪੁਰ ਵੀ ਹਾਜਰ ਸਨ ਜੋ ਕੈਪ ਦੇ ਪ੍ਰਬੰਧਾ ਦਾ ਜਾਇਜਾ ਲੇਣ ਲਈ ਵਿਸ਼ੇਸ਼ ਤੋਰ ਤੇ ਗੁਰਦਾਸਪੁਰ ਤੋ ਆਏ ਸਨ! ਪ੍ਰੇਮ ਠਾਕੁਰ ਅਤੇ ਪ੍ਰਵੀਨ ਅੱਤਰੀ ਵੱਲੋ ਇਹ ਵੀ ਦੱਸਿਆ ਗਿਆ ਕਿ ਆਪ ਸਭ ਦੇ ਸਹਿਯੋਗ ਨਾਲ ਬਲੱਡ ਡੋਨਰਜ ਸੋਸਾਇਟੀ (ਰਜਿ) ਗੁਰਦਾਸਪੁਰ ਜਿਲ੍ਹੇ ਦੀ ਮੋਹਰੀ ਸੰਸਥਾ ਹੈ, ਜੋ ਲੋਕਾ ਦੀ ਜਰੂਰਤ ਅਨੂੰਸਾਰ ਉਹਨਾ ਦੀ ਖੂਨ ਅਤੇ SDPC(ਸੈਲ) ਦੀ ਮੰਗ ਪੂਰੀ ਕਰ ਰਹੀ ਹੈ! ਉਹਨਾ ਵੱਲੋ ਇਹ ਵੀ ਅਪੀਲ ਕੀਤੀ ਗਈ ਕਿ ਇਸ ਮਨੁੱਖਤਾ ਦੇ ਕਾਰਜ ਵਿੱਚ ਸਮੂਹ ਇਲਾਕਾ ਨਿਵਾਸੀ ਵੱਧ ਚੜਕੇ ਹਿੱਸਾ ਲੇਣਾ ਤਾਂ ਜੋ ਖੂਨ ਤੋ ਬਗੈਰ ਕਿਸੇ ਦੀ ਜਾਨ ਨਾ ਜਾਵੇ! ਇਸ ਮਨੁੱਖਤਾ ਦੇ ਕਾਰਜ ਵਿੱਚ ਸਮੂਹ ਇਲਾਕਾ ਨਿਵਾਸੀ ਅਪਣਾ ਯੋਗਦਾਨ ਜਰੂਰ ਪਾਉਣ!