ਪਠਾਨਕੋਟ 20 ਦਸੰਬਰ (ਬਿਊਰੋ) : ਪਿਛਲੇ 25 ਸਾਲਾਂ ਤੋਂ ਬਟਾਲਾ ਨੂੰ ਜ਼ਿਲਾ ਬਣਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੀ ਆ ਰਹੀ ਆਜ਼ਾਦ ਪਾਰਟੀ ਦੇ ਕੌਮੀ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਦੀ ਅਗਵਾਈ ਹੇਠ ਲੋਕ ਇਨਸਾਫ ਪਾਰਟੀ ਦੇ ਹਲਕਾ ਬਟਾਲਾ ਇੰਚਾਰਜ ਵਿਜੇ ਤ੍ਰਹਨ ਤੇ ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਮੀਤ ਪ੍ਰਧਾਨ ਰਮੇਸ਼ ਨਈਅਰ ਵੱਲੋਂ ਬਟਾਲਾ ਨੂੰ ਜ਼ਿਲਾ ਬਣਾਉਣ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤੀ ਭੁੱਖ ਹੜਤਾਲ 44ਵੇਂ ਦਿਨ ’ਚ ਪਹੁੰਚ ਗਈ ਹੈ। ਇਸ ਮੌਕੇ ਜਥੇਦਾਰ ਕਰਨੈਲ ਸਿੰਘ ਮਾਨ, ਵਪਾਰ ਮੰਡਲ ਦੇ ਚੇਅਰਮੈਨ ਮਦਨ ਲਾਲ, ਸਮਾਜ ਸੇਵੀ ਨਰੇਸ਼ ਸ਼ਰਮਾ, ਭਾਰਤੀ ਵਾਲਮੀਕੀ ਆਦਿ ਧਰਮ ਸਮਾਜ ਦੇ ਜ਼ਿਲਾ ਪ੍ਰਧਾਨ ਤਰੁਣ ਚੀਮਾ, ਸਿਵਲ ਮੰਡਲ ਪ੍ਰਧਾਨ ਭਗਵੰਤ ਸਿੰਘ, ਬਟਾਲਾ ਸਿਟੀ ਪ੍ਰਧਾਨ ਸ਼ੰਮੀ ਕੁਮਾਰ, ਬਾਬਾ ਬਲਵਿੰਦਰ ਸਿੰਘ ਕਿਲਾ ਟੇਕ ਸਿੰਘ ਬਲਾਕ ਪ੍ਰਧਾਨ, ਪ੍ਰਧਾਨ ਤਰਲੋਕ ਚੰਦ, ਸੁਖਦੇਵ ਸਿੰਘ ਪ੍ਰਧਾਨ, ਕਵਲਜੀਤ ਸਿੰਘ ਸੰਧੂ ਦਿਹਾਤੀ ਪ੍ਰਧਾਨ ਲੋਕ ਇਨਸਾਫ ਪਾਰਟੀ, ਸਹਿਬਾਜ ਸਿੰਘ ਬਲਾਕ ਪ੍ਰਧਾਨ, ਪਿ੍ਰਤਪਾਲ ਸਿੰਘ ਰੰਧਾਵਾ, ਬਾਬਾ ਦੀਪਾ, ਲੋਕ ਇਨਸਾਫ ਪਾਰਟੀ ਦੇ ਸ਼ਹਿਰੀ ਜਨਰਲ ਸਕੱਤਰ ਜੈਪਾਲ ਤ੍ਰੇਹਨ, ਸੁਨਿਆਰਾ ਯੂਨੀਅਨ ਦੇ ਪ੍ਰਧਾਨ ਜਗਜੀਤ ਸਿੰਘ ਬੱਬਰ ਆਦਿ ਨੇ ਪੁਲਿਸ ਜ਼ਿਲਾ ਬਟਾਲਾ ਨਾਲ ਸਬੰਧਤ ਕੈਬਨਿਟ ਮੰਤਰੀ, ਉੱਪ ਮੁੱਖ ਮੰਤਰੀ, ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵੱਲੋਂ ਬਟਾਲਾ ਦੇ ਮੈਰਿਟ ਨੂੰ ਅਣਦੇਖਿਆ ਕਰਕੇ ਸਿਆਸੀ ਪੱਖਪਾਤ ਤਹਿਤ ਨਿੱਜੀ ਤੇ ਸਿਆਸੀ ਲਾਭ ਅਤੇ ਸਿਆਸੀ ਕਰੈਡਿਟ ਨੂੰ ਲੈਣ ਦੇ ਮੰਤਵ ਨਾਲ ਬਟਾਲਾ ਨੂੰ ਜਾਣ ਬੁੱਝ ਕੇ ਪੂਰਨ ਰੈਵੀਨਿਊ ਜ਼ਿਲਾ ਐਲਾਨ ਨਾ ਕਰਨ ਦੀ ਗਿਣੀ ਮਿਥੀ ਸਾਜਿਸ਼ ਦੀ ਸਖਤ ਸ਼ਬਦਾਂ ’ਚ ਤਿੱਖੀ ਅਲੋਚਨਾ ਕੀਤੀ। ਪ੍ਰਧਾਨ ਕਲਸੀ, ਵਿਜੇ ਤੇ੍ਰਹਨ ਅਤੇ ਰਮੇਸ਼ ਨਈਅਰ ਨੇ ਸਪੱਸ਼ਟ ਐਲਾਨ ਕਰਦਿਆਂ ਕਿਹਾ ਕਿ ਜੇਕਰ ਚੰਨੀ ਸਰਕਾਰ ਨੇ 27 ਦਸੰਬਰ ਤੱਕ ਬਟਾਲਾ ਨੂੰ ਪੂਰਨ ਰੈਵੀਨਿਊ ਜ਼ਿਲਾ ਨਾ ਐਲਾਨਿਆਂ ਤਾਂ ਚੰਨੀ ਸਰਕਾਰ ਦੀ ਅਣਦੇਖੀ, ਢਿੱਲਮੱਠ ਅਤੇ ਲਾਪਰਵਾਹੀ ਦੇ ਖ਼ਿਲਾਫ਼ ਬਟਾਲਾ ਵਾਸੀਆਂ ਦਾ ਬਣਦਾ ਜ਼ਿਲੇ ਦਾ ਹੱਕ ਲੈਣ ਦੇ ਮੰਤਵ ਨਾਲ ਬਟਾਲਾ ਵਿਖੇ 29 ਦਸੰਬਰ ਨੂੰ ਆਤਮਦਾਹ ਕੀਤਾ ਜਾਵੇਗਾ, ਜਿਸ ਲਈ ਕੈਬਨਿਟ ਮੰਤਰੀ, ਉੱਪ ਮੁੱਖ ਮੰਤਰੀ, ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਤੇ ਪ੍ਰਸ਼ਾਸਨ ਜਿੰਮੇਵਾਰ ਹੋਵੇਗਾ।

ਵੱਡੀ ਖਬਰ.. ਬਟਾਲਾ ਨੂੰ ਜ਼ਿਲਾ ਨਾਂ ਬਣਾਉਣ ਦੇ ਰੋਸ ਵਜੋਂ ਚੰਨੀ ਸਰਕਾਰ ਖ਼ਿਲਾਫ਼ ਆਤਮਦਾਹ 29 ਦਸੰਬਰ ਨੂੰ : ਪ੍ਰਧਾਨ ਕਲਸੀ,ਵਿਜੇ ਤ੍ਰੇਹਨ,ਰਮੇਸ਼ ਨਈਅਰ
- Post published:December 20, 2021
You Might Also Like

ਬਾਈਲੋਜੀਕਲ ਸੋਸਾਈਟੀ ਅਤੇ ਬੋਟਨੀ ਵਿਭਾਗ ਨੇ ਕਰਵਾਇਆ ਫਲਾਵਰ ਸ਼ੋ

ਕੜਕਦੀ ਠੰਡ ‘ਚ ਲੋਕ ਹਿੱਤਾਂ ਲਈ ਬਦਨ ਠਾਰ ਰਹੇ ਕਿਸਾਨ,ਬੀਬੀਆਂ ਦੇ ਬੁਲੰਦ ਹੌਸਲੇ ਨੂੰ ਲੋਕ ਕਰ ਰਹੇ ਨੇ ਸਿਜਦਾ

एएसपी शुभम अग्रवाल ने सिविल अस्पताल में नशा छुड़ाओ केंद्र का किया औचक दौरा

ਸਤਿਗੁਰੂ ਹਜੂਰ ਮਹਾਰਾਜ ਦੇ ਦਰਸ਼ਨ ਦਾਸ ਜੀ ਦਾ 71ਵਾਂ ਜਨਮ ਦਿਹਾੜਾ 6,7,8 ਦਸੰਬਰ ਨੂੰ ਬੜੀ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ
