ਬਟਾਲਾ 5 ਅਪ੍ਰੈਲ (ਅਵਿਨਾਸ਼ ਸ਼ਰਮਾ)
: ਮਾਨਯੋਗ ਐਸ.ਐਸ.ਪੀ ਬਟਾਲਾ ਮੈਡਮ ਅਸ਼ਵਨੀ ਗੁਟਿਆਲ ਆਈ ਪੀ ਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਲੈਕਸ਼ਨ ਨੂੰ ਮੁੱਖ ਰੱਖਦਿਆ ਭੈੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਪੁਲਿਸ ਜਿਲ੍ਹਾ ਬਟਾਲਾ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਬਲਜਿੰਦਰ ਸਿੰਘ ਡੀ.ਐਸ.ਪੀ.ਡੀ ਬਟਾਲਾ ਦੀ ਅਗਵਾਈ ਵਿੱਚ ਇੰਚਾਰਜ ਸੀ.ਆਈ.ਏ ਸਟਾਫ ਬਟਾਲਾ ਅਤੇ ਮੁੱਖ ਅਫਸਰ ਥਾਣਾ ਸਦਰ ਬਟਾਲਾ ਦੀਆਂ ਟੀਮਾਂ ਵੱਲੋਂ ਪਿੰਡ ਸੈਦ ਮੁਬਾਰਕ ਨਾਕਾਬੰਦੀ ਦੌਰਾਨ ਸੁਖਬੀਰ ਸਿੰਘ ਉਰਫ ਸੁੱਖਾ ਪੁੱਤਰ ਤਾਰਾ ਸਿੰਘ ਵਾਸੀ VPO ਭੱਟੀ ਕੇ ਥਾਣਾ ਤਰਸਿੱਕਾ ਅਮ੍ਰਿਤਸਰ ਅਤੇ ਗੁਰਿੰਦਰ ਕੌਰ ਉਰਫ ਸੋਨੀਆ ਪਤਨੀ ਸੁਖਬੀਰ ਸਿੰਘ ਵਾਸੀ VPO ਭੱਟੀ ਕੇ ਥਾਣਾ ਤਰਸਿੱਕਾ ਅੰਮ੍ਰਿਤਸਰ ਨੂੰ ਗੱਡੀ ਨੰਬਰ PB 02 DW 3808 ਰੰਗ ਕਾਲਾ ਮਾਰਕਾ ਵਰਨਾ ਨੂੰ ਕਾਬੂ ਕਰਕੇ ਉਹਨਾਂ ਦੇ ਕਬਜੇ ਵਿੱਚੋਂ 30 ਲੱਖ ਰੁਪਇਆ ਭਾਰਤੀ ਜਾਅਲੀ ਕਰੰਸੀ ਪ੍ਰਿੰਟਰ,ਲੈਮੀਨੇਸ਼ਨ ਮਸ਼ੀਨ ਜਾਅਲੀ ਕਾਰਸੀ ਬਣਾਉਣ ਵਾਲੇ ਪੇਪਰਾਂ ਦੇ ਦਸਤੇ, ਜਾਅਲੀ ਕਾਰੰਸੀ ਵਿੱਚ ਪਾਉਣ ਵਾਲੇ ਤਾਰ ਦੇ ਰੋਲ,ਸਟਾਰਚ ਪਾਊਡਰ ਕਾਰਸੀ ਨੂੰ ਮੁਲਾਇਮ ਕਰਨ ਵਾਸਤੇ ਅਤੇ ਗੱਡੀ ਨੰਬਰ PB 02 DW 3808 ਰੰਗ ਕਾਲਾ ਮਾਰਕਾ ਵਰਨਾ ਅਤੇ ਇੱਕ ਗੱਡੀ ਅਲਕਾਜਾਰ ਨੰਬਰੀ PB 89 8711 ਆਦਿ ਬ੍ਰਾਮਦ ਕੀਤਾ ਅਤੇ ਦੋਸੀਆਂ ਦੇ ਖਿਲਾਫ ਮੁਕੱਦਮਾ ਨੰਬਰ 39 ਮਿਤੀ 04-04-2024 ਜੁਰਮ 489 A, 489 B, 489 C IPC ਥਾਣਾ ਸਦਰ ਬਟਾਲਾ ਦਰਜ ਕੀਤਾ ਗਿਆ ਹੈ ਦੋਸ਼ੀਆ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਜੇ ਹੋਰ ਵੀ ਖੁਲਾਸੇ ਹੋ ਸਕਦੇ ਹਨ।
ਗ੍ਰਿਫਤਾਰ ਦੋਸ਼ੀ :-
1. ਸੁਖਬੀਰ ਸਿੰਘ ਉਰਫ ਸੁੱਖਾ ਪੁੱਤਰ ਤਾਰਾ ਸਿੰਘ ਵਾਸੀ VPO ਭੱਟੀ ਕੇ ਥਾਣਾ ਤਰਸਿੱਕਾ ਅਮ੍ਰਿਤਸਰ।
2. ਗੁਰਿੰਦਰ ਕੌਰ ਉਰਫ ਸੋਨੀਆ ਪਤਨੀ ਸੁਖਬੀਰ ਸਿੰਘ ਵਾਸੀ VPO ਭੱਟੀ ਕੇ ਥਾਣਾ ਤਰਸਿੱਕਾ ਅਮ੍ਰਿਤਸਰ।
ਬ੍ਰਾਮਦਗੀ
1. 30 ਲੱਖ ਰੁਪਇਆ ਭਾਰਤੀ ਜਾਅਲੀ ਕਰੰਸੀ
2. ਪ੍ਰਿੰਟਰ ਅਤੇ ਲੈਮੀਨੇਸ਼ਨ ਮਸ਼ੀਨ
3. ਜਾਅਲੀ ਕਾਰਸੀ ਬਣਾਉਣ ਵਾਲੇ ਪੇਪਰਾਂ ਦੇ ਦਸਤੇ
4. ਜਾਅਲੀ ਕਾਰਸੀ ਵਿਚ ਪਾਉਣ ਵਾਲੇ ਤਾਰ ਦੇ ਰੇਲ
5. ਸਟਾਰਚ ਪਾਊਡਰ ਕਾਰਸੀ ਨੂੰ ਮੁਲਾਇਮ ਕਰਨ ਵਾਸਤੇ
6. ਗੱਡੀ ਨੰਬਰ PB 02 DW 3808 ਰੰਗ ਕਾਲਾ ਮਾਰਕਾ ਵਰਨਾ
7. ਗੱਡੀ ਅਲਕਾਜਾਰ ਨੰਬਰੀ PB 89 8711
ਸੁਖਬੀਰ ਸਿੰਘ ਉਰਫ ਸੁੱਖਾ ਅਤੇ ਗੁਰਿੰਦਰ ਕੌਰ ਉਰਫ ਸੋਨੀਆ ਦੇ ਖਿਲਾਫ ਪਹਿਲਾ ਤੋਂ ਦਰਜ
ਮੁਕਦਮੇ —
1. ਮੁਕੱਦਮਾ ਨੰ 11 ਮਿਤੀ 18-02-2020 ਜੁਰਮ 409, 420,120 ਬੀ 465,467,468,471,477,419 IPC 66,66D IT ACT 13 Prevention of Corruption PS Tarsika