ਟਾਂਡਾ ਉੜਮੁੜ / ਦਸੂਹਾ(ਚੌਧਰੀ) : ਸਥਾਨਕ ਪੁਲਿਸ ਨੇ ਇੱਕ ਨਬਾਲਗ ਲੜਕੀ ਨੂੰ ਸ਼ਾਦੀ ਦਾ ਝਾਂਸਾ ਦੇ ਕੇ ਭਜਾ ਕੇ ਲਿਜਾਣ ਵਾਲੇ ਇੱਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ ।ਮੁਲਜਮ ਦੀ ਪਛਾਣ ਸ਼ਿਵ ਕੁਮਾਰ ਵਾਸੀ ਵਾਰਡ ਨੰਬਰ 14 ਰਾਮਪੁਰ, ਤਿਲਕ ਕਿਲਾ ਪੂਰਨੀਆ( ਬਿਹਾਰ) ਵਜੋਂ ਹੋਈ ।
ਟਾਂਡਾ ਪੁਲਿਸ ਨੂੰ ਦਿੱਤੇ ਬਿਆਨਾਂ ਚ ਨਬਾਲਿਗਾ ਦੇ ਪਿਤਾ ਨੇ ਦੱਸਿਆ ਕਿ ਉਹ ਪ੍ਰਵਾਸੀ ਹੈ ਤੇ ਰਜਾਈਆਂ ਭਰਨ ਦਾ ਕੰਮ ਕਰਦਾ ਹੈ।ਪਿਛਲੇ 12 ਸਾਲਾਂ ਤੋਂ ਉਹ ਟਾਂਡਾ ਉੜਮੁੜ ਇਲਾਕੇ ਚ ਰਹਿ ਰਿਹਾ ਹੈ । ਉਸਦੀ ਵੱਡੀ ਲੜਕੀ ਦੀ ਉਮਰ 11 ਸਾਲ ਤਿੰਨ ਮਹੀਨੇ ਹੈ ਤੇ ਉਹ ਸਰਕਾਰੀ ਸਕੂਲ ਵਿੱਚ ਤੀਜੀ ਕਲਾਸ ਵਿੱਚ ਪੜਦੀ ਹੈ।ਮਿਤੀ 2 ਦਸੰਬਰ 2021 ਨੂੰ ਉਸਦੀ ਵੱਡੀ ਨਬਾਲਗ ਲੜਕੀ ਆਪਣੇ ਛੋਟੇ ਭੈਣਾਂ ਭਰਾਵਾਂ ਨਾਲ ਸਕੂਲ ਪੜਨ ਵਾਸਤੇ ਗਈ ਅਤੇ ਦੁਪਹਿਰ ਨੂੰ ਉਸਦੇ ਭੈਣ ਭਰਾ ਪੜਕੇ ਘਰ ਵਾਪਸ ਆ ਗਏ ਪਰ ਉਹ ਨਹੀਂ ਆਈ।ਜਦੋਂ ਇਸ ਸਬੰਧੀ ਸਕੂਲ ਸਟਾਫ ਤੋਂ ਪਤਾ ਕੀਤਾ ਤਾਂ ਉਨਾਂ ਦੱਸਿਆ ਕਿ ਤੁਹਾਡੀ ਵੱਡੀ ਲੜਕੀ ਸਕੂਲ ਨਹੀਂ ਆਈ । ਲੜਕੀ ਦੇ ਪਿਤਾ ਤੇ ਉਸਦੇ ਪਰਿਵਾਰਕ ਮੈਬਰਾਂ ਨੇ ਲੜਕੀ ਦੀ ਲੱਭਣਾ ਸ਼ੁਰੂ ਕਰ ਦਿੱਤਾ,ਪਰ ਉਹ ਕਿਤੇ ਨਹੀਂ ਮਿਲੀ।ਬਾਅਦ ਵਿੱਚ ਪਤਾ ਲੱਗਾ ਕਿ ਉੰਨਾ ਦੇ ਗੁਆਂਢ ‘ਚ ਝੌਪੜੀ ਚ ਰਹਿੰਦਾ ਸ਼ਿਵ ਕੁਮਾਰ ਪੁਤਰ ਸੱਤਿਆ ਨਰਾਇਣ ਮਹਾਤੋ ਉਸਨੂੰ ਸਕੂਲ ਜਾਂਦੇ ਸਮੇਂ ਰਾਸਤੇ ਚੋਂ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਭਜਾ ਕੇ ਕਿਧਰੇ ਲੈ ਗਿਆ ਹੈ। ਟਾਂਡਾ ਪੁਲਿਸ ਨੇ ਨਬਾਲਿਗਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਉਕਤ ਪ੍ਰਵਾਸੀ ਮਜ਼ਦੂਰ ਖਿਲਾਫ ਧਾਰਾ 363,366 -ਏ ਭ/ਦ ਅਧੀਨ ਮਾਮਲਾ ਦਰਜ ਕਰਕੇ ਲੜਕੀ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ।