ਗੜ੍ਹਦੀਵਾਲਾ 31 ਦਸੰਬਰ (ਚੌਧਰੀ) : ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਵੱਲੋਂ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਅੱਜ ਦੋ ਅਨਾਥ ਬੱਚਿਆਂ ਜਿਨਾਂ ਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ ਉਹਨਾਂ ਦੇ ਘਰ ਦਾ ਲੈਂਟਰ ਪੁਆਇਆ ਗਿਆ। ਇਹ ਬੱਚੀਆਂ ਗੜ੍ਹਦੀਵਾਲਾ ਦੇ ਹੰਸ ਨਗਰ ਵਿਖੇ ਰਵਿਦਾਸ ਮੰਦਿਰ ਵਿੱਚ ਰਹਿ ਰਹੀਆਂ ਸਨ। ਇਨ੍ਹਾਂ ਬੱਚਿਆਂ ਨੂੰ ਬਾਬਾ ਦੀਪ ਸਿੰਘ ਸੇਵਾ ਦਲ ਸੁਸਾਇਟੀ ਵੱਲੋਂ ਪਿਛਲੇ ਕਾਫ਼ੀ ਸਮੇਂ ਤੋਂ ਰਾਸ਼ਨ ਵੀ ਦਿੱਤਾ ਜਾ ਰਿਹਾ ਹੈ। ਜਦੋਂ ਇਹਨਾਂ ਦਾ ਰਵਿਦਾਸ ਮੰਦਰ ਵਿਚ ਰਹਿਣ ਬਾਰੇ ਬਾਬਾ ਦੀਪ ਸਿੰਘ ਸੇਵਾ ਦਲ ਸੁਸਾਇਟੀ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਨੂੰ ਪਤਾ ਲੱਗਿਆ ਤਾਂ ਸੁਸਾਇਟੀ ਵੱਲੋਂ ਇਨ੍ਹਾਂ ਬੱਚੀਆਂ ਦੇ ਘਰ ਦਾ ਲੈਂਟਰ ਪਾਉਣ ਦਾ ਬੀੜਾ ਚੁੱਕਿਆ ਗਿਆ ਅਤੇ ਅੱਜ ਇਨ੍ਹਾਂ ਦੇ ਘਰ ਦਾ ਲੈਂਟਰ ਪਾ ਦਿੱਤਾ ਗਿਆ ਹੈ।ਇਸ ਮੌਕੇ ਤੇ ਸੁਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ, ਕੈਸ਼ੀਅਰ ਪ੍ਰਸ਼ੋਤਮ ਸਿੰਘ, ਸਕੱਤਰ ਮਨਿੰਦਰ ਸਿੰਘ, ਨੀਰਜ ਸਿੰਘ, ਹਰਵਿੰਦਰ ਸਿੰਘ, ਜਸਪਾਲ ਸਿੰਘ ਫਿਰੋਜ਼ਪੁਰ,ਚੇਅਰਮੈਨ ਬਲਵਿੰਦਰ ਸਿੰਘ ਮੁਕਤਸਰ ਆਦਿ ਹਾਜ਼ਰ ਸਨ।