ਗੜ੍ਹਦੀਵਾਲਾ (ਚੌਧਰੀ)
: ਅੱਜ ਐਸਕੇਐਮ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲਾ ਪ੍ਰਧਾਨ ਸ ਮਨਜੀਤ ਸਿੰਘ ਖਾਨਪੁਰ ਅਤੇ ਦੁਆਬਾ ਕਿਸਾਨ ਕਮੇਟੀ ਪੰਜਾਬ ਦੇ ਸਰਕਲ ਪ੍ਰਧਾਨ ਸ ਪਰਮਿੰਦਰ ਸਿੰਘ ਸਮਰਾ ਵਲੋਂ ਸਾਂਝੇ ਤੌਰ ਤੇ ਗੜਦੀਵਾਲਾ ਦੇ ਸਬ ਤਹਿਸੀਲ ਵਿਖੇ ਮੋਦੀ ਅਤੇ ਡੋਨਾਲਡ ਟਰੰਪ ਦਾ ਪੁਤਲਾ ਫੂਕਿਆ ਗਿਆ। ਇਸ ਸਮੇਂ ਸਾਂਝੇ ਤੌਰ ਤੇ ਜਾਣਕਾਰੀ ਦਿੰਦੇ ਹੋਏ ਸ ਮਨਜੀਤ ਸਿੰਘ ਖਾਨਪੁਰ ਅਤੇ ਸ ਪਰਮਿੰਦਰ ਸਿੰਘ ਸਮਰਾ ਨੇ ਕਿਹਾ ਕਿ ਅਮਰੀਕਾ ਦੀ ਥਾਣੇਦਾਰੀ ਅੱਗੇ ਸਾਡੇ ਪ੍ਰਧਾਨ ਮੰਤਰੀ ਗੋਡੇ ਟੇਕ ਰਹੇ ਹਨ। ਜਿਸ ਦੇ ਬੁਰੇ ਪ੍ਰਭਾਵ ਖੇਤੀ ਕਿੱਤੇ ਦੀ ਤਬਾਹੀ ਦੇ ਕਾਰਨ ਹੋਣਗੇ। ਉਹਨਾਂ ਕਿਹਾ ਕਿ ਅਮਰੀਕਾ ਭਾਰਤ ਦੇ ਦਵਾਅ ਬਣਾ ਰਿਹਾ ਹੈ ਜਿਸ ਦੇ ਫਲਸਰੂਪ ਇਥੇ ਡੇਅਰੀ ਫਾਰਮਿੰਗ ਦਾ ਧੰਦਾ ਨਸ਼ਟ ਹੋ ਜਾਏਗਾ ਸਭ ਤੋਂ ਪਹਿਲਾਂ ਇਥੋਂ ਦੀ ਬਾਗਵਾਨੀ ਨੂੰ ਖਤਮ ਕਰਨ ਲਈ ਭਾਰਤ ਦੀ ਤਬਾਹੀ ਦਾ ਰਾਹ ਖੋਲਣ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਜਦੋਂ ਭਾਰਤ ਦੀ ਕਿਰਸਾਨੀ ਪ੍ਰਭਾਵਿਤ ਹੋਈ ਤਾ ਪੰਜਾਬ ਦਾ ਅਰਥਚਾਰਾ ਆਪਣੇ ਆਪ ਹੀ ਡਗਮਗਾ ਜਾਏਗਾ। ਇਸ ਲਈ ਸਮਾਂ ਮੰਗ ਕਰਦਾ ਹੈ ਕਿ ਆਓ ਸਾਰੇ ਰਲ ਕੇ ਇਹਨਾਂ ਸਰਕਾਰੀ ਨੀਤੀਆਂ ਦਾ ਵਿਰੋਧ ਕਰੀਏ ਇਸ ਸਮੇਂ ਸ਼ਮਨਜੀਤ ਸਿੰਘ ਖਾਨਪੁਰ, , ਤਰਸੇਮ ਸਿੰਘ ਢੱਟ, ਰਸਪਾਲ ਸਿੰਘ ਜੇਈ, ਦਿਲਬਾਗ ਸਿੰਘ, ਤਰਲੋਕ ਸਿੰਘ ਹਰਦੋਪੱਟੀ, ਦਲਜੀਤ ਸਿੰਘ ਬਾਠ, ਹਰਵਿੰਦਰ ਸਿੰਘ ਦਾਰਾਪੁਰ, ਤਰਨਦੀਪ ਸਿੰਘ ਮੱਲ੍ਹੀ, ਸੋਨੂੰ ਅਰਗੋਵਾਲ, ਰੁਪਿੰਦਰ ਸਿੰਘ ਧੂਤ, ਦਵਿੰਦਰ ਸਿੰਘ ਥਿੰਦਾ, ਹਰਵਿੰਦਰ ਸਿੰਘ ਸਮਰਾ, ਕਾਕਾ ਧੁੱਗਾ ਪ੍ਰਧਾਨ, ਹਰਕਮਲ ਸਿੰਘ ਬਾਹਗਾ, ਬਲਵਿੰਦਰ ਸਿੰਘ ਝੰਬੋਵਾਲ, ਕਮਲਦੀਪ ਸਿੰਘ ਸਮਰਾ, ਬੰਟੀ ਬਾਹਗਾ, ਬਾਬਾ ਬਲਦੇਵ ਸਿੰਘ ਸਮਰਾ, ਕੁਲਦੀਪ ਸਿੰਘ ਸਰਪੰਚ ਪੰਡੋਰੀ ਅਟਵਾਲ, ਗੁਰਵਿੰਦਰ ਸਿੰਘ ਧੂਤ,ਗੁਰਜੀਤ ਸਿੰਘ ਰਮਦਾਸਪੁਰ,ਇੰਸਪੈਕਟਰ ਗੁਰਮੀਤ ਸਿੰਘ ਜੀਆ ਸਹੋਤਾਸਮੇਤ ਹੋਰ ਕਿਸਾਨ ਹਾਜਰ ਸਨ।