ਨਰੇਸ਼ ਡਡਵਾਲ ਨੂੰ ਐਕਸ ਸਰਵਿਸਮੈਂਨ ਸੈਲ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰਨ ਮੌਕੇ ਸਨਮਾਨਿਤ ਕਰਦੇ ਹੋਏ ਸਾਬਕਾ ਮੰਤਰੀ ਤੀਕਸ਼ਨ ਸੂਦ ਨਾਲ਼ ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ
ਗੜ੍ਹਦੀਵਾਲਾ 17 ਦਸੰਬਰ (ਚੌਧਰੀ) : ਅੱਜ ਮੰਡਲ ਪ੍ਰਧਾਨ ਕੈਪਟਨ ਗੁਰਵਿੰਦਰ ਸਿੰਘ ਗੜ੍ਹਦੀਵਾਲਾ ਦੀ ਪ੍ਰਧਾਨਗੀ ਹੇਠ ਪਿੰਡ ਫਤਿਹਪੁਰ ਵਿਖੇ ਮੀਟਿੰਗ ਹੋਈ ਜਿਸ ਵਿੱਚ ਸਾਬਕਾ ਮੰਤਰੀ ਤੀਕਸ਼ਨ ਸੂਦ ਅਤੇ ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਵਿਸ਼ੇਸ਼ ਰੂਪ ਵਿੱਚ ਸ਼ਾਮਲ ਹੋਏ।ਇਸ ਮੌਕੇ ਭਾਜਪਾ ਨੂੰ ਉਸ ਵਕਤ ਬਲ ਮਿਲਿਆ ਜਦੋ ਸਾਬਕਾ ਸੂਬੇਦਾਰ ਮੇਜ਼ਰ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਲ ਹੋਏ।ਇਸ ਮੌਕੇ ਸਾਬਕਾ ਮੰਤਰੀ ਤੀਕਸ਼ਨ ਸੂਦ ਤੇ ਜਿਲਾ ਪ੍ਰਧਾਨ ਸੰਜੀਵ ਮਾਨਹਾਸ ਨੇ ਨਰੇਸ਼ ਡਡਵਾਲ ਨੂੰ ਐਕਸ ਸਰਵਿਸਮੈਂਨ ਸੈੱਲ ਦਾ ਜਿਲ੍ਹਾ ਪ੍ਰਧਾਨ ਨਿਯੁਕਤ ਕੀਤਾ। ਇਸ ਮੌਕੇ ਤੀਕਸ਼ਨ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਲੋਕ ਹਿਤ ਨੀਤੀਆਂ ਨੂੰ ਦੇਖਦੇ ਹੋਏ ਬਹੁਤ ਸਾਰੇ ਲੋਕ ਪਾਰਟੀ ਨਾਲ਼ ਜੁੜ ਰਹੇ ਹਨ।ਉਨ੍ਹਾਂ ਕਿਹਾ ਕਿ ਇਹਨਾਂ ਸਭ ਦਾ ਪਾਰਟੀ ਦੇ ਅੰਦਰ ਪੁਰਾ ਮਾਨ ਸਮਾਨ ਕੀਤਾ ਜਾਵੇਗਾ।ਸੂਦ ਨੇ ਕਿਹਾ ਕ ਪਿੰਡਾ ਦੇ ਵਿਕਾਸ ਲਈ ਮੋਦੀ ਸਰਕਾਰ ਆਪਣੀਆਂ ਪੰਚਾਇਤਾਂ ਨੂੰ ਆਤਮਨਿਰਭਰ ਬਣਾਉਣ ਲਈ ਆਨਲਾਈਨ ਗਰਾਂਟਾਂ ਸਿਧੇ ਪੰਚਾਇਤ ਦੇ ਅਕਾਊਂਟ ਵਿਚ ਪਾ ਰਹੀ ਹੈ।ਉਨਾਂ ਕਿਹਾ ਕੇ ਮੋਦੀ ਸਰਕਾਰ ਵਿਕਾਸ ਦੇ ਕੰਮਾਂ ਦੇ ਨਾਲ਼ ਨਾਲ ਹਰ ਵਰਗ ਲਈ ਚਿੰਤਿਤ ਹੈ।
ਸੂਦ ਨੇ ਕਿਹਾ ਕਿ ਜਨਤਾ ਖੁਦ ਹੀ ਸੂਝਵਾਨ ਹੈ।ਝੂਠ ਬੋਲ ਕੇ ਜਨਤਾ ਨੂੰ ਗੁਮਰਾਹ ਲੰਬੇ ਸਮੇਂ ਲਈ ਨਹੀਂ ਕੀਤਾ ਜਾ ਸਕਦਾ।ਉਨ੍ਹਾਂ ਕਿਹਾ ਕੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਦੁਖੀ ਹੋ ਕਿ ਆਉਣ ਵਾਲੇ ਸਮੇਂ ਵਿੱਚ ਵਹੁਤ ਸਾਰੇ ਲੋਕ ਭਾਜਪਾ ਵਿੱਚ ਸ਼ਾਮਿਲ ਹੋਣਗੇ।ਉਨ੍ਹਾਂ ਕਿਹਾ ਕੇ ਨਰੇਸ਼ ਡਡਵਾਲ ਦੇ ਆਉਣ ਨਾਲ਼ ਪਾਰਟੀ ਨੂੰ ਮਜ਼ਬੂਤੀ ਮਿਲੇਗੀ।ਇਸ ਮੋਕੇ ਨਵ ਨਿਯੁਕਤ ਨਰੇਸ਼ ਡਡਵਾਲ ਨੇ ਕਿਹਾ ਕਿ ਜੋ ਜੁਮੇਵਾਰੀ ਉਹਨਾਂ ਨੂੰ ਪਾਰਟੀ ਨੇ ਦਿੱਤੀ ਹੈ ਉਹ ਤਨਦੇਹੀ ਨਾਲ਼ ਨਿਭਾਉਣਗੇ।ਇਸ ਮੌਕੇ ਕੈਪਟਨ ਕਰਨ ਸਿੰਘ,ਰਜਿੰਦਰ ਪੱਪੂ,ਯੋਗੇਸ਼ ਸਪਰਾ,ਸ਼ਿਵ ਦਿਆਲ, ਕੈਪਟਨ ਕਪੂਰ ਸਿੰਘ,ਸ਼ਹਿਰੀ ਪ੍ਰਧਾਨ ਗੋਪਾਲ ਏਰੀ,ਲਲਿਤ ਸ਼ਰਮਾ,ਸੁੰਦਰ ਸ਼ਰਮਾ,ਗਗਨ,ਕਾਂਤਾ ਦੇਵੀ,ਆਦਿ ਭਾਜਪਾ ਵਰਕਰ ਹਾਜਰ ਸਨ।