Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਟਾਂਡਾ :  ਪਿੰਡ ਬੋਦਲ ਕੋਟਲੀ ਵਿਖੇ ਵਿਆਹੁਤਾ ਔਰਤ ਦਾ ਕਤਲ ਕਰਨੇ ਵਾਲੇ 2 ਨੌਜਵਾਨਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਟਾਂਡਾ : ਪਿੰਡ ਬੋਦਲ ਕੋਟਲੀ ਵਿਖੇ ਵਿਆਹੁਤਾ ਔਰਤ ਦਾ ਕਤਲ ਕਰਨੇ ਵਾਲੇ 2 ਨੌਜਵਾਨਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਟਾਂਡਾ / ਦਸੂਹਾ (ਚੌਧਰੀ)

7 ਅਪ੍ਰੈਲ : ਟਾਂਡਾ ਦੇ ਪਿੰਡ ਬੋਦਲ ਕੋਟਲੀ ਵਿਖੇ ਵਿਆਹੁਤਾ ਔਰਤ ਦੇ ਕਤਲ ਕਰਨੇ ਵਾਲੇ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਰਜਿੰਦਰ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਬੋਦਲ ਕੋਟਲੀ,ਕਰਨ ਕੁਮਾਰ ਪੁੰਤਰ ਰਾਜ ਕੁਮਾਰ ਵਾਸੀ ਬੋਦਲ ਕੋਟਲੀ ਥਾਣਾ ਟਾਂਡਾ ਵਜੋਂ ਹੋਈ ਹੈ।

ਇਸ ਸਬੰਧੀ ਸਬ ਇੰਸਪੈਕਟਰ ਮਲਕੀਤ ਸਿੰਘ ਮੁੱਖ ਅਫਸਰ ਥਾਣਾ ਟਾਡਾ ਜਿਲਾ ਹੁਸਿਆਰਪੁਰ ਨੇ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸਰਤਾਜ ਸਿੰਘ ਚਾਹਲ IPS ਜੀ ਨੇ ਜਿਲੇ ਅੰਦਰ ਮਾੜੇ ਅੰਨਸਰਾ ਉਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ ਜਿਸ ਤਹਿਤ ਸ਼੍ਰੀ ਕੁਲਵੰਤ ਸਿੰਘ ਡੀ ਐਸ ਪੀ ਸਬ ਡਵੀਜਨ ਟਾਡਾ ਜੀ ਦੀ ਅਗਵਾਹੀ ਵਿਚ ਥਾਣਾ ਟਾਂਡਾ ਦੇ ਅਧੀਨ ਆਉਦੇ ਏਰੀਆ ਵਿਚ ਮਾੜੇ ਅੰਨਸਰ ਨੂੰ ਗ੍ਰਿਫਤਾਰ ਕਰਨ ਲਈ ਲਈ ਸੋਰਸ ਲਗਾ ਕੇ ਉਪਰਾਲੇ ਕੀਤੇ ਜਾ ਰਹੇ ਹਨ। ਤਾ ਮਿਤੀ 06-04-2023 ਨੂੰ ਕਿਸਨ ਪੁਤਰ ਕੁੰਦਨ ਲਾਲ ਵਾਸੀ ਬੋਦਲ ਕੋਟਲੀ ਥਾਣਾ ਟਾਂਡਾ ਨੇ ਬਿਆਨ ਦਿਤਾ ਕਿ ਮੇਰੀ ਇਕ ਬੇਟੀ ਨਵਜੋਤ ਕੌਰ ਉਰਫ ਜੋਤੀ ਉਮਰ ਕਰੀਬ 28 ਸਾਲ ਜਿਸ ਦੀ ਕਰੀਬ ਦੋ ਸਾਲ ਪਹਿਲਾ ਨੀਟਾ ਪੁੱਤਰ ਭੰਗੂ ਵਾਸੀ ਡੱਫਰ ਥਾਣਾ ਗੜਦੀਵਾਲ ਨਾਲ ਸਾਦੀ ਹੋਈ ਸੀ। ਜਿਸ ਦਾ ਇੱਕ ਸਾਲ ਦਾ ਲੜਕਾ ਮਨਰਾਜ ਹੈ ਜੋ ਕਿ ਮੇਰੇ ਪਾਸ ਆਪਣੇ ਲੜਕੇ ਸਮੇਤ ਬੋਦਲ ਕੋਟਲੀ ਰਹਿੰਦੀ ਹੈ।ਉਹ ਮਿਤੀ 06- 04-2023 ਨੂੰ ਖਾਣਾ ਖਾ ਕੇ ਕੰਮ ਤੇ ਚਲਾ ਗਿਆ ਅਤੇ ਦੁਪਹਿਰ ਦਾ ਖਾਣਾ ਖਾਣ ਲਈ ਘਰ ਆਇਆ ਤਾ ਉਸਦੀ ਲੜਕੀ ਨਵਜੋਤ ਕੋਰ ਉਰਫ ਜੋਤੀ ਘਰ ਵਿੱਚ ਨਹੀ ਸੀ ਆਸ ਪਾਸ ਪਤਾ ਕੀਤਾ ਤਾ ਪਤਾ ਲੱਗਾ ਕਿ ਰਜਿੰਦਰ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਬੋਦਲ ਕੋਟਲੀ ਦੇ ਘਰ ਗਈ ਹੈ।ਉੱਥੇ ਕਰਨ ਕੁਮਾਰ ਪੁਤਰ ਰਾਜ ਕੁਮਾਰ ਵਾਸੀ ਬੋਦਲ ਕੋਟਲੀ,ਸੰਦੀਪ ਪੁਤਰ ਮੰਗਾ ਵਾਸੀ ਨੰਗਲ ਖੰਗਾ ਥਾਣਾ ਟਾਂਡਾ ਵੀ ਮੋਜੂਦ ਸੀ ਅਤੇ ਇੱਕ ਮੋਟਰਸਾਈਕਲ ਰੰਗ ਲਾਲ ਗਲੀ ਵਿੱਚ ਖੜਾ ਸੀ ਰਜਿੰਦਰ ਕੁਮਾਰ ਉਕਤ ਦਾ ਘਰ ਖੁੱਲਾ ਸੀ ਅਤੇ ਨਾ ਹੀ ਘਰ ਵਿੱਚ ਕੋਈ ਸੀ ਜਿਸ ਤੇ ਕਿਸਨ ਪੁਤਰ ਕੁੰਦਨ ਲਾਲ ਵਾਸੀ ਬੋਦਲ ਕੋਟਲੀ ਥਾਣਾ ਟਾਂਡਾ ਸਰਪੰਚ ਹਰਦੀਪ ਕੋਰ ਦੇ ਘਰ ਗਿਆ ਜਿੱਥੇ ਸੰਤੋਖ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਬੋਦਲ ਕੋਟਲੀ ਮਿਲੇ ਜਿਹਨਾ ਨੂੰ ਸਾਰੀ ਗੱਲ ਦੱਸੀ ਅਤੇ ਮੁਹੱਲਾ ਵਾਸੀ ਵੀ ਇੱਕਠਾ ਹੋ ਗਏ।ਰਜਿੰਦਰ ਕੁਮਾਰ ਤੇ ਸੱਕ ਹੋਣ ਤੇ ਉਸਦੇ ਘਰ ਗਏ ਜਿੱਥੇ ਸਾਰੇ ਘਰ ਨੂੰ ਚੈਕ ਕੀਤਾ ਤੇ ਕਮਰੇ ਵਿੱਚ ਪਈ ਪੇਟੀ ਦੇ ਲਾਗੇ ਜਾ ਕੇ ਦੇਖਿਆ ਤਾ ਪੇਟੀ ਦੇ ਢਕਣ ਦਾ ਇਕ ਪਾਸਾ ਉਪਰ ਉਠਿਆ ਸੀ ਜਿਸ ਦਾ ਢੱਕਣ ਚੁੱਕ ਕੇ ਦੇਖਿਆ ਤਾ ਉਸ ਵਿੱਚ ਕੱਪੜੇ ਉੱਥਲ -ਪੁਥੱਲ ਪਏ ਸੀ ਕੱਪੜੇ ਚੁੱਕ ਕੇ ਦੇਖਿਆ ਤਾ ਥੱਲੇ ਨਵਜੋਤ ਕੋਰ ਉਕਤ ਦੀ ਲਾਸ ਪਈ ਹੋਈ ਸੀ ਜਿਸ ਦਾ ਮੂੰਹ ਅਤੇ ਹੱਥ ਬੰਨੇ ਹੋਏ ਸੀ ਸਾਨੂੰ ਪੂਰਾ ਯਕੀਨ ਹੈ ਮੇਰੀ ਲੜਕੀ ਨਵਜੋਤ ਕੋਰ ਉਰਫ ਜੋਤੀ ਨਾਲ ਰਜਿੰਦਰ ਕੁਮਾਰ ਪੁਤਰ ਰਾਜ ਕੁਮਾਰ ਵਾਸੀ ਬੋਦਲ ਕੋਟਲੀ,ਕਰਨ ਕੁਮਾਰ ਪੁਤਰ ਰਾਜ ਕੁਮਾਰ ਵਾਸੀ ਬੋਦਲ ਕੋਟਲੀ, ਸੰਦੀਪ ਪੁਤਰ ਮੰਗਾ ਵਾਸੀ ਨੰਗਲ ਖੰਗਾ ਥਾਣਾ ਟਾਂਡਾ ਤਿੰਨੋ ਜਣਿਆ ਨੇ ਰਲ ਕੇ ਉਸਦੀ ਬੇਟੀ ਨਵਜੋਤ ਕੋਰ ਉਰਫ ਜੋਤੀ ਨਾਲ ਬਲਾਤਕਾਰ ਕਰਕੇ ਉਸਦੇ ਹੱਥ ਪੈਰ ਬੰਨ ਕੇ ਮੂੰਹ ਬੰਨ ਕੇ ਅਤੇ ਗਲਾ ਘੁੱਟ ਕੇ ਉਸਦੀ ਮੋਤ ਕਰਕੇ ਉਸਦੀ ਲਾਸ ਖੁਰਦ -ਬੁਰਦ ਕਰਕੇ ਪੇਟੀ ਵਿੱਚ ਲੁਕਾ ਛਿਪਾ ਕੇ ਮੋਕੇ ਤੋਂ ਭੱਜ ਗਏ । ਜਿਸ ਤੇ ਮੁਕੱਦਮਾ ਨੰਬਰ 96 ਮਿਤੀ 6-4-23 ਜੇਰ ਧਾਰਾ 376,302,34,201 IPC ਥਾਣਾ ਟਾਡਾ ਦਰਜ ਰਜਿਸਟਰ ਕੀਤਾ ਗਿਆ। ਦੋਰਨੇ ਤਫਤੀਸ਼ ਅੱਜ ਮਿਤੀ 7-4-23 ਨੂੰ ਮੁਕਦਮਾ ਹਜਾ ਦੇ ਦੋ ਦੋਸ਼ੀਆਨ ਰਜਿੰਦਰ ਕੁਮਾਰ ਪੁਤਰ ਰਾਜ ਕੁਮਾਰ ਵਾਸੀ ਬੋਦਲ ਕੋਟਲੀ,ਕਰਨ ਕੁਮਾਰ ਪੁਤਰ ਰਾਜ ਕੁਮਾਰ ਵਾਸੀ ਬੋਦਲ ਕੋਟਲੀ ਥਾਣਾ ਟਾਡਾ ਨੂੰ ਮੁਕਦਮਾ ਹਜਾ ਵਿਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ