Prime Punjab Times

Latest news
ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵੱਲੋਂ ਪੈਨਸ਼ਨਰਾਂ ਦੀਆਂ ਲਟਕਦੀਆਂ ਮੰਗਾਂ ਸਬੰਧੀ ਸੌਂਪਿਆ ਗਿਆ ਮੰਗ ਪੱਤਰ ਆਮ ਆਦਮੀ ਕਲੀਨਿਕ ਕਪਾਹਟ ਅਤੇ ਉਥੇ ਚੱਲ ਰਹੇ ਗਰਭਵਤੀ ਅਤੇ ਬੱਚਿਆਂ ਦੇ ਟੀਕਾਕਰਣ ਦੀ ਅਚਨਚੇਤ ਚੈਕਿੰਗ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਨਾਲ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੀ ਵਿਦਿਆਰਥਣ ਜਸਦੀਪ ਕੌਰ ਸਨਮਾਨਿਤ, ਸਿ... ਫਲੈਗ ਮਾਰਚ ਦੌਰਾਨ ਜਲੰਧਰ ਰੋਡ ‘ਤੇ ਗੋਲੀਬਾਰੀ, ਹੋਟਲ ਬਾਹਰ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਟੁੱਟੇ ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ
ADVERTISEMENT
You are currently viewing  ਡੀ.ਏ.ਵੀ ਪਬਲਿਕ ਸਕੂਲ ਗੜਦੀਵਾਲਾ ਵਿਖੇ ਆਜ਼ਾਦੀ ਦਿਹਾੜਾ ਮਨਾਇਆ ਗਿਆ

 ਡੀ.ਏ.ਵੀ ਪਬਲਿਕ ਸਕੂਲ ਗੜਦੀਵਾਲਾ ਵਿਖੇ ਆਜ਼ਾਦੀ ਦਿਹਾੜਾ ਮਨਾਇਆ ਗਿਆ

ਗੜ੍ਹਦੀਵਾਲਾ (ਚੌਧਰੀ) 

: ਲਾਲਾ ਜਗਤ ਨਾਰਾਇਣ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਵਿਖੇ ਪ੍ਰਿੰਸੀਪਲ ਡਾਕਟਰ ਅਮਿਤ ਨਾਗਵਨ ਦੀ ਅਗਵਾਈ ਹੇਠ ਆਜਾਦੀ ਦਿਹਾੜਾ ਮਨਾਉਣ ਦਾ ਆਯੋਜਨ ਕੀਤਾ ਗਿਆ।ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਨੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਸ ਮੌਕੇ ਤੇ ਵਧਾਈ ਦਿੱਤੀ ਅਤੇ ਉਹਨਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਉਹ ਹਮੇਸ਼ਾ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਰੱਖਣ ਅਤੇ ਉਹ ਵੀ ਆਪਣੇ ਦੇਸ਼ ਦੇ ਲਈ ਕੁਝ ਚੰਗੇ ਕਰਮ ਕਰਨ ਅਤੇ ਆਪਣੇ ਅੰਦਰ ਹਮਦਰਦੀ ਦੀ ਭਾਵਨਾ ਲਿਆਉਣ ਅਤੇ ਜਿੱਥੇ ਵੀ ਲੋੜ ਹੈ ਉੱਥੇ ਇੱਕ ਦੂਸਰੇ ਦੀ ਮਦਦ ਕਰਨ। ਇਸ ਮੌਕੇ ਤੇ ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਜੀ ਵੱਲੋਂ ਝੰਡਾ ਵੀ ਲਹਿਰਾਇਆ ਗਿਆ।

ਦੂਸਰੇ ਸਦਨ ਯਮੁਨਾ ਸਦਨ ਦੇ ਦੁਆਰਾ ਆਜ਼ਾਦੀ ਦਿਹਾੜੇ ਤੇ ਪ੍ਰੋਗਰਾਮ ਅਯੋਜਿਤ ਕੀਤਾ ਗਿਆ ਸੀ, ਇਸ ਸਦਨ ਦੇ ਇੰਚਾਰਜ ਮੈਡਮ ਸੁਮਨ ਬਾਲਾ ਸਨ |ਉਨਾਂ ਦੇ ਹਾਉਸ ਦੇ ਸਾਰੇ ਮੈਂਬਰਾਂ ਦੇ ਦੁਆਰਾ ਵੀ ਹੁੰਮ-ਹੁਮਾ ਕੇ ਇਸ ਗਤੀਵਿਧੀ ਨੂੰ ਕਰਵਾਇਆ ਗਿਆ । ਇਹ ਪ੍ਰੋਗਰਾਮ। ਐਕਟੀਵਿਟੀ ਇੰਚਾਰਜ ਮੈਡਮ ਰਮਨਦੀਪ ਕੌਰ ਜੀ ਦੀ ਅਗਵਾਈ ਹੇਠ ਕਰਵਾਇਆ ਗਿਆ|ਸਦਨ ਦੇ ਇੰਚਾਰਜ ਦੇ ਦੁਆਰਾ ਚਾਰੇ ਸਦਨਾ ਦੇ ਹਿੱਸੇ ਵਿੱਚ ਕੁਝ ਗਤੀਵਿਧੀਆਂ ਦਿੱਤੀਆਂ ਗਈਆਂ ਸਨ ਜਿਵੇਂ ਪਹਿਲੇ ਸਦਨ ਗੰਗਾ ਸਦਨ ਦੇ ਦੁਆਰਾ ਆਜ਼ਾਦੀ ਦਿਹਾੜੇ ਨਾਲ ਸੰਬੰਧਿਤ ਕਵਿਤਾਵਾਂ ਅਤੇ ਭਾਸ਼ਣ ਕਰਵਾਏ ਗਏ ਦੂਸਰੇ ਯਮੁਨਾ ਸਦਨ ਦੁਬਾਰਾ ਆਜ਼ਾਦੀ ਦਿਹਾੜੇ ਨਾਲ ਸੰਬੰਧਿਤ ਇੱਕ ਐਕਟ ਵੀ ਕਰਵਾਇਆ ਗਿਆ। ਜਿਸ ਵਿੱਚ ਸਾਰਿਆਂ ਦੇ ਸਾਹਮਣੇ ਦੇਸ਼ ਭਗਤਾਂ ਦੀ ਸ਼ਹੀਦੀ ਨੂੰ ਪੇਸ਼ ਕੀਤਾ ਗਿਆ। ਤੀਸਰੇ ਸਦਨ ਰਾਵੀ ਸਦਨ ਦੇ ਦੁਆਰਾ ਦੇਸ਼ ਭਗਤੀ ਦੇ ਗੀਤ ਗਵਾਏ ਗਏ ਚੌਥੇ ਸਦਨ ਸਤਲੁਜ ਸਦਨ ਦੇ ਦੁਆਰਾ ਆਜ਼ਾਦੀ ਦਿਹਾੜੇ ਨਾਲ ਸੰਬੰਧਿਤ ਡਾਂਸ ਗਤੀਵਿਧੀ ਪੇਸ਼ ਕੀਤੀ ਗਈ।ਇਹ ਗਤੀਵਿਧੀਆਂ ਜਮਾਤ ਨਰਸਰੀ ਤੋਂ ਲੈ ਕੇ ਜਮਾਤ ਬਾਰਵੀਂ ਤੱਕ ਦੇ ਵਿਦਿਆਰਥੀਆਂ ਦੇ ਦੁਆਰਾ ਕੀਤੀਆਂ ਗਈਆਂ ਸਨ। ਛੋਟੇ ਬੱਚੇ ਵੀ ਆਪਣੇ ਤਿਰੰਗੇ ਨਾਲ ਸੰਬੰਧਿਤ ਰੰਗਾਂ ਦੇ ਡਰੈਸਸ ਪਾ ਕੇ ਆਏ ਸਨ ਅਤੇ ਅਧਿਆਪਕਾਂ ਨੇ ਵੀ ਇਸੇ ਤਰ੍ਹਾਂ ਦਾ ਪਹਿਰਾਵਾ ਪਹਿਨਿਆ ਹੋਇਆ ਸੀ। ਛੋਟੇ ਛੋਟੇ ਵਿਦਿਆਰਥੀ ਜਿਨਾਂ ਦੇ ਦੁਆਰਾ ਸੱਭਿਆਚਾਰਕ ਨਾਚ ਵੀ ਪੇਸ਼ ਕੀਤਾ ਗਿਆ। ਜਮਾਤ ਚੌਬੀ ਦੀ ਵਿਦਿਆਰਥਣ ਕਨਵੀ ਦੇ ਦੁਆਰਾ ਇੱਕ ਨਾਚ ਆਈਟਮ ਪੇਸ਼ ਕੀਤੀ। ਜਮਾਤ ਸੱਤਵੀਂ ਦੇ ਵਿਦਿਆਰਥੀਆਂ ਦਿਵਿਆ, ਪਲਕ, ਲਿਜਾ, ਇਸ਼ਕਾ, ਯਸ਼ਿਕਾ ਵਿਰਾਟ ਸਿੰਘ ਦੇ ਦੁਆਰਾ ਨਾਚ ਗਤੀਵਿਧੀ ਪੇਸ਼ ਕੀਤੀ ਗਈ । ਜਮਾਤ ਅੱਠਵੀਂ ਦੇ ਵਿਦਿਆਰਥੀਆਂ ਅਵਨੀਤ ਕੌਰ, ਅਰਸ਼ਪ੍ਰੀਤ ਕੌਰ ਭਾਰਤੀ ਸ਼ਰਮਾ, ਨਵਦੀਪ ਕੌਰ, ਅੰਜਨਾ ਠਾਕੁਰ ਨੇ ਦੁਆਰਾ ਨਾਚ ਗਤੀਵਿਧੀ ਪੇਸ਼ ਕੀਤੀ ਗਈ। ਇਸ ਤੋਂ ਇਲਾਵਾ ਦਸਵੀਂ ਦੇ ਵਿਦਿਆਰਥੀਆਂ ਦੇ ਦੁਆਰਾ ਇੱਕ ਆਜ਼ਾਦੀ ਨਾਲ ਸਬੰਧਿਤ ਐਕਟ ਪੇਸ਼ ਕੀਤਾ ਗਿਆ। ਜਮਾਤ ਪੰਜਵੀਂ ਛੇਵੀਂ ਅਤੇ ਸੱਤਵੀਂ ਦੇ ਵਿਦਿਆਰਥੀਆਂ ਨੇ ਮਿਲ ਕੇ ਆਜ਼ਾਦੀ ਦਿਹਾੜੇ ਉੱਤੇ ਗੀਤ ਗਾਇਨ ਕੀਤਾ। ਜਮਾਤ ਛੇਵੀਂ ਦੀਆ ਵਿਦਿਆਰਥਣਾ ਕਾਬਿਆ ਤੋ ਨਿਸ਼ਠਾ ਦੇ ਦੁਆਰਾ ਸਪੀਚ ਦਿੱਤੀ ਗਈ । ਜਮਾਤ ਬਾਰਵੀਂ ਦੀ ਵਿਦਿਆਰਥਨ ਸਿਮਰਨਪ੍ਰੀਤ ਕੌਰ ਦੇ ਦੁਆਰਾ ਦੇਸ਼ ਭਗਤੀ ਨਾਲ ਸੰਬੰਧਿਤ ਕਵਿਤਾ ਦਾ ਗਾਇਨ ਕੀਤਾ ਗਿਆ।ਇਸ ਮੌਕੇ ਤੇ ਐਕਟੀਵਿਟੀ ਇਨਚਾਰਜ ਰਮਨਦੀਪ ਕੌਰ ਦੇ ਦੁਆਰਾ ਵੀ ਆਜ਼ਾਦੀ ਦਿਵਸ ਨਾਲ ਸੰਬੰਧਿਤ ਸਪੀਚ ਪੇਸ਼ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਸਾਨੂੰ ਹਮੇਸ਼ਾ ਆਪਣੇ ਦੇਸ਼ ਦੇ ਲਈ ਕੁਰਬਾਨ ਹੋਏ ਸ਼ਹੀਦਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਆਪਣੇ ਦਿਲ ਅੰਦਰ ਆਪਣੇ ਦੇਸ਼ ਪ੍ਰਤੀ ਇੱਜਤ ਅਤੇ ਮਾਣ ਰੱਖਣਾ ਚਾਹੀਦਾ ਹੈ ਅਤੇ ਸ਼ਹੀਦਾਂ ਦੀ ਕੁਰਬਾਨੀ ਨੂੰ ਕਦੇ ਵੀ ਜਾਇਆ ਨਹੀਂ ਹੋਣ ਦੇਣਾ ਚਾਹੀਦਾ।

ਇਸ ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਨੇ ਵੀ ਆਪਣੇ ਸ਼ਬਦਾਂ ਦੇ ਵਿੱਚ ਵਿਦਿਆਰਥੀਆਂ ਨੂੰ ਆਜ਼ਾਦੀ ਦਿਹਾੜੇ ਤੇ ਵਧਾਈ ਦਿੱਤੀ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਮਿਹਨਤ ਅਤੇ ਹਿੰਮਤ ਕਰਨ ਦੀ ਪ੍ਰੇਰਨਾ ਦਿੱਤੀ ਅਤੇ ਆਪਣੇ ਦੇਸ਼ ਦੇ ਲਈ ਕੁਰਬਾਨ ਹੋਏ ਸ਼ਹੀਦਾਂ ਨੂੰ ਸਲਾਮ ਕੀਤਾ । ਇਸ ਮੌਕੇ ਅਤੇ ਸਮੂਹ ਸਟਾਫ ਹਾਜ਼ਰ ਸੀ।

error: copy content is like crime its probhihated