Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing ਸੰਤ ਨਿਰੰਕਾਰੀ ਸਤਿਸੰਗ ਭਵਨ ਦਸੂਹਾ ਵਿਖੇ ਨਿਰੰਕਾਰੀ ਸੰਤ ਸਮਾਗਮ ਕਰਵਾਇਆ

ਸੰਤ ਨਿਰੰਕਾਰੀ ਸਤਿਸੰਗ ਭਵਨ ਦਸੂਹਾ ਵਿਖੇ ਨਿਰੰਕਾਰੀ ਸੰਤ ਸਮਾਗਮ ਕਰਵਾਇਆ

ਦਸੂਹਾ 10 ਮਈ (ਚੌਧਰੀ) 

: ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਅਪਾਰ ਕਿਰਪਾ ਨਾਲ ਸੰਤ ਨਿਰੰਕਾਰੀ ਸਤਿਸੰਗ ਭਵਨ ਭੱਟੀ ਦਾ ਪਿੰਡ ਦਸੂਹਾ ਵਿਖੇ ਨਿਰੰਕਾਰੀ ਸੰਤ ਸਮਾਗਮ ਐਮ.ਐਲ ਸ਼ਰਮਾ ਜੋਨਲ ਇੰਚਾਰਜ ਪਠਾਨਕੋਟ ਅਤੇ ਸੰਤ ਨਿਰੰਕਾਰੀ ਸਤਿਸੰਗ ਭਵਨ ਬਰਾਂਚ ਦਸੂਹਾ ਦੇ ਸੰਯੋਜਕ ਡਾਕਟਰ ਸੁਰਿੰਦਰ ਪਾਲ ਸਿੰਘ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ ।ਇਸ ਮੌਕੇ ਐਚ.ਐਸ ਚਾਵਲਾ ਲੁਧਿਆਣਾ ਮੈਂਬਰ ਇੰਚਾਰਜ ਪ੍ਰਚਾਰ ਪ੍ਰਸਾਰ ਵਿਭਾਗ ਸੰਤ ਨਿਰੰਕਾਰੀ ਮੰਡਲ, ਦਿੱਲੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਇਸ ਮੌਕੇ ਸਟੇਜ ਤੋਂ ਪ੍ਰਵਚਨ ਕਰਦੇ ਹੋਏ ਮਹਾਤਮਾ ਨੇ ਕਿਹਾ ਸੰਸਾਰ ਅੰਦਰ ਆਪਣੇ ਕਿਰਦਾਰ ਅਤੇ ਚਰਿੱਤਰ ਨੂੰ ਮਜਬੂਤ ਬਣਾਉਣ ਤੋਂ ਇਲਾਵਾ ਆਪਣੇ ਵਿਚਾਰਾਂ ਅਤੇ ਸੁਭਾਵ ਨੂੰ ਵਧੀਆ ਬਣਾਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਸਾਨੂੰ ਆਪਣੀਆਂ ਬੁਰੀਆਂ ਆਦਤਾਂ ਦਾ ਤਿਆਗ ਕਰਦੇ ਹੋਏ ਸੰਸਾਰ ਨੂੰ ਹੋਰ ਵਧੀਆ ਤੇ ਧਰਤੀ ਨੂੰ ਸਵਰਗ ਬਣਾਉਣ ਵਿੱਚ ਆਪਣਾ ਭਰਪੂਰ ਯੋਗਦਾਨ ਦੇਣਾ ਚਾਹੀਦਾ ਹੈ।ਉਨ੍ਹਾਂ ਕਿਹਾ 13 ਮਈ ਨੂੰ ਮਾਨਵਤਾ ਦੇ ਮਸੀਹਾ ਬਾਬਾ ਹਰਦੇਵ ਸਿੰਘ ਜੀ ਦੀਆਂ ਲੋਕ ਕਲਿਆਣਕਾਰੀ ਸਿੱਖਿਆਵਾਂ ਤੇ ਯਾਦਾਂ ਨੂੰ ਸਮਰਪਿਤ ਨਿਰੰਕਾਰੀ ਜਗਤ ਅੰਦਰ ਸਮਰਪਣ ਦਿਵਸ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਬਾਬਾ ਹਰਦੇਵ ਸਿੰਘ ਜੀ ਨੇ ਅਨੇਕਤਾ ਵਿੱਚ ਏਕਤਾ, ਵਾਸੂਦੇਵ ਕਟੁੰਬਕਮ, ਏਕ ਕੋ ਜਾਨੋ ਏਕ ਕੋ ਮਾਨੋ ਤੋਂ ਇਲਾਵਾ ਮਾਨਵ ਅੰਦਰ ਪਿਆਰ,ਪ੍ਰੀਤ, ਸਾਂਝ ਵਰਗੀਆਂ ਭਾਵਨਾਵਾਂ ਨੂੰ ਮਜਬੂਤ ਕਰਦੇ ਹੋਏ ਦੀਵਾਰਾਂ ਰਹਿਤ ਸੰਸਾਰ ਬਣਾਉਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਅੱਜ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਮਿਸ਼ਨ ਦੀ ਰਹਿਨੁਮਾਈ ਕਰ ਰਹੇ ਹਨ ਤੇ ਆਪਣੀਆਂ ਮਾਨਵ ਕਲਿਆਣਕਾਰੀ ਯਾਤਰਾਵਾਂ ਅੰਦਰ ਉਨ੍ਹਾਂ ਸਿੱਖਿਆਵਾਂ ਨੂੰ ਅਗਾਹ ਅਮਲੀ ਰੂਪ ਦਿੰਦੇ ਹੋਏ ਪੂਰੀ ਮਾਨਵਤਾ ਨੂੰ ਇੱਕ ਨਿਰੰਕਾਰ ਪ੍ਰਭੂ ਦੀ ਜਾਣਕਾਰੀ ਦੇ ਕੇ ਪਿਆਰ ਦਾ ਸੰਦੇਸ਼ ਦੇ ਰਹੇ ਹਨ। ਇਸ ਮੌਕੇ ਬਰਾਂਚ ਦਸੂਹਾ ਦੇ ਸੰਯੋਜਕ ਡਾ.ਸੁਰਿੰਦਰ ਪਾਲ ਸਿੰਘ ਨੇ ਆਏ ਹੋਏ ਮਹਾਤਮਾਵਾਂ ਦਾ ਸਵਾਗਤ ਅਤੇ ਧੰਨਵਾਦ ਵੀ ਕੀਤਾ। ਇਸ ਮੌਕੇ ਵੱਖ-ਵੱਖ ਬਰਾਂਚਾਂ ਦੇ ਮੁਖੀ ਮਹਾਤਮਾਵਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।