Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing 1 ਕਿਲੋਗ੍ਰਾਮ ਹੈਰੋਇਨ,ਇੱਕ ਡਿਜੀਟਲ ਕੰਡਾ,20 ਹਜਾਰ ਰੁਪਏ ਡੱਰਗ ਮਨੀ ਸਮੇਤ ਇੱਕ ਪੁਲਿਸ ਅੜਿੱਕੇ

1 ਕਿਲੋਗ੍ਰਾਮ ਹੈਰੋਇਨ,ਇੱਕ ਡਿਜੀਟਲ ਕੰਡਾ,20 ਹਜਾਰ ਰੁਪਏ ਡੱਰਗ ਮਨੀ ਸਮੇਤ ਇੱਕ ਪੁਲਿਸ ਅੜਿੱਕੇ

ਮਾਹਿਲਪੁਰ (PPT NEWS) 

7 ਅਪ੍ਰੈਲ : ਕਾਰ ਸਵਾਰ ਵਿਅਕਤੀ ਨੂੰ 1 ਕਿਲੋਗ੍ਰਾਮ ਹੈਰੋਇਨ,ਇੱਕ ਡਿਜੀਟਲ ਕੰਡਾ, ਡਰੱਗ ਮਨੀ 20 ਹਜਾਰ ਰੁਪਏ ਡੱਰਗ ਮਨੀ ਸਮੇਤ ਮਾਹਿਲਪੁਰ ਪੁਲਿਸ ਨੇ ਕੀਤਾ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਗੁਰਜੰਟ ਸਿੰਘ ਪੁੱਤਰ ਪਰਤਾਪ ਸਿੰਘ ਵਾਸੀ ਭਦਿਆਰ ਰਣਗੜ੍ਹ ਥਾਣਾ ਘਰਿੰਡਾ ਜਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ।

ਸਰਤਾਜ ਸਿੰਘ ਚਾਹਲ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਦੀਆਂ ਹਦਾਇਤਾਂ ਅਨੁਸਾਰ ਭੈੜੇ ਪੁਰਸ਼ਾ ਨਸ਼ੇ ਦੇ ਸਮੱਗਲਰਾਂ ਦੇ ਖਿਲਾਫ ਕੀਤੀ ਗਈ ਕਾਰਵਾਈ ਅਨੁਸਾਰ ਦਲਜੀਤ ਸਿੰਘ ਖੱਖ ਉਪ ਪੁਲਿਸ ਕਪਤਾਨ ਸਬ ਡਵੀਜਨ ਗੜਸ਼ੰਕਰ, ਐੱਸ.ਆਈ ਜਸਵੰਤ ਸਿੰਘ ਮੁੱਖ ਅਫਸਰ ਥਾਣਾ ਮਾਹਿਲਪੁਰ ਦੀ ਦੇਖ ਰੇਖ ਹੇਠ ਮਿਤੀ 07-04-2023 ਨੂੰ SI ਬਲਜਿੰਦਰ ਸਿੰਘ ਨੰਬਰ 1674/ਬਟਾਲਾ I/C.P.P. ਕੋਟਫਤੂਹੀ ਥਾਣਾ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਸਮੇਤ ASI ਬਲਬੀਰ ਸਿੰਘ ਨੰਬਰ 1890/ਹੁਸ਼ਿ:,ASI ਅਮਰਜੀਤ ਸਿੰਘ ਨੰਬਰ 415/ਹੁਸ਼ਿ:, HC ਦਰਸ਼ਨ ਲਾਲ ਨੰਬਰ 1501/ਹੁਸ਼ਿ:,CT ਰੋਹਿਤ ਮਹਿਮੀ ਨੰਬਰ 395/ਹੁਸ਼ਿ:, PHG ਸੁਰਜੀਤ ਸਿੰਘ ਨੰਬਰ 26988 ਅਤੇ PHG ਗੁਰਪ੍ਰੀਤ ਸਿੰਘ ਨੰਬਰ 26967 ਦੇ ਲੈਪਟੋਪ,ਪ੍ਰਿੰਟਰ,ਸਰਚ ਲਾਈਟ ਅਤੇ ਤਫਤੀਸ਼ੀ ਕਿੱਟ ਹੁਮਰਾਹ ਲੈ ਕੇ ਬਾ ਸਵਾਰੀ ਪ੍ਰਾਈਵੇਟ ਗੱਡੀ ਬ੍ਰਾਏ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾਂ ਅਤੇ ਚੈਕਿੰਗ ਹਰ ਤਰ੍ਹਾਂ ਦੇ ਵਹੀਕਲਸ ਦੇ ਸਬੰਧ ਵਿੱਚ ਕੋਟਲਾ ਗੇਟ ਫਗਵਾੜਾ ਤੋ ਮਾਹਿਲਪੁਰ ਜੀਟੀ ਰੋਡ ਪਰ ਇੰਟਰਡਿਸਟਿਕ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ ਕਿ ਨਾਕਾਬੰਦੀ ਦੌਰਾਨ ਗੱਡੀ ਨੰਬਰੀ PB-03-BB-5899 ਮਾਰਕਾ ਸਵਿਫਟ ਰੰਗ ਕਾਲਾ ਤੇ ਸਵਾਰ ਮੁਸੱਮੀ ਗੁਰਜੰਟ ਸਿੰਘ ਪੁੱਤਰ ਪਰਤਾਪ ਸਿੰਘ ਵਾਸੀ ਭਦਿਆਰ ਰਣਗੜ੍ਹ ਥਾਣਾ ਘਰਿੰਡਾ ਜਿਲ੍ਹਾ ਅੰਮ੍ਰਿਤਸਰ ਨੂੰ ਕਾਬੂ ਕਰਕੇ ਉਸ ਦੇ ਕਬਜਾ ਵਿੱਚੋ ਹੈਰੋਇਨ ਵਜਨੀ 1 ਕਿਲੋਗ੍ਰਾਮ (1000 ਗ੍ਰਾਮ),ਚਿੱਟੇ ਰੰਗ ਦੇ ਕੱਪੜੇ ਦਾ ਥੈਲਾ, ਇੱਕ ਡਿਜੀਟਲ ਕੰਡਾ, ਡਰੱਗ ਮਨੀ 20,000 /- ਰੁਪਏ ਭਾਰਤੀ ਕਰੰਸੀ ਨੋਟ ( 500/500 ਦੇ 40 ਨੋਟ) ਅਤੇ IPHONE -14 PRO MAX ਰੰਗ ਚਿੱਟਾ ਨੂੰ ਬ੍ਰਾਮਦ ਕਰਕੇ ਉਕਤ ਨੂੰ ਮੁਕੱਦਮਾ ਉਕਤ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਸੀ ।ਉਸਦੇ ਖਿਲਾਫ ਮੁਕੱਦਮਾ ਨੰਬਰ 60 ਮਿਤੀ 07-04-2023 ਅ/ਧ 21-61-85 NDPS ACT ਥਾਣਾ ਮਾਹਿਲਪੁਰ ਜਿਲਾ ਹੁਸ਼ਿਆਰਪੁਰ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।ਮੁਸੱਮੀ ਗੁਰਜੰਟ ਸਿੰਘ ਉਕਤ ਪਾਸੋ ਪੁੱਛਗਿੱਛ ਹੁਣ ਤੱਕ ਜਾਰੀ ਹੈ ।