16 ਨਵੰਬਰ ਬਟਾਲਾ ਬੰਦ ਨੂੰ ਸਫਲ ਬਣਾਇਆ ਜਾਵੇ : ਪ੍ਰਧਾਨ ਕਲਸੀ, ਨਈਅਰ ਤਰੇਹਨ
ਬਟਾਲਾ 11 ਨਵੰਬਰ (ਅਵਿਨਾਸ਼) : ਬਟਾਲਾ ਨੂੰ ਜਿਲ੍ਹਾ ਬਣਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੀ ਆ ਰਹੀ ਅਜਾਦ ਪਾਰਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਕਲਸੀ, ਦੀ ਅਗਵਾਈ ਹੇਠ ਉਹਨਾਂ ਦੇ ਸਹਿਯੋਗੀ ਪਾਰਟੀਆਂ ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਉਪ ਪ੍ਰਧਾਨ ਰਮੇਸ਼ ਨਈਅਰ , ਲੋਕ ਇੰਨਸਾਫ ਪਾਰਟੀ ਹਲਕਾ ਇੰਨਚਾਰਜ ਬਟਾਲਾ ਵਿਜੈ ਤਰੇਹਨ ਵੱਲੋਂ ਅੱਜ ਚੋਥੇ ਦਿਨ ਭੁੱਖ ਹੜਤਾਲ ਤੇ ਬੈਠੇ । ਚੱਲ ਰਹੇ ਸੰਘਰਸ਼ ਨੂੰ ਉਸ ਵੇਲੇ ਬੱਲ ਮਿਲਿਆ ਜਦੋਂ ਵਿਦਿਆਰਥੀ ਯੂਨੀਅਨ ਪ੍ਰਧਾਨ ਜਗਜੋਤ ਸਿੰਘ ਸੰਧੂ ਅਤੇ ਨਗਰ ਸੁਧਾਰ ਟਰਸ ਦੇ ਚੈਅਰਮੈੱਨ ਸੇਠ ਕਸਤੂਰੀ ਲਾਲ ਅਤੇ ਬਟਾਲਾ ਸਿਟੀ ਕਾਂਗਰਸ ਪ੍ਰਧਾਨ ਦੇ ਸਵਰਨ ਮੁੱਢ ਦੋਵਾਂ ਨੇ ਜਿਲ੍ਹੇ ਬਣਾਉਣ ਸਘੰਰਸ਼ ਵਿੱਚ ਚਲ ਰਹੀ ਭੁੱਖ ਹੜਤਾਲ ਵਿੱਚ ਸ਼ਾਮਿਲ ਹੋ ਕੇ ਉਪ ਮੁੱਖ ਸੁਖਜਿੰਦਰ ਸਿੰਘ ਰੰਧਾਵਾਂ ਅਤੇ ਮੰਤਰੀ ਤਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਅਪੀਲ ਕਰਦਿਆਂ ਕਿਹਾ ਕਿ ਬਟਾਲਾ ਨੂੰ ਜਿਲ੍ਹਾ ਬਣਾਉਣ ਦੀ ਮੰਗ ਉਹਨਾਂ ਦੀ ਆਪਣੀ ਮੰਗ ਹੈ ਤੇ ਹੁਣ ਆਪਣੀ ਮੰਗ ਮੁੱਖ ਚਰਨਜੀਤ ਸਿੰਘ ਚੰਨੀ ਤੋਂ ਪੂਰਾ ਕਰਨ ਦੇ ਮੰਤਵ ਨਾਲ ਬਟਾਲਾ ਨੂੰ ਤੁਰੰਤ ਜਿਲ੍ਹਾ ਐਲਾਨ ਕਰਵਾਉਣ ਕਿਉਂਕਿ ਸੁਖਵਿੰਦਰ ਰੰਧਾਵਾ ਦੇ ਪਿਤਾ ਸੰਤੋਖ ਸਿੰਘ ਰੰਧਾਵਾ ਨੇ ਵੀ ਬਟਾਲਾ ਨੂੰ ਜਿਲ੍ਹਾ ਬਣਾਉਣ ਦੇ ਮੰਤਵ ਲਾਲ ਡੇਰਾ ਬਾਬਾ ਨਾਨਕ ਨੂੰ ਤਹਿਸੀਲ ਬਣਾਇਆ ਸੀ। ਜਿਕਰਯੋਗ ਹੈ ਕਿ 1997-98 ਵਿੱਚ ਸੇਠ ਕਸਤੂਰੀ ਲਾਲ ਅਤੇ ਪ੍ਰਧਾਨ ਸਵਰਨ ਮੁੱਢ ਦੋਨਾ ਨੇ ਹੀ ਬਟਾਲਾ ਨੂੰ ਜਿਲ੍ਹਾ ਬਣਾਉਣ ਲਈ ਆਪਣਾ ਯੋਗਦਾਨ ਪਾਇਆ ਸੀ ਅਤੇ ਜਥੇਦਾਰ ਬਾਬਾ ਕਰਨੈਲ ਸਿੰਘ ਤਰਨਾਦਲ ਮੁਖੀ, ਸੁਨੀਲ ਕੁਮਾਰ ਹੇਮੰਤ ਖੁੱਲਰ, ਅਮਨਦੀਪ ਸਿੰਘ (ਐਮ.ਪੀ) ਅਰੁਣ ਭੰਡਾਰੀ ਅਤੇ ਦਰਸ਼ਨ ਲਾਲ ਹਾਂਡਾ, ਸੁਖਦੇਵ ਸਿੰਘ, ਪ੍ਰਧਾਨ ਹਰਭਜਨ ਕੌਰ ਪਿੰਡ ਹਸਨਪੁਰਾ ਪ੍ਰਧਾਨ, ਹਰਜਿੰਦਰ ਕੌਰ, ਸਰਬਜੀਤ ਕੌਰ, ਜਸਵਿੰਦਰ ਕੌਰ ਆਦਿ ਨੇ ਬਟਾਲਾ ਸੰਘਰਸ਼ ਭੁੱਖ ਹਲਤਾਲ ਵਿੱਚ ਬੈਠ ਕੇ ਸਾਥ ਦਿੱਤਾ । ਇਸ ਮੌਕੇ ਹਰਭਜਨ ਕੌਰ ਹਸਨਪੁਰਾ ਪ੍ਰਧਾਨ ਨੇ ਸਰਕਾਰ ਨੂੰ ਕਿਹਾ ਕਿ ਮੁੱਖ ਮੰਤਰੀ ਚੰਨੀ ਜੀ ਰੋਜ਼ਾਨਾ ਸ਼ੋਸਲ ਮੀਡੀਆ ਉੱਪਰ ਤਰ੍ਹਾਂ ਤਰ੍ਹਾਂ ਦੇ ਦਾਅਵੇ ਕਰਦੇ ਹਨ ਕਿ ਗਰੀਬਾਂ ਦੀਆਂ ਮੁਸ਼ਿਕਲਾਂ ਲਈ ਹਰ ਵਕਤ ਹਾਜਰ ਹਨ ਪ੍ਰੰਤੂ ਕਲਸੀ ਪ੍ਰਧਾਨ ਦਾ ਚੱਲ ਰਹੇ ਸੰਘਰਸ਼ ਜਿਸ ਵਿੱਚ ਸਾਥ ਦੇ ਰਹੇ ਤ੍ਰੇਹਣ ਅਤੇ ਨਈਅਰ ਦੀ ਭੁੱਖ ਹੜਤਾਲ ਚੱਲਦਿਆਂ ਜਾਇਜ ਮੰਗ ਨੂੰ ਲੈ ਕੇ ਸੁਣਵਾਈ ਕਿਉਂ ਨਹੀਂ ਹੋ ਰਹੀ ਜੋ ਕਿ 12 ਲੱਖ ਲੋਕਾਂ ਦੀ ਮੰਗ ਹੈ। ਅਜਾਦ ਪਾਰਟੀ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਅਤੇ ਸ਼ਿਵ ਸੈਨਾ ਬਾਲ ਠਾਕਰੇ ਰਮੇਸ਼ ਨਈਅਰ, ਲੋਕ ਇੰਨਸਾਫ ਪਾਰਟੀ ਦੇ ਪ੍ਰਧਾਨ ਤਰੇਹਨ ਅਤੇ ਵਿਦਿਆਰਥੀ ਯੂਨੀਅਰ ਦੇ ਪ੍ਰਧਾਨ ਜਗਜੋਤ ਸਿੰਘ ਸੰਧੂ ਨੇ ਸਾਂਝੇ ਬਿਆਨ ਚ ਬਟਾਲਾ ਵਾਸੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਬਟਾਲਾ ਨੂੰ ਜਿਲ੍ਹਾ ਬਣਾਉਣ ਦੀ ਮੰਗ ਲੈ ਕੇ ਜਿਲ੍ਹਾ ਬਣਾਉਣ ਸਘੰਰਸ਼ ਕਮੇਟੀ ਵੱਲੋ 16 ਨਵੰਬਰ ਨੂੰ ਬਟਾਲਾ ਬੰਦ ਕਰਕੇ ਆਪਣਾ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।