ਪੰਜਾਬ ਸਰਕਾਰ ਤੋਂ ਅੱਕੇ ਕੌਂਸਲ ਆਫ ਡਿਪਲੋਮਾ ਇੰਜੀਨੀਅਰਾਂ ਨੇ ਹਡ਼ਤਾਲ ਕੀਤੀ ਸ਼ੁਰੂ
ਗੁਰਦਾਸਪੁਰ 4 ਦਸਬੰਰ ( ਅਸ਼ਵਨੀ ) : ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਪੇ ਕਮਿਸ਼ਨ ਵਿੱਚ ਇੰਜਨੀਅਰ ਕੇਡਰ ਦੇ ਸਕੇਲਾਂ ਵਿੱਚ ਕੀਤੇ ਗਏ ਫੇਰਬਦਲ ਖ਼ਿਲਾਫ਼ ਕੌਂਸਲ ਆਫ ਡਿਪਲੋਮਾ ਇੰਜਨੀਅਰ ਪੰਜਾਬ ਦੇ ਚੇਅਰਮੈਨ ਇੰਜੀਨੀਅਰ ਸੁਖਮਿੰਦਰ ਸਿੰਘ ਵੱਲੋਂ ਲਏ ਗਏ ਫ਼ੈਸਲੇ ਮੁਤਾਬਕ 2 ਦਸੰਬਰ ਤੋਂ ਚੰਡੀਗਡ਼੍ਹ ਵਿਖੇ ਕੀਤੀ ਗਈ ਰੋਸ ਰੈਲੀ ਤੋਂ ਬਾਅਦ ਕੌਂਸਲ ਵੱਲੋਂ ਮੁਹਾਲੀ ਵਿਖੇ ਦੱਸ ਦਿਨ ਭੁੱਖ ਹੜਤਾਲ ਦੀ ਸ਼ੁਰੂਆਤ ਕੀਤੀ ਗਈ। ਇਸ 10 ਦਿਨਾ ਭੁੱਖ ਹਡ਼ਤਾਲ ਵਿੱਚ ਸ਼ਾਮਿਲ ਹੋਣ ਲਈ ਪੰਜਾਬ ਦੇ ਵੱਖ ਵੱਖ ਜ਼ੋਨਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਕਾਹਨੂੰਵਾਨ ਵਿੱਚ ਬਤੌਰ ਸੇਵਾਵਾਂ ਦੇ ਰਹੇ ਸੂਬਾ ਆਗੂ ਇੰਜਨੀਅਰ ਹਰਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਕੌਂਸਲ ਆਫ ਪੰਜਾਬ ਵੱਲੋਂ ਦਿੱਤੇ ਗਏ ਆਦੇਸ਼ਾਂ ਨੂੰ ਮੁੱਖ ਰੱਖਦੇ ਹੋਏ ਕੌਂਸਲ ਆਫ ਡਿਪਲੋਮਾ ਇੰਜੀਨੀਅਰ ਜੌਨ ਗੁਰਦਾਸਪੁਰ ਦੇ ਵੱਖ ਵੱਖ ਵਿਭਾਗਾਂ ਬੋਰਡਾਂ ਕਾਰਨ ਕਾਰਪੋਰੇਸ਼ਨਾਂ ਦੇ ਇੰਜੀਨੀਅਰ ਸਾਥੀਆਂ ਵੱਲੋਂ ਅੱਜ ਤੋਂ 10 ਦਿਨਾਂ ਲਈ ਕੰਮ ਦਾ ਬਾਈਕਾਟ ਕਰਦੇ ਹੋਏ ਇੰਜੀਨੀਅਰ ਲਖਵਿੰਦਰ ਸਿੰਘ ਭੌਰ ਇੰਜਨੀਅਰ ਰਵਿੰਦਰ ਸਿੰਘ ਖਾਲਸਾ ਇੰਜੀਨੀਅਰ ਕੁਲਦੀਪ ਸਿੰਘ ਢਿੱਲੋਂ ਦੀ ਅਗਵਾਈ ਹੇਠ ਬੀ ਐਂਡ ਆਰ ਵਿਭਾਗ ਗੁਰਦਾਸਪੁਰ ਦੇ ਦਫਤਰ ਵਿਖੇ ਰੋਸ ਧਰਨੇ ਦੀ ਸ਼ੁਰੂ ਕਰ ਦਿੱਤੀ ਗਈ ਹੈ। ਕੌਂਸਲ ਦੇ ਬੁਲਾਰੇ ਨੇ ਦੱਸਿਆ ਕਿ ਬੀਤੇ ਕੱਲ੍ਹ ਮੁਹਾਲੀ ਵਿਖੇ ਕੀਤੀ ਗਈ ਵਜੂਦ ਬਚਾਓ ਰੈਲੀ ਦੌਰਾਨ ਡਿਪਟੀ ਕਮਿਸ਼ਨਰ ਮੁਹਾਲੀ ਵੱਲੋਂ ਕੌਂਸਲ ਦੇ ਆਗੂਆਂ ਨਾਲ ਗੱਲਬਾਤ ਕੀਤੀ ਅਤੇ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਸ੍ਰੀ ਹੁਸਨ ਲਾਲ ਨਾਲ 6 ਦਸੰਬਰ ਨੂੰ ਮੀਟਿੰਗ ਕਰਵਾਉਣ ਦਾ ਲਿਖਤੀ ਸੀ ਸਮਾਂ ਵੀ ਦਿਵਾਇਆ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਇੰਜੀਨੀਅਰ ਕੰਸਰਾਜ ਇੰਜਨੀਅਰ ਹਰਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਜਦੋਂ ਤਕ ਸੂਬਾ ਸਰਕਾਰ ਵੱਲੋਂ ਕੌਂਸਲ ਦੀਆਂ ਮੰਗਾਂ ਤੇ ਵਿਚਾਰ ਕਰਕੇ ਉਨ੍ਹਾਂ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਜਾਂਦਾ ਤਦ ਤੱਕ ਪੰਜਾਬ ਦਾ ਸਮੁੱਚਾ ਨੀਂ ਇੰਜੀਨੀਅਰ ਕੇਡਰ ਵਿਕਾਸ ਦੇ ਕੰਮਾਂ ਨੂੰ ਬੰਦ ਕਰਕੇ ਹਡ਼ਤਾਲਾਂ ਤੇ ਬੈਠੇਗਾ। ਇੱਥੇ ਜ਼ਿਕਰਯੋਗ ਹੈ ਕਿ ਪੇ ਕਮਿਸ਼ਨ ਵੱਲੋਂ ਇੰਜਨੀਅਰ ਕੇਡਰ ਨੂੰ ਪਹਿਲਾਂ ਦਿੱਤੇ ਜਾ ਰਹੇ ਸਕੇਲਾਂ ਵਿੱਚ ਬਹੁਤ ਜ਼ਿਆਦਾ ਕੱਟ ਵੱਢ ਕੀਤੀ ਗਈ ਹੈ ਅਤੇ ਮਿਲਦੇ ਭੱਤਿਆਂ ਨੂੰ ਵੀ ਖੌਰਾ ਲਗਾਇਆ ਗਿਆ ਹੈ। ਕੌਂਸਲ ਗੁਰਦਾਸਪੁਰ ਪਠਾਨਕੋਟ ਦੇ ਵੱਖ ਵੱਖ ਵਿਭਾਗਾਂ ਬੋਰਡਾਂ ਕਾਰਪੋਰੇਸ਼ਨਾਂ ਦੇ ਇੰਜੀਨੀਅਰ ਸਾਥੀਆਂ ਵੱਲੋਂ ਆਗੂਆਂ ਨੇ ਦੱਸਿਆ ਕਿ ਮੁਹਾਲੀ ਵਿਖੇ ਚੱਲ ਰਹੀ ਲਡ਼ੀਵਾਰ ਭੁੱਖ ਹਡ਼ਤਾਲ ਵਿੱਚ ਕੌਂਸਲ ਆਫ ਪੰਜਾਬ ਵੱਲੋਂ ਦਿੱਤੇ ਗਏ ਪ੍ਰੋਗਰਾਮ ਮੁਤਾਬਕ 6 ਦਸੰਬਰ ਅਤੇ 7 ਦਸੰਬਰ ਨੂੰ ਵੱਡੀ ਗਿਣਤੀ ਵਿੱਚ ਮੈਂਬਰਾਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ। ਧਰਨੇ ਦੌਰਾਨ ਇੰਜੀਨੀਅਰ ਦਿਨੇਸ਼ ਲਾਹੌਰੀਆ ਇੰਜੀਨੀਅਰ ਨਿਤਨ ਧੀਮਾਨ ਇੰਜਨੀਅਰ ਜਗਜੀਤ ਸਿੰਘ ਗੋਬਿੰਦ ਸਿੰਘ ਅਮਰਬੀਰ ਸਿੰਘ ਅਨਿਲ ਕੁਮਾਰ ਗੁਰਮੀਤ ਸਿੰਘ ਸਤਨਾਮ ਸਿੰਘ ਅਮਨਦੀਪ ਸਿੰਘ ਮਨਿੰਦਰ ਸਿੰਘ ਪ੍ਰਦੀਪ ਸਿੰਘ ਪ੍ਰਿਤਪਾਲ ਸਿੰਘ ਜਰਨੈਲ ਸਿੰਘ ਤੋਂ ਇਲਾਵਾ ਹੋਰ ਵੀ ਉਪਰੋਕਤ ਸਾਰੇ ਇੰਜਨੀਅਰ ਸਾਥੀ ਹਾਜ਼ਰ ਸਨ ।