Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਪੁਲਿਸ ਤੇ ਬੀ ਐਸ ਐਫ ਨੇ ਸਾਂਝੇ ਸਰਚ ਅਪ੍ਰੇਸ਼ਨ ਦੌਰਾਨ 10 ਕਿਲੋ 746 ਗ੍ਰਾਮ ਹੈਰੋਇਨ ਸਮੇਤ ਇੱਕ ਡਰੋਨ ਕੀਤਾ ਬਰਾਮਦ

ਪੁਲਿਸ ਤੇ ਬੀ ਐਸ ਐਫ ਨੇ ਸਾਂਝੇ ਸਰਚ ਅਪ੍ਰੇਸ਼ਨ ਦੌਰਾਨ 10 ਕਿਲੋ 746 ਗ੍ਰਾਮ ਹੈਰੋਇਨ ਸਮੇਤ ਇੱਕ ਡਰੋਨ ਕੀਤਾ ਬਰਾਮਦ

ਬਟਾਲਾ/ ਕਲਾਨੌਰ 27 ਮਈ (ਅਵਿਨਾਸ਼ ਸ਼ਰਮਾ) 

: ਸ੍ਰੀ ਦਯਾਮਾ ਹਰੀਸ਼ ਕੁਮਾਰ ਆਈ,ਪੀ,ਐਸ ਸੀਨੀਅਰ ਕਪਤਾਨ ਪੁਲਿਸ ਗੁਰਦਾਸਪੁਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਚੋਣ ਕਮਿਸ਼ਨਰ ਅਤੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਿਆਂ ਖਿਲਾਫ ਵਿਸ਼ੇਸ਼ ਮੁਹਿੰਮ ਦੌਰਾਨ ਮਿਤੀ 26,05,2024 ਨੂੰ ਵਕਤ ਕਰੀਬ , 1.30 ਮਿੰਟ ਤੇ ਬੀ,ਓ,ਪੀ ਚੰਦੂ ਵਡਾਲਾ ਵਿਖੇ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤ ਵਾਲੇ ਪਾਸੇ ਡਰੋਨ ਆਉਣ ਦੀ ਸ਼ੱਕੀ ਇੱਕ ਉਡਦੀ ਵਸਤੂ ਦੀ ਆਵਾਜ਼ ਸੁਣਨ ਤੇ ਬੀ,ਐਸ,ਐਫ ਦੇ ਕਰਮਚਾਰੀਆਂ ਵੱਲੋਂ ਆਵਾਜ਼ ਦੀ ਦਿਸ਼ਾ ਵਿੱਚ ਰਾਈਫਲ ਨਾਲ ਤਿੰਨ ਰੋਂਡ ਫਾਇਰ ਕੀਤੇ। ਜਿਸ ਤੇ ਗੁਰਦਾਸਪੁਰ ਪੁਲਿਸ ਅਤੇ ਬੀਐਸਐਫ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਬਾਰਡਰ ਦੇ ਨਾਲ ਲੱਗਦੇ ਇਲਾਕੇ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਜੋ ਦੌਰਾਨ ਸਰਚ ਆਪਰੇਸ਼ਨ ਪਿੰਡ ਅਗਵਾਨ ਦੇ ਖੇਤਾਂ ਵਿੱਚੋਂ 15 ਪੈਕਟ ਹੈਰੋਇਨ ਵਜਨੀ 10 ਕਿਲੋ 746 ਗ੍ਰਾਮ ਬਰਾਮਦ ਹੋਈ ਹੈ ਜੋ ਹੋਰ ਸਰਚ ਦੌਰਾਨ ਇਕ ਕਾਲੇ ਰੰਗ ਦਾ ਡਰੋਨ ਵੀ ਬਰਾਮਦ ਕੀਤਾ ਗਿਆ। ਜਿਸ ਤੇ ਨਾ ਮਾਲੁਮ ਦੋਸ਼ੀਆਂ ਦੇ ਖਿਲਾਫ ਮੁਕਦਮਾ ਨੰਬਰ 51, ਮਿਤੀ 26,05 2024 ਜੁਰਮ 21 (ਸੀ ) 61-85 ਐਨ,ਡੀ,ਪੀ,ਐਸ ਐਕਟ 10 ,11 ,12 ਏਅਰ ਕਰਾਫਟ ਐਕਟ air ,craft ,act. ਥਾਣਾ ਕਲਾਨੌਰ ਦਰਜ ਰਜਿਸਟਰ ਕੀਤਾ ਗਿਆ।