ਟਾਂਡਾ / ਦਸੂਹਾ 3 ਜਨਵਰੀ (ਚੌਧਰੀ) : ਹਲਕੇ ਦੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਸ਼ੋ੍ਮਣੀ ਕਮੇਟੀ ਦਲ ਸੰਯੁਕਤ ਦੇ ਹਲਕਾ ਇੰਚਾਰਜ ਉੜਮੁੜ ਟਾਂਡਾ ਮਨਜੀਤ ਸਿੰਘ ਦਸੂਹਾ ਵਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਤਹਿਤ ਹਲਕੇ ਦੇ ਪਿੰਡ ਦੇਹਰੀਵਾਲ ਵਿਖੇ ਨੌਜਵਾਨਾਂ ਨੂੰ ਖੇਡ ਕਿੱਟ ਭੇਂਟ ਕੀਤੀ । ਇਸ ਮੌਕੇ ਗੱਲਬਾਤ ਕਰਦਿਆਂ ਦਸੂਹਾ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਤੇ ਉਨਾਂ੍ਹ ਲਈ ਹਰ ਤਰਾਂ੍ਹ ਦਾ ਖੇਡਾਂ ਦਾ ਸਾਮਾਨ ਉਪਲੱਬਧ ਕਰਾਉਣਾ ਉਹਨਾਂ ਦੀ ਪਹਿਲੀ ਜ਼ਿੰਮੇਵਾਰੀ ਹੋਵੇਗੀ। ਇਸ ਮੌਕੇ ਨੌਜਵਾਨਾਂ ਨੇ ਮਨਜੀਤ ਸਿੰਘ ਦਸੂਹਾ ਦਾ ਧੰਨਵਾਦ ਕੀਤਾ । ਇਸ ਮੌਕੇ ਸੁਖਵਿੰਦਰ ਸਿੰਘ ਮੂਨਕ, ਕੁਲਵਿੰਦਰ ਸਿੰਘ ਸੰਨੀ, ਹਰਮੀਤ ਸਿੰਘ ਦੁੱਕਾ, ਬਲਕਾਰ ਸਿੰਘ ਨਿਸ਼ਾਨ, ਬਲਵੀਰ ਸਿੰਘ ਪੱਪੂ, ਕਮਲਜੀਤ ਸਿੰਘ ਕਾਕਾ, ਨਰਿੰਦਰ ਕੁਮਾਰ, ਮਨਪ੍ਰਰੀਤ ਸਿੰਘ ਹੈਪੀ, ਬਲਵਿੰਦਰ ਸਿੰਘ, ਪਰਮਿੰਦਰ ਸਿੰਘ, ਗੁਰਵਿੰਦਰ ਸਿੰਘ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ।

ਪਿੰਡ ਦੇਹਰੀਵਾਲ ਵਿਖੇ ਨੌਜਵਾਨਾਂ ਖੇਡ ਕਿੱਟ ਭੇਂਟ
- Post published:January 3, 2022
You Might Also Like

ਚੋਰੀ ਕੀਤੇ 8 ਤੋਲੇ ਸੋਨੇ ਅਤੇ 38 ਤੋਲੇ ਚਾਂਦੀ ਦੇ ਗਹਿਣਿਆਂ ਸਮੇਤ ਦੋਸ਼ੀ ਕਾਬੂ

ਗੜ੍ਹਦੀਵਾਲਾ ਦੇ ਐਸਐਚਓ ਸਮੇਤ ਜਿਲਾ ਹੁਸ਼ਿਆਰਪੁਰ ਦੇ ਕਈ ਪੁਲਿਸ ਮੁਲਾਜ਼ਮਾਂ ਦਾ ਤਬਾਦਲਾ,ਹੁਣ ਇੰਸਪੈਕਟਰ ਪ੍ਰਦੀਪ ਸਿੰਘ ਹੋਣਗੇ ਥਾਣਾ ਗੜਦੀਵਾਲਾ ਦੇ ਨਵੇਂ ਥਾਣਾ ਮੁਖੀ.. ਪੜ੍ਹੋ ਲਿਸਟ

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 217ਵਾਂ…

ਮੁਫਤ ਓਪੀਡੀ ਚ ਡਾ.ਪਾਬਲਾ ਵਲੋਂ ਕੀਤੀ ਮਰੀਜ਼ਾਂ ਦੀ ਜਾਂਚ
