ਗੜ੍ਹਦੀਵਾਲਾ 8 ਦਸੰਬਰ (ਚੌਧਰੀ) : ਅੱਜ ਗੜ੍ਹਦੀਵਾਲਾ ਵਿਖੇ ਪਾਰਟੀ ਦੇ ਜਿਲਾ ਵਾਇਸ ਯੂਥ ਪ੍ਰਧਾਨ ਚੌਧਰੀ ਰਾਜਵਿੰਦਰ ਸਿੰਘ ਰਾਜਾ ਦੀ ਅਗਵਾਈ ਹੇਠ ਮੀਟਿੰਗ ਹੋਈ। ਜਿਸ ਵਿੱਚ ਇਲਾਕੇ ਦੇ ਲੋਕ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਇਸ ਮੌਕੇ ਤੇ ਜੁਆਇੰਟ ਸਕੱਤਰ ਸਵਤੰਤਰ ਬੰਟੀ ਨੇ ਕਿਹਾ ਕਿ ਪੰਜਾਬ ਵਿਚ ਆਉਣ ਵਾਲੀ ਸਰਕਾਰ ਆਮ ਆਦਮੀ ਪਾਰਟੀ ਦੀ ਹੀ ਬਣੇਗੀ,ਕਿਉਂਕਿ ਰਿਵਾਇਤੀ ਪਾਰਟੀਆਂ ਨੇ ਪੰਜਾਬ ਨੂੰ ਮਹਿੰਗਾਈ, ਨਸ਼ਿਆਂ ਦਾ ਕਾਰੋਬਾਰ, ਬੇਰੁਜ਼ਗਾਰੀ, ਰੇਤ ਮਾਫੀਆ ਨੂੰ ਖੁਲ ਤੋਂ ਇਲਾਵਾ ਦੇਸ਼ ਦੇ ਅੰਨ ਦਾਤਾ ਕਿਸਾਨਾਂ ਦਾ ਵੀ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਹੈ। ਇਸ ਮੌਕੇ ਤੇ ਸ਼ਹਿਰੀ ਪ੍ਰਧਾਨ ਹਰਭਜਨ ਸਿੰਘ ਢੱਟ,ਸਰਕਲ ਯੂਥ ਪ੍ਰਧਾਨ ਮਨਵੀਰ ਸਿੰਘ,ਚੌਧਰੀ ਸੁਖਰਾਜ ਸਿੰਘ, ਸਵਤੰਤਰ ਬੰਟੀ, ਕੁਲਦੀਪ ਸਿੰਘ ਮਿੰਟੂ, ਮਮਤਾ ਰਾਣੀ, ਅਵਤਾਰ ਸਿੰਘ, ਹਰਜੀਤ ਸਿੰਘ, ਰਮਨ ਤ੍ਰਿਵੇਦੀ, ਰਜਿੰਦਰ ਸਿੰਘ ਦਾਰਾਪੁਰ, ਸੁਭਾਸ਼ ਕੋਈ, ਗੁਰਮੇਲ ਸਿੰਘ ਬਾਹਲਾ, ਰਾਜੂ ਗੁਪਤਾ, ਸਾਜਨ ਫਤਿਹਪੁਰ,ਮਨਪ੍ਰੀਤ ਸਿੰਘ ਚੋਹਕਾ ਸਮੇਤ ਭਾਰੀ ਗਿਣਤੀ ਵਿੱਚ ਇਲਾਕੇ ਦੇ ਲੋਕ ਹਾਜਰ ਸਨ।

ਜਸਵੀਰ ਸਿੰਘ ਰਾਜਾ ਦੀ ਜਿੱਤ ਲਈ ਮਿਹਨਤ ‘ਚ ਕੋਈ ਕਸਰ ਨਹੀਂ ਛੱਡਾਂਗੇ : ਚੌਧਰੀ ਰਾਜਾ
- Post published:December 8, 2021
You Might Also Like

ਜਲੰਧਰ ਦੀ ਜਿਮਨੀ ਚੋਣ ਨਤੀਜੇ ਨੇ ਸਾਬਿਤ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਬਣ ਚੁੱਕੀ ਹੈ ਪਹਿਲੀ ਪਸੰਦ : ਚੌਧਰੀ ਰਾਜਵਿੰਦਰ ਰਾਜਾ

संत निरंजन दास डेरा सचखंड बल्लां की रहनुमाई में करवाया 11वां वार्षिक संत सम्मेलन

ਮੁੱਖ ਮੰਤਰੀ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਉਤਸਵ ਵਿਆਪਕ ਪੱਧਰ ’ਤੇ ਮਨਾਉਣ ਦਾ ਐਲਾਨ
Cm ਚੰਨੀ ਦੀ LIVE CONFERENCE , ਦੇਖੋਂ ਪੰਜਾਬ ਵਾਸੀਆਂ ਨੂੰ ਕਇ ਦਿੱਤੇ ਦੀਵਾਲੀ ਮੌਕੇ ਗਿਫ਼੍ਟ
