ਗੜ੍ਹਦੀਵਾਲਾ 10 ਨਵੰਬਰ (ਚੌਧਰੀ / ਯੋਗੇਸ਼ ਗੁਪਤਾ)
: ਅੱਜ ਸ਼ਹਿਰ ਗੜ੍ਹਦੀਵਾਲਾ ਵਿਖੇ ਇੱਕ ਵਿਅਕਤੀ ਤੋਂ ਦੋ ਵਿਅਕਤੀ ਅਤੇ ਇੱਕ ਔਰਤ ਵਲੋਂ 4 ਤੋਲੇ ਸੋਨੇ ਦੇ ਗਹਿਣੇ ਅਤੇ 40 ਹਜਾਰ ਰੁਪਏ ਦੀ ਨਕਦੀ ਠੱਗ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਲਖਵਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਪਿੰਡ ਬਾਹਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਂ 12.50 ਵਜੇ ਦੇ ਕਰੀਬ ਐਚ ਦੀ ਐਫ ਸੀ ਬੈਂਕ ਦੇ ਏ ਟੀ ਐਮ ਚੋਂ 20 ਹਜਾਰ ਰੁਪਏ ਕੱਢਵਾਏ।ਉਸ ਤੋਂ ਬਾਅਦ ਜਦੋਂ ਮੈਂ ਆਪਣੀ ਸਕੂਟਰੀ ਤੇ ਡਾ ਮੋਹਨ ਦੀ ਦੁਕਾਨ ਤੇ ਨਜਦੀਕ ਪੁੱਜਾ ਤਾਂ ਇੱਕ ਵਿਅਕਤੀ ਜੋ ਸਿੱਖ ਧਾਰੀ ਸੀ ਵਿਦੇਸ਼ ਤੋਂ ਆਉਣ ਦਾ ਬਹਾਨਾ ਲੱਗਾ ਕੇ ਮੇਰੇ ਕੋਲੋਂ ਰਾਧਾ ਸਵਾਮੀ ਭਵਨ ਕਿਥੇ ਹੈ ਦੇ ਵਾਰੇ ਪੁਛਿਆ। ਉਨ੍ਹਾਂ ਦੱਸਿਆ ਕਿ ਮੈਂ ਰਾਧਾ ਸਵਾਮੀ ਭਵਨ ਵਾਰੇ ਦੱਸਣ ਤੋਂ ਆਪਣੇ ਪਿੰਡ ਬਾਹਗਾ ਲਈ ਚੱਲ ਪਿਆ। ਜਦੋਂ ਮੈਂ ਸਰਿਆਲਾ ਮੋੜ ਤੇ ਪਹੁੰਚਿਆ ਤਾਂ ਮੇਰੇ ਪਿਛੇ ਮੋਟਰਸਾਈਕਲ ਤੇ ਇੱਕ ਵਿੱਕ ਵਿਅਕਤ ਆਇਆ ਜਿਸ ਦੇ ਪਿੱਛੇ ਇੱਕ ਔਰਤ ਬੈਠੀ ਹੋਈ ਸੀ। ਨੇ ਆਉਂਦਿਆਂ ਹੀ ਮੇਰੇ ਕੋਲੋਂ ਰਾਧਾ ਸਵਾਮੀ ਭਵਨ ਵਾਰੇ ਪੁੱਛਣ ਵਾਰੇ ਵਿਅਕਤੀ ਵਾਰੇ ਪੁਛਿਆ। ਮੈਂ ਉਨ੍ਹਾਂ ਨੂੰ ਕਿਹਾ ਕਿ ਉਹ ਨਿਰੰਕਾਰੀ ਭਵਨ ਵਾਲੇ ਪਾਸੇ ਵੱਲ ਚੱਲਾ ਗਿਆ ਹੈ। ਉਸ ਵਿਅਕਤੀ ਅਤੇ ਔਰਤ ਨੇ ਅੱਗਿਓਂ ਕਿਹਾ ਕਿ ਉਹ ਤਾਂ ਬਹੁਤ ਪਹੁੰਚਿਆ ਸੰਤ ਸੀ ਜਰਾਂ ਸਾਨ ਉਸ ਨਾਲ ਮਿਲਾ ਦਿਓ। ਲਖਵਿੰਦਰ ਸਿੰਘ ਉਨਾਂ ਦੋਵਾਂ ਨੂੰ ਉਸ ਵਿਅਕਤੀ ਦੇ ਨਾਲ ਮਿਲਾਉਣ ਲਈ ਨਾਲ ਚਲਾ ਗਿਆ। ਰਾਧਾ ਸਵਾਮੀ ਭਵਨ ਵਾਰੇ ਪੁੱਛਣ ਵਾਲਾ ਵਿਅਕਤੀ ਉਨ੍ਹਾਂ ਨੂੰ ਹੰਗਰੀ ਪੁਆਇੰਟ ਦੇ ਸਾਹਮਣੇ ਮਿਲ ਗਿਆ ਅਤੇ ਫਿਰ ਸੰਤ ਜੀ ਸੰਤ ਜੀ ਕਰਕੇ ਗੱਲਾ ਬਾਤਾਂ ਕਰਨ ਲੱਗ ਪਏ। ਫਿਰ ਪਹੁੰਚੇ ਹੋਏ ਸੰਤ ਲਖਵਿੰਦਰ ਸਿੰਘ ਦੀ ਸਕੂਟਰੀ ਦੇ ਮਗਰ ਬੈਠ ਗਿਆ ਅਤੇ ਨਿਰੰਕਾਰੀ ਭਵਨ ਨਜਦੀਕ ਛੱਡ ਦੇਣ ਲਈ ਕਿਹਾ। ਇਨ੍ਹਾਂ ਤਿੰਨਾਂ ਠੱਗਾਂ ਨੇ ਅੱਗੇ ਜਾ ਕੇ ਲਖਵਿੰਦਰ ਸਿੰਘ ਨੂੰ ਧਾਰਮਿਕ ਗੱਲਾਂ ਵਿਚ ਪਾ ਕੇ ਜੇਬ ਚੋਂ ਰੁਮਾਲ ਕੱਢਣ ਅਤੇ ਜੋ ਕੁਝ ਵੀ ਤੁਹਾਡੇ ਕੋਲ ਹੈ ਰੁਮਾਲ ਉੱਤੇ ਰੱਖਣ ਲਈ ਕਿਹਾ। ਉਸੇ ਤਰਾਂ ਹੀ ਮੋਟਰਸਾਈਕਲ ਤੇ ਸਵਾਰ ਵਿਅਕਤੀ ਅਤੇ ਔਰਤ ਇੱਕ ਰੁਮਾਲ ਆਪਣੀ ਜੇਬ ਵਿਚੋਂ ਕੱਢਿਆ ਜਿਸ ਵਿਚ ਪੱਤੇ ਬੰਨੇ ਹੋਏ ਸਨ। ਸੰਤ ਨੂੰ ਫੜਾ ਦਿੱਤਾ। ਇਸੇ ਤਰ੍ਹਾਂ ਹੀ ਲਖਵਿੰਦਰ ਸਿੰਘ ਨੇ ਆਪਣੇ ਗਹਿਣੇ ਤੇ ਨਕਦੀ ਰੁਮਾਲ ਵਿਚ ਰੱਖ ਕੇ ਸੰਤ ਨੂੰ ਫੜਾ ਦਿੱਤਾ। ਸੰਤ ਨੇ ਚਲਾਕੀ ਨਾਲ ਦੂਜਾ ਰੁਮਾਲ ਲਖਵਿੰਦਰ ਸਿੰਘ ਨੂੰ ਫੜਾ ਕੇ ਸਕੂਟਰੀ ਦੀ ਡਿੱਗੀ ਵਿਚ ਰੱਖਵਾ ਦਿੱਤਾ ਅਤੇ ਘਰ ਜਾ ਕੇ ਖੋਲਣ ਲਈ ਕਿਹਾ। ਸੰਤ ਅਤੇ ਦੋਵੇ ਮੋਟਰਸਾਈਕਲ ਸਵਾਰ ਸੋਨੇ ਦੇ ਗਹਿਣੇ ਅਤੇ 40 ਹਜਰ ਰੁਪਏ ਦੀ ਨਕਦੀ ਠੱਗ ਕੇ ਦਸੂਹਾ ਵੱਲ ਰਫੂਚੱਕਰ ਹੋ ਗਈ। ਇਸ ਘਟਨਾ ਸਬੰਧੀ ਉਨ੍ਹਾਂ ਦੱਸਿਆ ਕਿ ਮੇਰਾ 450000 ਰੁਪਏ ਦਾ ਨੁਕਸਾਨ ਹੋਇਆ ਹੈ। ਲਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਗੜ੍ਹਦੀਵਾਲਾ ਪੁਲਿਸ ਨੂੰ ਸੁਚਿਤ ਕਰ ਦਿੱਤਾ ਗਿਆ ਹੈ।








