Prime Punjab Times

Latest news
ਆਧਿਆਤਮਿਕ ਆਭਾ ਵਿੱਚ ਸਜੀ ਸਾਦਗੀ,17 ਜੋੜਿਆਂ ਦਾ ਮੰਗਲਮਈ ਵਿਆਹਿਕ ਬੰਧਨ DAV ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਪਾਰੀਕਾ ਸ਼ਰਮਾ ਅਤੇ ਯਸ਼ਮਿਤਾ ਵਲੋਂ ਤਾਈਕਵਾਡ 'ਚ ਸ਼ਾਨਦਾਰ ਪ੍ਰਦਰਸ਼ਨ  ਆਸ਼ਾ ਵਰਕਰਾਂ ਸਿਹਤ ਵਿਭਾਗ ਦੀ ਰੀੜ੍ਹ ਦੀ ਹੱਡੀ ਹੈ : ਡਾ.ਸੁਦੇਸ਼ ਰਾਜਨ ਖ਼ਾਲਸਾ ਕਾਲਜ ਗੜ੍ਹਦੀਵਾਲਾ ਦੇ ਵਿਦਿਆਰਥੀਆਂ ਵੱਲੋਂ E-Cardify ਐਪ ਲਾਂਚ ਕੀਤੀ ਗਈ KMS ਕਾਲਜ ਦੇ ਬੀ.ਐਸ.ਸੀ ਮੈਡੀਕਲ ਲੈਬ ਸਾਇੰਸ ਤੀਸਰੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ : ਪ੍ਰਿੰਸੀਪਲ ਡਾ. ਮਾਨਵ ਸੈਣੀ ਪੁਲਿਸ ਦਾ ਨਸ਼ਾ ਤਸਕਰਾਂ ‘ਤੇ ਵੱਡਾ ਵਾਰ, 2.199 ਕਿਲੋ ਹੈਰੋਇਨ ਅਤੇ ਪਿਸਟਲ ਸਮੇਤ ਮੁਲਜ਼ਮ ਕਾਬੂ ਦਸੂਹਾ ਹੁਸ਼ਿਆਰਪੁਰ ਹਾਈਵੇ ਤੇ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌ+ਤ ਐਚ.ਪੀ.ਵੀ.ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ : ਡਾ. ਸੁਦੇਸ਼ ਰਾਜਨ ਡਿਪਟੀ ਕਮਿਸ਼ਨਰ ਨੇ ਦਸੂਹਾ ਅਤੇ ਮੁਕੇਰੀਆਂ ਸਬ-ਡਵੀਜ਼ਨ ’ਚ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ ਖ਼ਾਲਸਾ ਕਾਲਜ ਵਿਖੇ 'ਭਾਰਤੀ ਗਿਆਨ ਪ੍ਰਣਾਲੀ' ਤਹਿਤ ਵਿਸ਼ੇਸ਼ ਲੈਕਚਰ ਦਾ ਆਯੋਜਨ
ADVERTISEMENT
You are currently viewing ਪਿੰਡ ਰੋੜਮਜਾਰਾ ਵਿਖੇ ਹੋਏੇ ਕਤਲ ਦੇ ਦੋਸ਼ੀਆਂ ਨੂੰ ਟਰੇਸ ਕਰਨ ਸਬੰਧੀ

ਪਿੰਡ ਰੋੜਮਜਾਰਾ ਵਿਖੇ ਹੋਏੇ ਕਤਲ ਦੇ ਦੋਸ਼ੀਆਂ ਨੂੰ ਟਰੇਸ ਕਰਨ ਸਬੰਧੀ

ਹੁਸ਼ਿਆਰਪੁਰ 10 ਨਵੰਬਰ (PPT NEWS)

: ਸੁਰੇਂਦਰ ਲਾਂਬਾ ਆਈ.ਪੀ.ਐਸ,ਸੀਨੀਅਰ ਕਪਤਾਨ ਪੁਲਿਸ, ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਤੇ ਸ਼ਿਕੰਜਾ ਕੱਸਦੇ ਹੋਏ,ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ, ਕਪਤਾਨ ਪੁਲਿਸ, ਤਫਤੀਸ਼ ਹੁਸ਼ਿਆਰਪੁਰ, ਜਸਪ੍ਰੀਤ ਸਿੰਘ ਫਫਸ਼, ਉਪ ਕਪਤਾਨ ਪੁਲਿਸ ਸਬ-ਡਵੀਜ਼ਨ ਗੜਸ਼ੰਕਰ ਜੀ ਦੀ ਯੋਗ ਨਿਗਰਾਨੀ ਹੇਠ ਐਸ.ਆਈ ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ ਗੜਸ਼ੰਕਰ ਵਲੋਂ ਮਿਤੀ 09-11-2024 ਨੂੰ ਪਿੰਡ ਰੋੜਮਜਾਰਾ, ਥਾਣਾ ਗੜਸ਼ੰਕਰ ਵਲੋਂ ਬਲਵਿੰਦਰ ਸਿੰਘ ਪੁੱਤਰ ਕੇਹਰ ਸਿੰਘ ਦੇ ਕਤਲ ਸਬੰਧੀ ਮੁਕੱਦਮਾ ਨੰਬਰ 171 ਮਿਤੀ 09-11-2024 ਅ/ਧ 103(1),3(5) ਬੀ.ਐਨ.ਐਸ, 25/27-54-59 ਅਸਲਾ ਐਕਟ (302,34 ਭ:ਦ) ਥਾਣਾ ਗੜਸ਼ੰਕਰ ਵਿਖੇ ਦਰਜ ਰਜਿਸਟਰ ਕੀਤਾ ਗਿਆ ਸੀ। ਇਸ ਮੁਕੱਦਮੇ ਵਿੱਚ ਉਕਤ ਮ੍ਰਿਤਕ ਬਲਵਿੰਦਰ ਸਿੰਘ ਦਾ 03 ਅਣਪਛਾਤੇ ਵਿਅਕਤੀਆਂ ਵਲੋਂ ਗੋਲੀ ਮਾਰ ਕੇ ਕਤਲ ਕੀਤਾ ਗਿਆ ਸੀ, ਜੋ ਉਕਤ ਮੁਕੱਦਮੇ ਨੂੰ ਟਰੇਸ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ। ਜੋ ਉਕਤ ਟੀਮਾਂ ਵਲੋਂ ਖੁਫੀਆ ਅਤੇ ਟੈਕਨੀਕਲ ਸੋਰਸਾਂ ਦੀ ਮਦਦ ਨਾਲ ਉਕਤ ਮੁਕੱਦਮੇ ਦੇ ਦੋਸ਼ੀਆਂ ਨੂੂੰ ਟਰੇਸ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਮੁਕੱਦਮਾ ਵਿੱਚ ਗੌਰਵ ਉਰਫ ਗੌਰਾ ਪੁੱਤਰ ਕਮਲ ਵਾਸੀ ਕੁਨੈਲ, ਥਾਣਾ ਗੜਸ਼ੰਕਰ ਨਾਮਜੱਦ ਹੋਇਆ ਹੈ।

ਸੁਰੇਂਦਰ ਲਾਂਬਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਹੁਸ਼ਿਆਰਪੁਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮ੍ਰਿਤਕ ਬਲਵਿੰਦਰ ਸਿੰਘ ਅਤੇ ਦੋਸ਼ੀ ਗੌਰਵ ਉਰਫ ਗੌਰਾ ਦਾ ਕੁਝ ਸਮਾਂ ਪਹਿਲਾਂ ਕਿਸੇ ਕਾਰਨ ਕਰਕੇ ਲੜਾਈ ਝਗੜਾ ਹੋਇਆ ਸੀ। ਇਸੇ ਰੰਜਿਸ਼ ਕਰਕੇ ਹੀ ਗੌਰਵ ਉਰਫ ਗੋਰਾ ਵਲੋਂ ਆਪਣੇ 02 ਅਣਪਛਾਤੇ ਸਾਥੀਆਂ ਸਮੇਤ ਦਸਤੀ ਪਿਸਟਲ ਨਾਲ ਬਲਵਿੰਦਰ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਟਰੇਸ ਹੋਏ ਦੋਸ਼ੀ ਦਾ ਨਾਮ :-
ਗੌਰਵ ਉਰਫ ਗੌਰਾ ਪੁੱਤਰ ਕਮਲ ਵਾਸੀ ਕੁਨੈਲ, ਥਾਣਾ ਗੜਸ਼ੰਕਰ

ਮ੍ਰਿਤਕ ਬਲਵਿੰਦਰ ਸਿੰਘ ਖਿਲਾਫ ਪਹਿਲਾਂ ਦਰਜ ਮੁਕੱਦਮਾ
ਮ੍ਰਿਤਕ ਬਲਵਿੰਦਰ ਸਿੰਘ ਉਕਤ ਖਿਲਾਫ ਪਹਿਲਾਂ ਮੁਕੱਦਮਾ ਨੰਬਰ 160 ਮਿਤੀ 07-09-2022 ਅ/ਧ 304,201,120-ਬੀ ਭ:ਦ ਥਾਣਾ ਗੜਸ਼ੰਕਰ ਵਿਖੇ ਦਰਜ ਰਜਿਸਟਰ ਹੈ।ਜੋ ਇਸ ਖਿਲਾਫ ਇਹ ਦੋਸ਼ ਸੀ ਕਿ ਬਲਵਿੰਦਰ ਸਿੰਘ ਵਲੋਂ ਆਪਣੇ ਤਿੰਨ ਸਾਥੀਆਂ ਸਮੇਤ ਮਿਤੀ 24/08/2022 ਨੂੰ ਲੱਖਪ੍ਰੀਤ ਸਿੰਘ ਵਾਸੀ ਗਰਲੇਢਾਹਾ, ਥਾਣਾ ਸਦਰ ਬਲਾਚੋਰ, ਦੇ ਨਸ਼ੇ ਦਾ ਟੀਕਾ ਲਗਾ ਕੇ ਉਸਦੀ ਲਾਸ਼ ਨੂੰ ਪਿੰਡ ਕੁਨੈਲ ਲਾਗੇ ਖੇਤਾਂ ਵਿੱਚ ਸੁੱਟ ਦਿੱਤਾ ਸੀ।

error: copy content is like crime its probhihated