ਗੜ੍ਹਦੀਵਾਲਾ 11/12/2021 (ਯੋਗੇਸ਼ ਗੁਪਤਾ/ਚੌਧਰੀ)
ਕਿਸਾਨ ਅੰਦੋਲਨ ਨੂੰ ਕਰੀਬ ਇਕ ਸਾਲ ਬੀਤ ਚੁੱਕਾ ਹੈ। ਜਿਸ ਵਿੱਚ ਦੇਸ਼ ਭਰ ਦੇ ਕਿਸਾਨ ਕੁੰਡਲੀ ਬਾਰਡਰ ਅਤੇ ਸਿੰਘੂ ਬਾਰਡਰ ਆਦਿ ਵਿਖੇ ਧਰਨਾ ਦੇ ਰਹੇ ਸਨ। ਇਸ ਅੰਦੋਲਨ ਦੌਰਾਨ ਗੜ੍ਹਦੀਵਾਲਾ ਇਲਾਕੇ ਵਿੱਚੋਂ ਵੀ ਵੱਡੀ ਗਿਣਤੀ ਵਿੱਚ ਕਿਸਾਨ ਜਥੇਬੰਦੀਆਂ ਸ਼ਾਮਲ ਹੋਈਆਂ। ਬੀਤੇ ਦਿਨ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਮੰਨਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਅੱਜ ਉਥੋਂ ਵਾਪਸ ਮੁੜਨ ਦਾ ਫੈਸਲਾ ਕੀਤਾ ਸੀ। ਜਿਸਦੇ ਚਲਦੇ ਅੱਜ ਗੜ੍ਹਦੀਵਾਲਾ ਇਲਾਕੇ ਸਮਰਾਟ ਸਵੀਟਸ ਗੜ੍ਹਦੀਵਾਲਾ ਦੇ ਐਮਡੀ ਅਤੇ ਸਮਾਜ ਸੇਵਕ ਜਸਦੀਪ ਸਿੰਘ ਰਾਮਦਾਸਪੁਰ ਵੱਲੋਂ ਖੇਤੀ ਕਾਨੂੰਨ ਵਾਪਸ ਕਰਵਾ ਕਿਸਾਨ ਵਾਪਿਸ ਮੁੜਨ ਦੀ ਖੁਸ਼ੀ ਵਿੱਚ ਓਹਨਾ ਨੂ ਲੱਡੂ ਵੰਡ ਅਤੇ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਟਰੈਕਟਰ ਟਰਾਲੀਆਂ ‘ਤੇ ਸਵਾਰ ਕਿਸਾਨਾਂ ਨੇ ਭਾਰੀ ਗਿਣਤੀ ‘ਚ ਖੁਸ਼ੀ ਦਾ ਇਜ਼ਹਾਰ ਕੀਤਾ |