ਸੋਢੀ ਸਿੰਘ ਨੂੰ ਪਦ ਉਨੱਤ ਕਰਕੇ ਬਣਾਇਆ ਇੰਸਪੈਕਟਰ
ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) : ਸਥਾਨਕ ਸ਼ਹਿਰ ਬਲਾਚੌਰ ਦੇ ਪੁਲਿਸ ਸਟੇਸ਼ਨ ਵਿੱਚ ਵੱਖ ਵੱਖ ਸੇਵਾਵਾਂ ਨਿਭਾ ਚੁੱਕੇ 2021 ਦੌਰਾਨ ਥਾਣਾ ਪੋਜੇਵਾਲ ਦੇ ਮੁੱਖੀ ਰਹੇ ਸਬ ਇੰਸਪੈਕਟਰ ਸੋਢੀ ਸਿੰਘ ਦੀਆਂ ਪੁਲਿਸ ਵਿਭਾਗ ਵਿੱਚ ਸ਼ਲਾਘਾਯੋਗ ਸੇਵਾਵਾ ਨੂੰ ਮੁੱਖ ਰੱਖਦਿਆ ਵਿਭਾਗ ਵਲੋਂ ਇੰਸਪੈਕਟਰ ਦਾ ਰੈਕ ਦੇ ਕੇ ਪਦ ਉੱਨਤ ਕੀਤੇ ਜਾਣ ਦਾ ਸਮਚਾਰ ਪ੍ਰਾਪਤ ਹੋਇਆ ਹੈ। ਜਿ਼ਲਾ ਪੁਲਿਸ ਮੁੱਖੀ ਸ਼ਹੀਦ ਭਗਤ ਸਿੰਘ ਨਗਰ ਕੰਵਰਦੀਪ ਕੌਰ ਵਲੋਂ ਉਨ੍ਹਾਂ ਨੂੰ ਇੰਸਪੈਕਟਰ ਦੀ ਤਰੱਕੀ ਮਿਲਣ ਤੇ ਸਟਾਰ ਲਗਾਏ ਗਏ । ਇਸ ਮੌਕੇ ਐੱਸਪੀ ( ਜਾਂਚ ) ਸਰਬਜੀਤ ਸਿੰਘ ਬਾਹੀਆ , ਡੀਐੱਸਪੀ. ਸਥਾਨਿਕ ਜੰਗ ਬਹਾਦਰ ਸ਼ਰਮਾ ਅਤੇ ਡੀਐੱਸਪੀ ਬਲਾਚੌਰ ਤਰਲੋਚਨ ਸਿੰਘ ਵੀ ਹਾਜ਼ਰ ਸਨ ।
ਅੱਗੇ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸੋਢੀ ਸਿੰਘ ਵਲੋਂ ਪੁਲਿਸ ਵਿਭਾਗ ਵਿੱਚ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਹਨ ਜਿਸ ਦੇ ਪੁਲਿਸ ਵਿਭਾਗ ਨੂੰ ਉਨ੍ਹਾਂ ਉਪਰ ਮਾਣ ਹੈ । ਕੁਦਰਤ ਨਾਲ ਅਥਾਹ ਪ੍ਰੇਮ ਰੱਖਣ ਵਾਲੇ ਇੰਸਪੈਕਟਰ ਸੋਢੀ ਸਿੰਘ 12 ਅਪ੍ਰੈਲ 1985 ਨੂੰ ਗੁਰਦਾਸਪੁਰ ਵਿਖੇ ਬਤੌਰ ਸਿਪਾਹੀ ਭਰਤੀ ਹੋਣ ਉਪਰੰਤ ਹੁਸਿ਼ਆਰਪੁਰ ਦਾ ਨੰਬਰ ਪ੍ਰਾਪਤ ਕਰਕੇ ਸੇਵਾ ਵਿੱਚ ਆਏ ਸਨ । ਜਿਹੜੇ ਕਿ ਆਪਣੀ ਚੰਗੀ ਕਾਰਗੁਜਾਰੀ ਦੇ ਚੱਲਦਿਆ 1991 ਵਿੱਚ ਹਵਾਲਦਾਰ, 2009 ਵਿੱਚ ਸਹਾਇਕ ਸਬ ਇੰਸਪੈਕਟਰ , ਅਗਸਤ 2019 ਵਿੱਚ ਸਬ ਇੰਸਪੈਕਟਰ ਦੀਆਂ ਪੌੜੀਆਂ ਚੜਦੇ ਹੋਏ ਅੱਜ ਆਪਣੀ ਕਾਬਲੀਅਤ ਦਾ ਲੋਹਾ ਮਨਾਉਂਦਿਆ ਇੰਸਪੈਕਟਰ ਪਦ ਉਨੱਤ ਹੋਏ ਹਨ । ਇੰਨਸਾਫ ਪਸੰਦ ਸੋਢੀ ਸਿੰਘ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਜਿਸ ਵੀ ਇਲਾਕੇ ਵਿੱਚ ਤਾਇਨਾਤ ਰਹੇ ਉਹਨਾ ਹਮੇਸ਼ਾ ਹੀ ਨਸ਼ਾ ਤਸਕਰਾ ਨੂੰ ਜਿੱਥੇ ਲੰਮੇ ਹੱਥੀ ਲਿਆ ਉਥੇ ਹੀ ਅਮਨ ਸ਼ਾਂਤੀ ਨੂੰ ਹਰ ਹੀਲੇ ਕਾਇਮ ਰੱਖਣ ਵਿੱਚ ਆਪਣੀ ਵਿਸ਼ੇਸ ਭਾਗੇਦਾਰੀ ਪਾਈ । ਕਾਨੂੰਨ ਹੱਥੋ ਭਗੋੜੇ ਹੋਏ ਅਨੇਕਾ ਹੀ ਮੁਜਰਮਾ ਨੂੰ ਕਾਬੂ ਕਰਕੇ ਸ਼ਲਾਖਾ ਪਿੱਛੇ ਪਹੁੰਚਾਉਣ ਵਿੱਚ ਪੂਰੀ ਕਾਮਯਾਬੀ ਹਾਸ਼ਲ ਕੀਤੀ । ਪੁਲਿਸ ਥਾਣਾ ਕਾਠਗੜ੍ਹ ਅਧੀਨ ਪੈਂਦੀ ਪੁਲਿਸ ਚੌਕੀ ਆਂਸਰੋਂ ਜਦੋਂ ਉਹ ਇੰਚਾਰਜ ਸਨ ਤਾਂ ਇੱਕ ਮੋਟਰ ਸਾਇਕਲ ਤੇ ਸਵਾਰ ਦੋ ਨੌਜਵਾਨ ਜਿਹੜੇ ਕਿ ਅਚਾਨਕ ਮੋਟਰ ਸਾਇਕਲ ਦਾ ਸੰਤੁਲਨ ਖਰਾਬ ਹੋਣ ਕਾਰਨ ਸੱਤਲੁੱਜ ਦਰਿਆ ਵਿੱਚ ਸਮੇਤ ਮੋਟਰ ਸਾਇਕਲ ਡਿੱਗ ਪਏ ਸਨ ਨੂੰ ਆਪਣੀ ਜਾਨ ਦੀ ਪਰਵਾਹ ਨਾ ਕਰਦਿਆ ਦਰਿਆ ਵਿੱਚ ਛਲਾਂਗ ਲਗਾ ਕੇ ਉਹਨਾਂ ਨੂੰ ਜਿਉਂਦੇ ਬਾਹਰ ਕੱਢ ਕੇ ਨਵੀਂ ਜਿੰਦਗੀ ਦੇਣ ਵਾਲੇ ਸੋਢੀ ਸਿੰਘ ਵਲੋਂ ਸਾਲ 2018 `ਚ ਦੁਸਹਿਰਾ ਗਰਾਊਂਡ ਨਵਾਂਸ਼ਹਿਰ `ਚ ਚੰਡੋਲ ( ਝੂਲੇ ) ਦੀ ਤਾਰ ਟੁੱਟਣ ਕਾਰਨ 49 ਲੋਕਾਂ ਜਿਨ੍ਹਾਂ `ਚ ਬੱਚੇ ਵੀ ਸ਼ਾਮਲ ਸਨ ਨੂੰ ਸੋਢੀ ਸਿੰਘ ਨੇ ਸਾਥੀ ਕਰਮਚਾਰੀਆਂ ਨੂੰ ਨਾਲ ਲੈ ਕੇ ਝੂਲੇ ਨਾਲ ਲਟਕ ਆਪਣੀ ਜਾਨ ਨੂੰ ਜ਼ੋਖਮ ਵਿੱਚ ਪਾ ਕੇ ਸਾਰਿਆਂ ਦੀ ਜਾਨ ਬਚਾਈ ਅਤੇ ਏਸੇ ਤਰ੍ਹਾਂ ਇਕ ਸਤੰਬਰ 2021 ਤੋਂ ਥਾਣਾ ਮੁਖੀ ਪੋਜੇਵਾਲ ਨਿਯੁੱਕਤੀ ਦੇ ਕਾਰਜਕਾਲ ਦੌਰਾਨ ਉਹਨਾ ਵਲੋਂ ਸ਼ਰਾਰਤੀ ਅਨਸਰਾ ਦੀਆਂ ਗਤੀਵਿਧੀਆ ਨੂੰ ਜਿੱਥੇ ਠੱਲ ਪਾਈ ਉਥੇ ਹੀ
ਗੈਰ ਕਾਨੂੰਨੀ ਮਾਈਨਿੰਗ ਮਾਫ਼ੀਆ ਨੂੰ ਨੱਥ ਪਾਈ । ਸੋਢੀ ਸਿੰਘ ਦੀਆਂ ਉਕਤ ਪ੍ਰਾਪਤੀਆਂ ਦੀ ਅੱਜ ਤੱਕ ਚਰਚਾ ਹੈ ।
ਫੋਟੋ : ਪਦ ਉਨੱਤ ਹੋਏ ਇੰਸਪੈਕਟਰ ਸੋਢੀ ਸਿੰਘ ਨੂੰ ਸਟਾਰ ਲਗਾਉਂਦੇ ਹੋਏ ਜਿ਼ਲਾ ਪੁਲਿਸ ਮੁੱਖੀ ਕੰਵਰਦੀਪ ਕੌਰ ਅਤੇ ਨਾਲ ਖੜੇ ਹਨ ਐੱਸਪੀ ( ਜਾਂਚ ) ਸਰਬਜੀਤ ਸਿੰਘ ਬਾਹੀਆ , ਡੀਐੱਸਪੀ. ਸਥਾਨਿਕ ਜੰਗ ਬਹਾਦਰ ਸ਼ਰਮਾ ਅਤੇ ਡੀਐੱਸਪੀ ਬਲਾਚੌਰ ਤਰਲੋਚਨ ਸਿੰਘ ।








