ਦਸੂਹਾ 11 ਦਸੰਬਰ (ਚੌਧਰੀ) : ਬੀਤੇ ਕੱਲ ਸ਼ੁਕਰਵਾਰ ਨੂੰ ਹਲਕਾ ਦਸੂਹਾ ਦੇ ਪਿੰਡ ਬਹਿਬੋਵਾਲ ਛੱਨੀਆਂ ਦੇ ਇੱਕ ਘਰ ਚੋਂ 9 ਸਾਲਾ ਬੱਚੇ ਬਲਨੂਰ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਉਸ ਦੇ ਸਬੰਧ ਵਿੱਚ ਉਸ ਦੇ ਦਾਦੀ ਵਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਬਲਨੂਰ ਦੀ ਮਾਤਾ
ਮਾਂ ਹਰਮੀਤ ਕੌਰ ਅਤੇ ਉਸਦੇ ਸਾਥੀਆਂ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।
ਪਰ ਅੱਜ ਇਹ ਹੋਰ ਵਾਇਰਲ ਹੋਈ ਵੀਡੀਓ ਸਾਹਮਣੇ ਆਉਣ ਨਾਲ ਇਸ ਮਾਮਲੇ ਵਿਚ ਇੱਕ ਨਵਾਂ ਮੋੜ ਆਉਂਦਾ ਆ ਸਕਦਾ ਹੈ। ਪ੍ਰਾਇਮ ਪੰਜਾਬ ਟਾਈਮਜ਼ ਇਸ ਵਾਇਰਲ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਕਿ ਇਹ ਸੱਚ ਹੈ ਜਾ ਨਹੀਂ। ਇਸ ਵੀਡੀਓ ਵਿੱਚ ਬਲਨੂਰ ਦੀ ਮਾਤਾ ਹਰਮੀਤ ਕੌਰ ਨੇ ਕਿਹਾ ਹੈ ਕਿ ਬਲਨੂਰ ਮੇਰੇ ਕੋਲ ਹੈ ਅਤੇ ਬਿਲਕੁਲ ਠੀਕ-ਠਾਕ ਹੈ। ਉਨਾਂ ਇਹ ਵੀ ਮੇਰਾ ਸੁਹਰਾ ਪਰਿਵਾਰ ਮੈਨੂੰ ਅਤੇ ਮੇਰੇ ਬੇਟੇ ਬਲਨੂਰ ਨੂੰ ਮਿਲਣ ਨਹੀਂ ਦਿੰਦਾ ਸੀ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਬਲਨੂਰ ਬਿਲਕੁਲ ਠੀਕ-ਠਾਕ ਹੈ ਅਤੇ ਇਸ ਮਾਮਲੇ ਵਿਚ ਕਿਸੇ ਹੋਰ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ। ਇਸ ਵੀਡੀਓ ਵਿਚ ਬਲਨੂਰ ਨੇ ਇਹ ਕਿਹਾ ਹੈ ਕਿ ਮੇਰੀ ਦਾਦੀ ਅਤੇ ਮੇਰੇ ਪਿਤਾ ਮੈਨੂੰ ਮੇਰੀ ਮਾਤਾ ਨਾਲ ਨਹੀਂ ਮਿਲਣ ਦਿੰਦੇ ਸਨ। ਹੁਣ ਮੈਂ ਠੀਕ ਹਾਂ ਫਿਕਰ ਨਹੀਂ ਕਰਨਾ।