ਗੁਰਦਾਸਪੁਰ 28 ਦਸੰਬਰ ( ਅਸ਼ਵਨੀ ) :-ਸੁਹਰੇ ਦੀ ਸ਼ਿਕਾਇਤ ਤੇ ਨੂੰਹ ਵੱਲੋਂ ਇਕ ਵਿਅਕਤੀ ਨਾਲ ਮਿਲ ਕੇ ਚੋਰੀ ਕਰਨ ਦੇ ਦੋਸ਼ ਵਿੱਚ ਪੁਲਿਸ ਸਟੇਸ਼ਨ ਧਾਰੀਵਾਲ ਦੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ । ਕਾਕਾ ਮਸੀਹ ਪੁੱਤਰ ਬਹਾਦਰ ਮਸੀਹ ਵਾਸੀ ਧਾਰੀਵਾਲ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਰਾਹੀਂ ਦਸਿਆਂ ਕਿ ਉਹ ਐਫ ਸੀ ਆਈ ਵਿੱਚੋਂ ਰਿਟਾਇਰ ਹੋਇਆਂ ਸੀ ।ਉਸਨੇ ਰਿਟਾਇਰਮੈਂਟ ਤੇ ਮਿਲੇ ਪੇਸਿਆ ਵਿੱਚੋਂ 7.50 ਲੱਖ ਰੁਪਈਆ ਘਰ ਬਨ੍ਹਾਉਣ ਲਈ ਪੇਟੀ ਵਿੱਚ ਰਖਿਆ ਹੋਇਆਂ ਸੀ ਜੋਕਿ ਉਸ ਦੀ ਨੂੰਹ ਤਮੰਨਾ ਨੇ ਅਜੈ ਨਾਲ ਮਿਲਕੇ ਚੋਰੀ ਕਰ ਲਏ । ਸਹਾਇਕ ਸਬ ਇੰਸਪੈਕਟਰ ਬਲਬੀਰ ਸਿੰਘ ਨੇ ਦਸਿਆਂ ਕਿ ਕਾਕਾ ਮਸੀਹ ਦੀ ਸ਼ਿਕਾਇਤ ਤੇ ਤਮੰਨਾ ਅਤੇ ਅਜੈ ਵਿਰੁੱਧ ਧਾਰਾ 380 , 120 ਬੀ ਅਧੀਨ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।
ਚੋਰੀ ਕਰਨ ਦੇ ਦੋਸ਼ ‘ਚ ਸੁਹਰੇ ਦੀ ਸ਼ਿਕਇਤ ਤੇ ਨੂੰਹ ਤੇ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ
- Post published:December 28, 2021