Prime Punjab Times

Latest news
ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन ਅੱਜ ਦੇ ਬੱਚਿਆਂ ਨੇ ਭਵਿੱਖ ਵਿੱਚ ਇੱਕ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਹੈ ਪੁਰਾਣੀ ਰੰਜਿਸ਼ ਨੇ ਲਿਆ ਖੂ+ਨੀ ਰੂਪ,ਗੋਲੀਬਾਰੀ ’ਚ ਨੌਜਵਾਨ ਦੀ ਮੌ+ਤ; ਮੁਲਜ਼ਮ ਤੇ ਉਸ ਦੀ ਪਤਨੀ 4 ਘੰਟਿਆਂ 'ਚ ਕਾਬੂ ਪੀਐਚਸੀ ਭੂੰਗਾ ਵਿਖੇ ਵਿਸ਼ਵ ਅਬਾਦੀ ਜਾਗਰੂਕਤਾ ਦਿਵਸ ਮਨਾਇਆ ਗਿਆ
ADVERTISEMENT
You are currently viewing ਪੰਜਾਬ ਨੈਸ਼ਨਲ ਬੈਂਕ ਗੜ੍ਹਦੀਵਾਲਾ ‘ਚ ਵਾਪਰੀ ਵੱਡੀ ਘਟਨਾ,ਬੈਂਕ ਦੇ ਅੰਦਰੋ ਬਜੁਰਗ ਕੋਲੋਂ ਦੋ ਔਰਤਾਂ ਇੱਕ ਲੱਖ ਰੁਪਏ ਲੁੱਟ ਕੇ ਹੋਇਆਂ ਰਫੂਚੱਕਰ

ਪੰਜਾਬ ਨੈਸ਼ਨਲ ਬੈਂਕ ਗੜ੍ਹਦੀਵਾਲਾ ‘ਚ ਵਾਪਰੀ ਵੱਡੀ ਘਟਨਾ,ਬੈਂਕ ਦੇ ਅੰਦਰੋ ਬਜੁਰਗ ਕੋਲੋਂ ਦੋ ਔਰਤਾਂ ਇੱਕ ਲੱਖ ਰੁਪਏ ਲੁੱਟ ਕੇ ਹੋਇਆਂ ਰਫੂਚੱਕਰ

ਗੜ੍ਹਦੀਵਾਲਾ (ਚੌਧਰੀ / ਯੋਗੇਸ਼ ਗੁਪਤਾ / ਪ੍ਰਦੀਪ) 

3 ਅਕਤੂਬਰ : ਅੱਜ ਪੰਜਾਬ ਨੈਸ਼ਨਲ ਬੈਂਕ ਵਿਚ ਦਿਨ ਦਿਹਾੜੇ 11 ਵਜੇ ਦੇ ਕਰੀਬ  ਪੈਸੇ ਕਢਵਾਉਣ ਆਏ ਇੱਕ ਬਜੁਰਗ ਕੋਲੋਂ ਦੋ ਔਰਤਾਂ ਵਲੋਂ 1 ਲੱਖ ਰੁਪਏ ਲੁੱਟ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਇਹ ਸਾਰਾ ਘਟਨਾ ਬੈਂਕ ਚ ਲੱਗੇ ਸੀਸੀਟੀਵੀ ਕੈਮਰਿਆਂ ਚ ਕੈਦ ਹੋ ਗਈ।

ਗੜ੍ਹਦੀਵਾਲਾ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਰਿਟਾਇਰਡ ਮਾ ਗੁਰਮੀਤ ਸਿੰਘ ਪੁੱਤਰ ਸ੍ਰੀ ਲੇਟ ਮਹਿੰਗਾ ਰਾਮ ਵਾਸੀ ਵਾਰਡ ਨੰਬਰ 1 ਜੈਨ ਕਲੋਨੀ ਗੜਦੀਵਾਲਾ ਜਿਲਾ ਹੁਸ਼ਿਆਰਪੁਰ ਉਮਰ ਕਰੀਬ 75 ਸਾਲ ) ਕਿਹਾ ਕਿ ਉਕਤ ਪਤੇ ਦਾ ਰਹਿਣ ਵਾਲਾ ਹਾਂ। ਅੱਜ ਕੱਲ ਮੈਂ ਘਰੇਲੂ ਕੰਮਕਾਰ ਕਰਦਾ ਹਾਂ।ਸਾਡੇ ਦੋ ਬੱਚੇ ਹਨ ਦੋਵੇਂ ਵਿਦੇਸ਼ ਹਨ ਤੇ ਘਰ ਵਿਚ ਮੈਂ ਤੇ ਮੇਰੀ ਪਤਨੀ ਵਿਦਿਆ ਦੇਵੀ ਰਹਿੰਦੀ ਹੈ। ਅੱਜ ਮਿਤੀ 03 10-23 ਨੂੰ ਜੋ ਸਮੇਤ ਆਪਣੀ ਪਤਨੀ ਈ-ਰਿਕਸਾ ਕਿਰਾਏ ਤੇ ਕਰਕੇ ਵਕਤ ਕਰੀਬ 10:45 ਏ ਐਮ ਪੰਜਾਬ ਨੈਸਨਲ ਬੈਂਕ ਮੈਨ ਬ੍ਰਾਂਚ, ਗੜ੍ਹਦੀਵਾਲਾ ਜਿਲਾ ਹੁਸ਼ਿਆਰਪੁਰ ਵਿਖੇ ਪੈਸੇ ਕਢਵਾਉਣ ਪੁਜੇ। ਮੈਂ ਆਪਣੇ ਅਕਾਉਂਟ ਨੰਬਰ 11382030000270 ਵਿੱਚ ਇੱਕ ਲੱਖ ਰੁਪਏ ਕਢਵਾਏ ਅਤੇ ਕਢਵਾਉਣ ਤੋਂ ਬਾਅਦ ਦੂਸਰੇ ਕਾਊੰਟਰ ਤੇ ਆਪਣੀ ਪਾਸਵਕ ਦੀ ਕਾਪੀ ਤੇ ਐਂਟਰੀ ਕਰਵਾਈ ਤੇ ਮੈਂ ਆਪਣੇ ਕਢਵਾਏ 100000(ਇਕ ਲੱਖ) ਰੁਪਏ 500 ਰੁਪਏ ਵਾਲੇ ਨੋਟ ਲਿਫਾਫੇ ਵਿੱਚ ਪਾਏ ਸਨ।ਜਦੋਂ ਮੈਂ ਬੈਂਕ ਦੀ ਕਾਪੀ ਤੇ ਐਂਟਰੀ ਕਰਵਾ ਕੇ ਬੈਂਕ ਦੇ ਮੇਨ ਗੇਟ ਤੇ ਪੁੱਜਾ ਤੇ ਈ-ਰਿਕਸਾ ਵਿਚ ਬੈਠਣ ਲੱਗਾ ਤਾਂ ਮੈਂ ਵੇਖਿਆ ਕਿ ਲਿਫਾਫੇ ਵਿੱਚੋਂ ਇੱਕ ਲੱਖ ਰੁਪਏ ਚੋਰੀ ਹੋ ਗਿਆ।ਫਿਰ ਮੈਂ ਬੈਂਕ ਦੇ ਅੰਦਰ ਚਲਾ ਗਿਆ ਤੇ ਬੈਂਕ ਦੇ ਕਰਮਚਾਰੀਆਂ ਨੂੰ ਚੋਰੀ ਬਾਰੇ ਦੱਸਿਆ।ਬੈਂਕ ਕਰਮਚਾਰੀਆਂ ਨੇ ਕੈਮਰਾ ਪਿੱਛੇ ਕਰਕੇ ਚੈੰਕ ਕੀਤਾ ਤਾਂ ਵੇਖਿਆ ਕਿ ਇੰਟਰੀ ਵਾਲੇ ਕਾਊਂਟਰ ਤੇ ਮੇਰੇ ਨਾਲ ਲੱਗੀਆਂ ਦੋ ਨਾ-ਮਾਲੂਮ ਔਰਤਾਂ ਉਮਰ ਕਰੀਬ 40-45 ਜਿਨ੍ਹਾਂ ਵੱਲੋਂ ਮੇਰੇ ਹੱਥ ਵਿੱਚ ਫੜੇ ਲਿਫਾਫਾ ਜਿਸ ਵਿੱਚ 01 ਲੱਖ ਰੁਪਇਆ ਪਾਇਆ ਸੀ ਬਲੇਡ ਨਾਲ ਚੀਰ ਮਾਰ ਕਿ ਬੈਂਕ ਦੇ ਅੰਦਰੋਂ ਚੋਰੀ ਕਰਕੇ ਲੈ ਗਈਆ।ਇਹਨਾਂ ਔਰਤਾਂ ਦੀ ਮੈਂ ਹੁਣ ਤੱਕ ਆਪਣੇ ਤੌਰ ਤੇ ਕਾਫੀ ਭਾਲ ਕੀਤੀ ਜੋ ਨਹੀਂ ਮਿਲੀਆਂ। ਗੜ੍ਹਦੀਵਾਲਾ ਪੁਲਿਸ ਨੇ ਗੁਰਮੀਤ ਸਿੰਘ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਹੁਣ ਦੇਖਣਾ ਇਹ ਹੋਵੇਗਾ ਕਿ ਗੜ੍ਹਦੀਵਾਲਾ ਪੁਲਿਸ ਨੌਸਰਬਾਜ਼ ਔਰਤਾਂ ਤੱਕ ਪਹੁੰਚ ਪਾਉਂਦੀ ਹੈ ਕਿ ਨਹੀਂ।

error: copy content is like crime its probhihated