ਗੋਲਡਨ ਗਰੁੱਪ ਆਫ ਇੰਸਟੀਚੂਟ ‘ਚ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਸਰਬੱਤ ਦੇ ਭੱਲੇ ਦੀ ਕੀਤੀ ਅਰਦਾਸ
ਗੁਰਦਾਸਪੁਰ 23 ਨਵੰਬਰ ( ਅਸ਼ਵਨੀ ) : ਸਥਾਨਕ ਗੋਲਡਨ ਗਰੁਪ ਆਫ ਇੰਸਟੀਚੂਟ ਵਿੱਚ ਗੁਰੂਪਰਵ ਦੇ ਮੋਕਾ ਤੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾ ਕੇ ਸਰਬੱਤ ਦੇ ਭੱਲੇ ਦੀ ਅਰਦਾਸ ਕੀਤੀ ਗਈ । ਇਸ ਮੌਕੇ ਤੇ ਕਾਲਿਜ ਦੇ ਚੈਅਰਮੈਨ ਡਾ. ਮੋਹਿਤ ਮਹਾਜਨ , ਪ੍ਰਧਾਨ ਅਨੂ ਮਹਾਜਨ ਅਤੇ ਪ੍ਰਬੰਧਕੀ ਨਿਰਦੇਸ਼ਕ ਇੰਜੀ. ਰਾਘਵ ਮਹਾਜਨ ਨੇ ਗੁਰੂ ਸਾਹਿਬ ਨੂੰ ਪਾਵਨ ਰੁਮਾਲੇ ਭੇਂਟ ਕਰਦੇ ਹੋਏ ਸਰਬੱਤ ਦੇ ਭੱਲੇ ਲਈ ਅਰਦਾਸ ਕੀਤੀ ਗਈ । ਡਾਕਟਰ ਮੋਹਿਤ ਮਹਾਜਨ ਅਤੇ ਰਾਘਵ ਮਹਾਜਨ ਨੇ ਦਸਿਆਂ ਕਿ ਸ਼੍ਰੀ ਸੁਖਮਨੀ ਸਾਹਿਬ ਪੰਜਵੀਂ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਾਨੀ ਹੈ । ਕਾਲਿਜ ਵੱਲੋਂ ਵੱਖ-ਵੱਖ ਸਮੇਂ ਤੇ ਸਮਾਜਿਕ ਤੇ ਧਾਰਮਿਕ ਕਾਰਜ ਕਰਾਉਣ ਦੇ ਨਾਲ-ਨਾਲ ਹਰ ਸਾਲ ਗੁਰੂ ਪਰਵ ਦੇ ਮੋਕਾ ਤੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਜਾਂਦੇ ਹਨ । ਕਾਲਜ ਦੇ ਨਿਰਦੇਸ਼ਕ ਡਾ. ਲਖਵਿੰਦਰ ਪਾਲ ਨੇ ਸਰਲ ਸ਼ਬਦਾਂ ਵਿੱਚ ਸ਼੍ਰੀ ਸੁਖਮਨੀ ਸਾਹਿਬ ਦਾ ਭਾਵ ਅਰਥ ਵਿਦਿਆਰਥੀਆ ਨੂੰ ਦਸਿਆਂ । ਇਸ ਦੇ ਨਾਲ ਉਹਨਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ਕਿਰਤ ਕਰੋ , ਵੰਡ ਛੱਕੋ ਅਤੇ ਨਾਮ ਜਪੋ ਅਤੇ ਭਗਤੀ ਭਾਵਨਾ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ । ਕਾਲਜ ਵੱਲੋਂ ਪਿੱਛਲੇ ਸਮੇਂ ਕੀਤੇ ਕੰਮਾਂ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਇਸ ਸਾਲ ਵੀ ਕਾਲਜ ਵੱਲੋਂ ਬੇਹਤਰ ਸਿੱਖਿਆ ਸਹੂਲਤਾਂ ਦੇਣ ਅਤੇ ਪਲੇਸਮੈਂਟ ਕਰਾਉਣ ਦਾ ਭਰੋਸਾ ਦਿੱਤਾ । ਇਸ ਮੋਕਾ ਤੇ ਸਾਰਾ ਸਟਾਫ਼ ਹਾਜ਼ਰ ਸੀ ।