Prime Punjab Times

Latest news
ਭਗਵਾਨ ਪਰਸ਼ੁਰਾਮ ਜਯੰਤੀ ਮੌਕੇ ਬਟਾਲਾ ਵਿੱਚ ਭਗਤੀ ਦਾ ਮਹਾਂਉਤਸਵ — ਸ਼ਾਨਦਾਰ ਪ੍ਰਭਾਤ ਫੇਰੀ ਨਾਲ ਗੂੰਜਿਆ ਸ਼ਹਿਰ ਹੁਸ਼ਿਆਰਪੁਰ ਪੁਲਿਸ ਨੂੰ ਨੂਰਪੁਰ ਜੱਟਾਂ ਕੇਸ 'ਚ ਮਿਲੀ ਵੱਡੀ ਸਫਲਤਾ, ਡਾ.ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ 3 ਕਾ... ਖ਼ਾਲਸਾ ਕਾਲਜ, ਵਿਖੇ ਸ਼ੁਕਰਾਨਾ ਦਿਵਸ ਮਨਾਇਆ ਗਿਆ *ਲੈਕਚਰਾਰ ਰਛਪਾਲ ਸਿੰਘ ਉੱਪਲ ਨੂੰ ਸਦਮਾ,ਮਾਤਾ ਦਾ ਹੋਇਆ ਦੇ+ਹਾਂ+ਤ* ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ...
ADVERTISEMENT
You are currently viewing ਸਰਬ ਨੌਜਵਾਨ ਸਭਾ ਨੇ ਖੇੜਾ ਰੋਡ ‘ਤੇ ਕਰਵਾਈ ਮਾਂ ਭਗਵਤੀ ਦੀ 32ਵੀਂ ਸਾਲਾਨਾ ਚੌਂਕੀ

ਸਰਬ ਨੌਜਵਾਨ ਸਭਾ ਨੇ ਖੇੜਾ ਰੋਡ ‘ਤੇ ਕਰਵਾਈ ਮਾਂ ਭਗਵਤੀ ਦੀ 32ਵੀਂ ਸਾਲਾਨਾ ਚੌਂਕੀ

ਫਗਵਾੜਾ (ਲਾਲੀ ਦਾਦਰ)

ਵਿੱਚ ਜਗਰਾਤੇ ਦੇ, ਆ ਗਈ ਸ਼ੇਰਾਂ ਵਾਲੀ ਭੇਟ ਨੇ ਸ਼ਰਧਾਲੂਆਂ ਨੂੰ ਲਾਇਆ ਝੂਮਣ

*ਧਾਰਮਿਕ ਸਮਾਗਮ ਰਲਮਿਲ ਕੇ ਮਨਾਉਣ ਮਜਬੂਤ ਹੁੰਦੀ ਹੈ ਭਾਈਚਾਰਕ ਸਾਂਝ – ਗੋਗੀ/ਬਿੱਟੂ

7 ਦਸੰਬਰ : ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਵਲੋਂ 6 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਸਮਾਗਮ ਦੇ ਸਫਲ ਆਯੋਜਨ ਤੋਂ ਬਾਅਦ ਮਹਾਮਾਈ ਦਾ ਸ਼ੁਕਰਾਨਾ ਕਰਨ ਲਈ 32ਵੇਂ ਸਾਲਾਨਾ ਸਮਾਗਮ ਦੌਰਾਨ ਮਾਂ ਭਗਵਤੀ ਦੀ ਚੋਂਕੀ ਦਾ ਆਯੋਜਨ ਗੁਰੂ ਨਾਨਕਪੁਰਾ ਨਜਦੀਕ ਖੇੜਾ ਰੋਡ ਫਗਵਾੜਾ ਵਿਖੇ ਕਰਵਾਇਆ ਗਿਆ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਵਿਚ ਕਰਵਾਏ ਉਕਤ ਸਮਾਗਮ ਦੌਰਾਨ ਨਾਇਬ ਤਹਿਸੀਲਦਾਰ ਪਵਨ ਕੁਮਾਰ ਸ਼ਰਮਾ, ਡਾ. ਵਰੁਣ ਜੋਸ਼ੀ ਪਲੇਸਮੈਂਟ ਅਫਸਰ ਕਪੂਰਥਲਾ, ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ, ਸਾਬਕਾ ਕੌਂਸਲਰ ਹੁਸਨ ਲਾਲ ਜਨਰਲ ਮੈਨੇਜਰ ਜੇ.ਸੀ.ਟੀ. ਮਿਲ, ਸੂਬਾਈ ਅਧਿਆਪਕ ਆਗੂ ਵਰਿੰਦਰ ਸਿੰਘ ਕੰਬੋਜ, ਪੰਡਿਤ ਬਨਵਾਰੀ ਲਾਲ, ਭੁਪਿੰਦਰ ਸ਼ਰਮਾ (ਸੋਨੂੰ ਭਗਤ) ਨੇ ਮਾਤਾ ਰਾਣੀ ਦੇ ਦਰਬਾਰ ਵਿਚ ਵਿਸ਼ੇਸ਼ ਤੌਰ ਤੇ ਹਾਜਰੀ ਲਗਵਾਈ ਅਤੇ ਮਹਾਮਾਈ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੌਰਾਨ ਜਸਪਾਲ ਸਿੰਘ ਚੀਮਾ ਅਤੇ ਉਹਨਾਂ ਦੀ ਧਰਮ ਪਤਨੀ ਮਦਨਜੀਤ ਚੀਮਾ ਨੇ ਪਰਿਵਾਰ ਸਮੇਤ ਜਯੋਤੀ ਪੂਜਨ ਕਰਵਾਇਆ। ਚੁੰਨੀ ਦੀ ਰਸਮ ਸਾਬਕਾ ਕੌਂਸਲਰ ਓਮ ਪ੍ਰਕਾਸ਼ ਬਿੱਟੂ ਨੇ ਪੂਰੀ ਕਰਵਾਈ ਜਦਕਿ ਝੰਡੇ ਦੀ ਰਸਮ ਆਮ ਆਦਮੀ ਪਾਰਟੀ ਐਸ.ਸੀ. ਵਿੰਗ ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਸੰਤੋਸ਼ ਕੁਮਾਰ ਗੋਗੀ ਵਲੋਂ ਨਿਭਾਈ ਗਈ। ਮਾਤਾ ਰਾਣੀ ਦੀ ਚੌਂਕੀ ਦਾ ਸ਼ੁਭ ਆਰੰਭ ਪੰਡਿਤ ਸ਼ੰਕਰ ਭਾਰਦਵਾਜ ਵਲੋਂ ਸ੍ਰੀ ਗਣੇਸ਼ ਵੰਦਨਾ ਨਾਲ ਹੋਇਆ। ਸੰਤੋਸ਼ ਕੁਮਾਰ ਗੋਗੀ ਅਤੇ ਓਮ ਪ੍ਰਕਾਸ਼ ਬਿੱਟੂ ਨੇ ਸੰਗਤਾਂ ਨੂੰ ਧਾਰਮਿਕ ਸਮਾਗਮ ਦੀਆਂ ਸ਼ੁੱਭ ਇੱਛਾਵਾਂ ਭੇਂਟ ਕਰਦਿਆਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਾਨੂੰ ਸਾਰਿਆਂ ਨੂੰ ਰਲਮਿਲ ਕੇ ਮਨਾਉਣੇ ਚਾਹੀਦੇ ਹਨ ਤਾਂ ਜੋ ਸਾਡੀ ਭਾਈਚਾਰਕ ਸਾਂਝ ਮਜਬੂਤ ਬਣੀ ਰਹੇ। ਸਾਬਕਾ ਕੌਂਸਲਰ ਹੁਸਨ ਲਾਲ ਨੇ ਸਭਾ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਉਣਾ ਬਹੁਤ ਹੀ ਨੇਕ ਅਤੇ ਪਰਉਪਕਾਰੀ ਕੰਮ ਹੈ। ਸਮਾਗਮ ਦੌਰਾਨ ਨਵ ਵਿਆਹੇ ਜੋੜਿਆਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਮਾਤਾ ਰਾਣੀ ਦੇ ਦਰਬਾਰ ਵਿਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਪ੍ਰਸਿੱਧ ਪੰਜਾਬੀ ਗਾਇਕ ਬੂਟਾ ਮੁਹੰਮਦ, ਲਵਪ੍ਰੀਤ ਲਵ, ਜੀਤੀ ਸਿੰਘ ਗੁਰਵਿੰਦਰ ਗਿੱਲ ਅਤੇ ਦੀਪ ਸੰਦੀਪ ਨੇ ਪ੍ਰਸਿੱਧ ਭੇਟਾਂ ਰਾਹੀਂ ਮਹਾਮਾਈ ਦੇ ਦਰਬਾਰ ਵਿਚ ਭਰਪੂਰ ਹਾਜਰੀ ਲਗਵਾਈ। ਬੂਟਾ ਮੁਹੰਮਦ ਦੀ ਪੇਸ਼ਕਸ਼ ‘ਵਿੱਚ ਜਗਰਾਤੇ ਦੇ, ਆ ਗਈ ਸ਼ੇਰਾਂਵਾਲੀ’ ਨੇ ਸ਼ਰਧਾਲੂ ਸੰਗਤ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਪ੍ਰਬੰਧਕਾਂ ਵਲੋਂ ਆਏ ਹੋਏ ਮੁੱਖ ਮਹਿਮਾਨ, ਪਤਵੰਤਿਆਂ ਅਤੇ ਸਹਿਯੋਗੀਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ। ਸਟੇਜ ਦੀ ਸੇਵਾ ਵਿਸ਼ਵ ਬੰਧੂ ਸੁਧੀਰ ਅਤੇ ਹਰਚਰਨ ਭਾਰਤੀ ਨੇ ਬਾਖੂਬੀ ਨਿਭਾਈ। ਇਸ ਮੌਕੇ ਐਂਟੀ ਕਰੱਪਸ਼ਨ ਫਾਉਂਡੇਸ਼ਨ ਆਫ ਇੰਡੀਆ ਦੇ ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਕੰਗ, ਸਵੱਛਤਾ ਅਭਿਆਨ ਸੁਸਾਟਿੀ ਦੇ ਮਦਨ ਮੋਹਨ ਖੱਟਰ, ਬੀਬੀ ਪ੍ਰੇਮ ਕੌਰ ਚਾਨਾ, ਜਨਤਾ ਸੇਵਾ ਸੰਮਤੀ ਦੇ ਪ੍ਰਧਾਨ ਵਿਪਨ ਖੁਰਾਣਾ, ਪਵਨ ਖੁਰਾਣਾ, ਸ਼ਿਵ ਸੈਨਾ ਆਗੂ ਇੰਦਰਜੀਤ ਕਰਵਲ, ਸਮਾਜ ਸੇਵਕ ਇੰਦਰਜੀਤ ਕਾਲੜਾ, ਜੋਗਿੰਦਰ ਕੁਮਾਰ, ਰਾਕੇਸ਼ ਸ਼ਰਮਾ, ਮਨੀਸ਼ ਕਨੌਜੀਆ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਰਣੀਜੀਤ ਪਾਬਲਾ, ਬੀ.ਐਮ. ਪੁਰੀ, ਸਮਾਜ ਸੇਵਿਕਾ ਪਿ੍ਰਤਪਾਲ ਕੌਰ ਤੁਲੀ, ਡਾ. ਵਿਜੇ ਕੁਮਾਰ ਜਨਰਲ ਸਕੱਤਰ, ਸੁਰਿੰਦਰ ਬੱਧਣ, ਸਾਹਿਬਜੀਤ ਸਾਬੀ, ਜਸ਼ਨ ਮਹਿਰਾ, ਜੁਗਰਾਜ ਸਿੰਘ, ਮਨਦੀਪ ਸਿੰਘ, ਅਨੂਪ ਦੁੱਗਲ, ਰਾਜਕੁਮਾਰ ਕਨੌਜੀਆ, ਡਾ. ਕੁਲਦੀਪ ਸਿੰਘ, ਸਵਰਨ ਸਿੰਘ, ਰਾਕੇਸ਼ ਕੋਛੜ, ਸਤਪ੍ਰਕਾਸ਼ ਸੱਗੂ, ਕਰਮਜੀਤ ਸਿੰਘ, ਚਰਨਪ੍ਰੀਤ ਸਿੰਘ, ਸੌਰਵ ਮੱਲ੍ਹਣ, ਆਰ.ਪੀ. ਸ਼ਰਮਾ, ਰਵਿੰਦਰ ਸਿੰਘ ਰਾਏ, ਸਾਕਸ਼ੀ ਤ੍ਰਿਖਾ, ਸ਼ਮਾ ਰਾਣੀ, ਮੋਨਿਕਾ, ਨੀਤੂ ਗੁਡਿੰਗ, ਪੂਜਾ ਸੈਣੀ, ਸੁਖਜੀਤ ਕੌਰ, ਸ਼ਿਵ ਕੁਮਾਰ, ਰਾਕੇਸ਼ ਸ਼ਰਮਾ, ਉਂਕਾਰ ਜਗਦੇਵ, ਨਰਿੰਦਰ ਸੈਣੀ, ਹਰਵਿੰਦਰ ਸਿੰਘ, ਜੋਗਿੰਦਰ ਕੁਮਾਰ, ਡਾ. ਨਰੇਸ਼ ਬਿੱਟੂ, ਗੁਰਦੀਪ ਸਿੰਘ ਤੁਲੀ, ਜਨੇਸ਼ ਜੈਨ, ਅਸ਼ੋਕ ਸ਼ਰਮਾ, ਸੁਖਦੇਵ ਲਾਡੀ, ਜਗਜੀਤ ਸੇਠ, ਰਾਜ ਬਸਰਾ, ਜਗਜੀਤ ਸਿੰਘ ਸੇਠ, ਭੂਸ਼ਨ ਕੁਮਾਰ ਆਦਿ ਤੋਂ ਇਲਾਵਾ ਹੋਰ ਪਤਵੰਤੇ ਅਤੇ ਇਲਾਕਾ ਨਿਵਾਸੀ ਹਾਜਰ ਸਨ।

error: copy content is like crime its probhihated