Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਸਵਿਧਾਨ ਦੀ ਬਦੋਲਤ ਹੀ ਅੱਜ ਔਰਤਾਂ ਪੰਜਾਬ ਪੁਲਿਸ,ਵਕੀਲ ,ਟੀਚਰ,ਐਸ ਡੀ ਐਮ,ਡਾਕਟਰ ਅਤੇ ਜੱਜ ਹਨ : ਬੇਗਮਪੁਰਾ ਟਾਇਗਰ ਫੋਰਸ

ਸਵਿਧਾਨ ਦੀ ਬਦੋਲਤ ਹੀ ਅੱਜ ਔਰਤਾਂ ਪੰਜਾਬ ਪੁਲਿਸ,ਵਕੀਲ ,ਟੀਚਰ,ਐਸ ਡੀ ਐਮ,ਡਾਕਟਰ ਅਤੇ ਜੱਜ ਹਨ : ਬੇਗਮਪੁਰਾ ਟਾਇਗਰ ਫੋਰਸ

ਹੁਸ਼ਿਆਰਪੁਰ ( ਤਰਸੇਮ ਦੀਵਾਨਾ )

* ਬੇਗਮਪੁਰਾ ਟਾਇਗਰ ਫੋਰਸ ਨੇ ਬਾਬਾ ਸਾਹਿਬ ਜੀ ਦੇ ਪ੍ਰੀਨਿਰਵਾਣ ਦਿਵਸ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ *

8 ਦਸੰਬਰ : ਬਾਬਾ ਸਾਹਿਬ ਡਾ ਭੀਮ ਰਾਉ ਅੰਬੇਡਕਰ ਜੀ ਦੇ ਜੀਵਨ ਤੇ ਜੇ ਨਜਰ ਮਾਰੀਏ ਤਾ ਬਾਬਾ ਸਾਹਿਬ ਜੀ ਦਾ ਜੀਵਨ ਬਹੁਤ ਹੀ ਸੰਘਰਸ਼ ਭਰਿਆ ਤੇ ਬਹੁਤ ਹੀ ਦੁਖਦਾਈ ਰਿਹਾ ਹੈ ਪਰ ਬਾਬਾ ਸਾਹਿਬ ਅੰਬੇਡਕਰ ਜੀ ਨੇ ਕਦੇ ਵੀ ਨਹੀ ਮੰਨੀ ਅਨੇਕਾ ਤਰ੍ਹਾਂ ਦੇ ਭੇਦ ਭਾਵ ਹੋਣ ਦੇ ਬਾਵਜੂਦ ਵੀ ਉਹਨਾ ਨੇ ਪੜ੍ਹਾਈ ਜਾਰੀ ਰੱਖੀ । ਇਹਨਾ ਗੱਲਾ ਦਾ ਪ੍ਰਗਟਾਵਾ ਬੇਗਮਪੁਰਾ ਟਾਇਗਰ ਫੋਰਸ ਰਜਿ. ਵਲੋ ਬਾਬਾ ਸਾਹਿਬ ਅੰਬੇਡਕਰ ਚੌਕ ਨੇੜੇ ਬੱਸ ਸਟੈਂਡ ਹੁਸ਼ਿਆਰਪੁਰ ਵਿਖੇ ਬਾਬਾ ਸਾਹਿਬ ਜੀ ਦੇ ਪ੍ਰੀਨਿਰਵਾਣ ਦਿਵਸ ਤੇ ਫੁੱਲ ਭੇਟ ਕਰਦਿਆ ਫੋਰਸ ਦੇ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ , ਪੰਜਾਬ ਪ੍ਰਧਾਨ ਵੀਰਪਾਲ ਠਰੋਲੀ, ਸੀਨੀਅਰ ਮੀਤ ਪ੍ਰਧਾਨ ਦੋਆਬਾ ਹਰਨੇਕ ਸਿੰਘ ਬੱਧਣ ,ਜਿਲ੍ਹਾ ਇੰਚਾਰਜ ਚਰਨਜੀਤ ਡਾਡਾ ਤੇ ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਨੇ ਸਾਝੇ ਰੂਪ ਵਿੱਚ ਕੀਤੇ । ਆਗੂਆ ਨੇ ਕਿਹਾ ਕਿ ਬਾਬਾ ਸਾਹਿਬ ਨੇ ਵਿਦੇਸ਼ਾ ਵਿੱਚ ਵੀ ਉੱਚ ਪੱਧਰ ਦੀ ਪੜ੍ਹਾਈ ਕੀਤੀ ਅਤੇ ਭਾਰਤੀ ਸਵਿਧਾਨ ਦਾ ਨਿਰਮਾਣ ਕਰਕੇ ਹੀ ਭੇਦਭਾਵ ਹੋਇਆ ਅਤੇ ਸਭ ਨੂੰ ਬਰਾਬਰਤਾ ਦਾ ਅਧਿਕਾਰ ਮਿਲਿਆ । ਉਹਨਾ ਕਿਹਾ ਕਿ ਪਹਿਲਾ ਅੋਰਤਾ ਨਾਲ ਵੀ ਭੇਦਭਾਵ ਹੁੰਦਾ ਸੀ ਅਤੇ ਅੋਰਤ ਨੂੰ ਬਹੁਤ ਨੀਚ ਸਮਝਿਆ ਜਾਂਦਾ ਸੀ ਉਹਨਾਂ ਕਿਹਾ ਕਿ ਸਵਿਧਾਨ ਦੀ ਬਦੋਲਤ ਹੀ ਅੱਜ ਭਾਰਤ ਦੀਆਂ ਅੋਰਤਾ ਪੰਜਾਬ ਪੁਲਿਸ, ਵਕੀਲ ,ਟੀਚਰ , ਐਸ ਡੀ ਐਮ , ਡਾਕਟਰ ਅਤੇ ਜੱਜ ਹਨ ਪਰ ਦੁੱਖ ਦੀ ਗੱਲ ਇਹ ਹੈ ਕਿ ਅੱਜ ਤੱਕ ਜਿੰਨੀਆ ਵੀ ਸਰਕਾਰਾਂ ਬਣੀਆ ਸਭ ਨੇ ਬਾਬਾ ਸਾਹਿਬ ਦਾ ਨਾਮ ਹੀ ਵਰਤਿਆ ਪਰ ਸਰਕਾਰਾਂ ਬਣਨ ਤੋ ਬਾਦ ਗਰੀਬਾ ਦੀ ਕੋਈ ਸਾਰ ਨਹੀਂ ਲੈਂਦਾ ਸਮੇ ਸਮੇ ਗਰੀਬਾ ਅਤੇ ਮਜਦੂਰਾ ਤੇ ਤਰ੍ਹਾਂ ਤਰ੍ਹਾਂ  ਦੇ ਜੁਲਮ ਹੁੰਦੇ ਆਏ ਹਨ । ਉਹਨਾ ਕਿਹਾ ਕਿ ਡਾ ਅੰਬੇਡਕਰ ਜੀ ਦੇ  ਜੀਵਨ ਵਾਰੇ ਬੱਚਿਆਂ ਨੂੰ ਪੂਰਨ ਤੌਰ ਤੇ ਦੱਸਿਆ ਜਾਵੇ ਤਾ ਜੋ ਬਾਬਾ ਸਾਹਿਬ ਜੀ ਦੇ ਜੀਵਨ ਵਾਰੇ ਜਾਣ ਕੇ ਬੱਚੇ ਪੜ੍ਹ ਲਿਖ ਕੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਨ । ਇਸ ਮੌਕੇ ਬੇਗਮਪੁਰਾ ਟਾਇਗਰ ਫੋਰਸ ਦੇ ਆਗੂਆ ਨੇ ਦੋ ਮਿੰਟ ਦਾ ਮੋਨ ਰੱਖਕੇ ਬਾਬਾ ਸਾਹਿਬ ਅੰਬੇਡਕਰ ਨੂੰ ਸ਼ਰਧਾਜਲੀ ਦਿੱਤੀ । ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਕੇਸ਼ ਕੁਮਾਰ ਭੱਟੀ, ਹੈਪੀ ਸਾਈੰ ਮਾਨਾ , ਭੁਪਿੰਦਰ ਕੁਮਾਰ ਬੱਧਣ ,ਅਮਨਦੀਪ ਸਿੰਘ ਚਰਨਜੀਤ ਸਿੰਘ ਕਮਲਜੀਤ ਸਿੰਘ ਬਿਸ਼ਨਪਾਲ ਗਿਆਨ ਚੰਦ ਮੁਸਾਫ਼ਰ ਸਿੰਘ ਸ਼ੇਰਾ ਸਿੰਘ ਵਿਸ਼ਾਲ ਸਿੰਘ ਹਰਨੇਕ ਸਿੰਘ ਬੱਧਣ  ਸਨੀ ਸੀਣਾ,ਸੰਦੀਪ ਕੁਮਾਰ ਜੱਲੋਵਾਲ ਸੁਸ਼ਾਂਤ ਮੰਮਣ ਬਿਕਰਮ ਬਿੱਜ ਹੈਪੀ ਫਤਹਿਗਡ਼੍ਹ ਮਨੀਸ਼ ਕੁਮਾਰ ਦਵਿੰਦਰ ਕੁਮਾਰ ਵਿਜੇ ਕੁਮਾਰ ਜੱਲੋਵਾਲ ਖਨੂਰ ਭੁਪਿੰਦਰ ਕੁਮਾਰ ਭਿੰਦਾ ,ਦੋਆਬਾ ਇੰਚਾਰਜ ਜੱਸਾ ਨੰਦਨ , ਜ਼ਿਲ੍ਹਾ ਸਕੱਤਰ, ਸੀਨੀਅਰ ਮੀਤ ਪ੍ਰਧਾਨ ਸ਼ਹਿਰੀ ਸੁਸ਼ਾਂਤ ਮੰਮਣ,ਪਵਨ ਕੁਮਾਰ ਬੱਧਣ ਰਾਕੇਸ਼ ਕੁਮਾਰ ਜੱਲੋਵਾਲ ਖਨੂੰਰ, ਸਮੇਤ ਫੋਰਸ ਦੇ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।