Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing ਸੁਰਾਂ ਦੇ ਸਰਤਾਜ ਦੇ ਗੀਤਾਂ ’ਤੇ ਝੂੰਮਿਆ ਹੁਸ਼ਿਆਰਪੁਰ

ਸੁਰਾਂ ਦੇ ਸਰਤਾਜ ਦੇ ਗੀਤਾਂ ’ਤੇ ਝੂੰਮਿਆ ਹੁਸ਼ਿਆਰਪੁਰ

ਸੁਰਾਂ ਦੇ ਸਰਤਾਜ ਦੇ ਗੀਤਾਂ ’ਤੇ ਝੂੰਮਿਆ ਹੁਸ਼ਿਆਰਪੁਰ

ਸੁਫਿਆਨਾ ਸੰਗੀਤ ਤੋਂ ਪੰਜਾਬੀ ਸਭਿਆਚਾਰ ਨੂੰ ਬਾਖੂਬੀ ਗੀਤਾਂ ’ਚ ਪਿਰੋ ਗਏ ਸਤਿੰਦਰ ਸਰਤਾਜ

ਕਰਾਫ਼ਟਸ ਬਾਜ਼ਾਰ ’ਚ ਸਤਿੰਦਰ ਸਰਤਾਜ ਨਾਈਟ ’ਚ ਉਮੜਿਆ ਹੁਸ਼ਿਆਰਪੁਰ

ਹੁਸ਼ਿਆਰਪੁਰ, 25 ਮਾਰਚ(ਬਿਊਰੋ) : ਦੇਸ਼ ਵਿਦੇਸ਼ ਵਿਚ ਸੁਫਿਆਨਾ ਸੰਗੀਤ ਰਾਹੀਂ ਪੰਜਾਬ ਦੀ ਸ਼ਾਨ ਵਧਾਉਣ ਵਾਲੇ ਪ੍ਰਸਿੱਧ ਪੰਜਾਬੀ ਗਾਇਕ ਸਤਿੰਦਰ ਸਰਤਾਜ ਦੇ ਸੂਰਾਂ ਨਾਲ ਹੁਸ਼ਿਆਰਪੁਰ ਝੂਮ ਉਠਿਆ। ਸਮਾਂ ਸੀ ਲਾਜਵੰਤੀ ਸਟੇਡੀਅਮ ਵਿਚ ਲੱਗੇ ਕਰਾਫ਼ਟਸ ਬਾਜ਼ਾਰ ਵਿਚ ਆਯੋਜਿਤ ਸਤਿੰਦਰ ਸਰਤਾਜ ਨਾਈਟ ਦਾ। ਹੁਸ਼ਿਆਰਪੁਰ ਹੀ ਨਹੀਂ ਆਸ-ਪਾਸ ਦੇ ਜ਼ਿਲਿ੍ਹਆਂ ਤੋਂ ਵੀ ਲੋਕ ਆਪਣੇ ਇਹ ਚਹੇਤੇ ਗਾਇਕ ਨੂੰ ਸੁਣਨ ਤੇ ਉਸ ਦੀ ਝਲਕ ਪਾਉਣ ਲਈ ਉਮੜ ਪਏ। ਪੂਰਾ ਸਟੇਡੀਅਮ ਸਰਤਾਜ ਦੇ ਪ੍ਰਸ਼ੰਸਕਾਂ ਨਾਲ ਭਰਿਆ ਸੀ।
ਸੰਗੀਤਮਈ ਸ਼ਾਮ ਵਿਚ ਸ਼ਾਮਲ ਹੋਏ ਕੈਬਨਿਟ ਮੰਤਰੀ ਪੰਜਾਬ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸਤਿੰਦਰ ਸਰਤਾਜ ਦੀ ਗਾਇਕੀ ਆਪਣੇ ਆਪ ਵਿਚ ਪੰਜਾਬੀ ਸਭਿਆਚਾਰ ਨੂੰ ਸਮਰਪਿਤ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਯੋਜਿਤ ਕਰਾਫ਼ਟਸ ਬਾਜ਼ਾਰ ਤੇ ਸੰਗੀਤਮਈ ਸ਼ਾਮ ਦੇ ਆਯੋਜਨ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਸਮਾਰੋਹ ਨੌਜਵਾਨਾਂ ਨੂੰ ਉਨ੍ਹਾਂ ਦੀ ਅਮੀਰ ਵਿਰਾਸਤ ਨਾਲ ਜੋੜਦੇ ਹਨ। ਉਨ੍ਹਾਂ ਕਿਹਾ ਕਿ ਕਰਾਫ਼ਟਸ ਬਾਜ਼ਾਰ ਹੁਨਰਮੰਦ ਵਿਅਕਤੀਆਂ ਲਈ ਆਪਣੀਆਂ ਵਸਤਾਂ ਵੇਚਣ ਦਾ ਇਕ ਵਧੀਆ ਪਲੇਟਫਾਰਮ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਸਭਿਆਚਾਰ ਤੇ ਲੋਕ ਕਲਾਵਾਂ ਹੁਸ਼ਿਆਰਪੁਰ ਵਿਚ ਕਰਾਫ਼ਟਸ ਬਾਜ਼ਾਰ ਦੌਰਾਨ ਦੇਖੇ ਜਾ ਸਕਦੇ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ,ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਹਿਮਾਂਸ਼ੂ ਜੈਨ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੰਦੀਪ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਦਰਬਾਰਾ ਸਿੰਘ ਤੋਂ ਇਲਾਵਾ ਹੋਰ ਸਿਵਲ ਤੇ ਪੁਲਿਸ ਵਿਭਾਗ ਦੇ ਅਧਿਕਾਰੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
ਸਤਿੰਦਰ ਸਰਤਾਜ ਨੇ ਜਿਵੇਂ ਹੀ ਕਾਗਜਾਂ ਦਾ ਸਾਂਭ ਲਈ ਥੱਬਾ ਗੀਤ ਨਾਲ ਸੰਗੀਤਮਈ ਸ਼ਾਮ ਦੀ ਸ਼ੁਰੂਆਤ ਕੀਤੀ ਪੂਰਾ ਸਟੇਡੀਅਮ ਤਾਲੀਆਂ ਨਾਲ ਗੂੰਜ ਉਠਿਆ। ਇਸ ਤੋਂ ਬਾਅਦ ਸਾਈਂ ਵੇ ਸਾਡੀ ਫਰਿਆਦ, ਸੱਜਣ ਰਾਜੀ ਹੋ ਜਾਵੇ ਫੇਰ ਵੀ, ਤੇਰੇ ਵਾਸਤੇ ਓ ਸੱਜਣਾ ਪੀੜਾਂ ਅਸੀ ਹੰਡਾਈਆਂ, ਮੇਰੇ ਰਸ਼ਕੇ ਕਮਰ, ਔਖੇ ਸੌਖੇ ਹੋ ਕੇ ਜਦੋ ਭੇਜਿਆ ਸੀ ਮਾਪਿਆਂ ਨੇ, ਕੀਤੇ ਵੱਡੇ ਗੁਨਾਹ ਮੈਂ ਹੁਣ ਆਪ ਹਾਂ ਸ਼ਰਮਿੰਦਾ, ਰੂਹਾਂ ਵਾਲਾ ਗੀਤ, ਨੀਲਾਮੀ ਕਿਤੀ ਇਸ਼ਕੇ ਦੀ ਮੇਹਰਮਾ ਵੇ ਕਹਿ ਕੇ ਬਿਸਮਿਲਾ, ਗੀਤਾਂ ’ਤੇ ਪੂਰਾ ਸਟੇਡੀਅਮ ਝੂਮ ਉਠਿਆ। ਇਸ ਦੌਰਾਨ ਉਨ੍ਹਾਂ ਦਰਸ਼ਕਾਂ ਦਾ ਉਤਸ਼ਾਹ ਵਧਾਉਂਦੇ ਹੋਏ ਉਨ੍ਹਾਂ ਦੀ ਫਰਮਾਇਸ਼ ’ਤੇ ਗੀਤ ਵੀ ਸੁਣਾਏ।
ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਸਤਿੰਦਰ ਸਰਤਾਜ ਨੂੰ ਸਨਮਾਨਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਆਪਣੇ ਗੀਤਾਂ ਰਾਹੀਂ ਹਮੇਸ਼ਾਂ ਪੰਜਾਬ ਦੇ ਸਭਿਆਚਾਰ ਦਾ ਝੰਡਾ ਬੁਲੰਦ ਕਰਦੇ ਹੋਏ ਦੇਸ਼-ਵਿਦੇਸ਼ ਵਿਚ ਵਿਸ਼ੇਸ਼ ਪਹਿਚਾਣ ਦਿਵਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਮਾਲ ਇੰਡਸਟਰੀਜ ਐਂਡ ਐਕਸਪਰਟ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਲਗਾਇਆ ਗਿਆ ਇਹ ਕਰਾਫ਼ਟਸ ਬਾਜ਼ਾਰ ਹੈਂਡੀਕਰਾਫ਼ਟ ਵਰਗੀ ਲੁਪਤ ਹੋ ਰਹੀ ਕਲਾ ਨੂੰ ਉਜਾਗਰ ਕਰ ਰਿਹਾ ਹੈ, ਇਸ ਲਈ ਵੱਧ ਤੋਂ ਵੱਧ ਲੋਕਾਂ ਨੂੰ ਇਸ ਕਰਾਫ਼ਟਸ ਬਾਜਾਰ ਵਿਚ ਸ਼ਿਰਕਤ ਕਰਕੇ ਇਨ੍ਹਾਂ ਮਿਹਨਤਕਸ਼ ਸ਼ਿਲਪਕਾਰਾਂ ਦਾ ਹੌਂਸਲਾ ਵਧਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਰਾਜਾਂ ਦੀ ਸੰਸਕ੍ਰਿਤੀ ਦਾ ਪ੍ਰਤੀਕ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 27 ਮਾਰਚ ਨੂੰ ਸ਼ਾਮ 7 ਵਜੇ ਸਟੈਂਡਅਪ ਕਾਮੇਡੀਅਨ ਮਨਪ੍ਰੀਤ ਸਿੰਘ ਦਰਸ਼ਕਾਂ ਦਾ ਮਨੋਰੰਜਨ ਕਰਨਗੇ।

error: copy content is like crime its probhihated