ਗੋਲਡਨ ਗਰੁਪ ਵੱਲੋਂ ਸੱਤਿਆ ਸਾਂਈ ਬਾਬਾ ਦੇ 96 ਵੇਂ ਜਨਮ
ਦਿਹਾੜੇ ਤੇ ਬੀ ਐਡ ਦਾ ਨਵਾਂ ਸੈਸ਼ਨ ਸ਼ੁਰੂ : ਡਾ ਮਹਾਜਨ
ਗੁਰਦਾਸਪੁਰ 24 ਨਵੰਬਰ ( ਅਸ਼ਵਨੀ ) :- ਗੋਲਡਨ ਗਰੁਪ ਵੱਲੋਂ ਚਲਾਏ ਜਾਂਦੇ ਗੋਲਡਨ ਕਾਲਜ ਆਫ ਐਜੁਕੇਸ਼ਨ ( ਬੀ ਐਡ ) ਗੁਰਦਾਸਪੁਰ ਦੇ ਸ਼ੁਰੂ ਹੋ ਰਹੇ ਨਵੇਂ ਸੈਸ਼ਨ ਅਤੇ ਗੁਰੂਪਰਵ ਨੂੰ ਸਮਰਪਿਤ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆਂ ਗਿਆ । ਇਸ ਸੰਬੰਧ ਵਿੱਚ ਗੋਲਡਨ ਗਰੁਪ ਦੇ ਚੈਅਰਮੈਨ ਡਾ. ਮੋਹਿਤ ਮਹਾਜਨ ਨੇ ਦਸਿਆਂ ਕਿ ਬੀ ਐਡ ਦੇ ਸ਼ੁਰੂ ਹੋ ਰਹੇ ਨਵੇਂ ਸੈਸ਼ਨ ਦੇ ਨਾਲ ਗੁਰੂਪਰਵ ਨੂੰ ਸਮਰਪਿਤ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਅਰਦਾਸ ਕਰਕੇ ਅਸ਼ੀਰਵਾਦ ਲਿਆ ਗਿਆ ਹੈ ਤਾਂ ਜੋ
ਅਸੀਂ ਸਾਰੇ ਵਾਹਿਗੁਰੂ ਵੱਲੋਂ ਦਰਸਾਏ ਰਸਤੇ ਤੇ ਚੱਲ ਸਕੀਏ । ਇਸ ਮੋਕਾ ਤੇ ਕਾਲਜ ਅਤੇ ਗੋਲਡਨ ਸੀਨੀ ਸਕੈਂਡਰੀ ਸਕੂਲ ਦਾ ਸਾਰਾ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ । ਗੁਰੂਦੁਆਰਾ ਸਾਹਿਬ ਤੋ ਆਏ ਪਾਠੀ ਸਿੰਘਾਂ ਨੇ ਡਾ. ਮੋਹਿਤ ਮਹਾਜਨ , ਅਨੂ ਮਹਾਜਨ , ਇੰਜੀ ਰਾਘਵ ਮਹਾਜਨ , ਵਿਨਾਇਕ ਮਜਾਜਨ , ਪ੍ਰਿੰਸੀਪਲ ਡਾ. ਸੁਰਿੰਦਰ ਸਿੰਘ , ਪਿ੍ਰਸੀਪਲ ਜਤਿੰਦਰ ਗੁਪਤਾ , ਮੈਡਮ ਰੈਨੂ ਮਹਾਜਨ ਅਤੇ ਮੈਡਮ ਸੀਮਾ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ।