Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing ਪੰਜਾਬੀ ਵਿਭਾਗ ਵੱਲੋਂ ਡਾ.ਬਲਦੇਵ ਸਿੰਘ ਬੱਦਨ ਦੇ ਗ਼ਜ਼ਲ ਸੰਗ੍ਰਹਿ ਉੱਪਰ ਵਿਚਾਰ-ਗੋਸ਼ਟੀ ਅਤੇ ਪੁਸਤਕ ਲੋਕ-ਅਰਪਣ ਸਮਾਗਮ

ਪੰਜਾਬੀ ਵਿਭਾਗ ਵੱਲੋਂ ਡਾ.ਬਲਦੇਵ ਸਿੰਘ ਬੱਦਨ ਦੇ ਗ਼ਜ਼ਲ ਸੰਗ੍ਰਹਿ ਉੱਪਰ ਵਿਚਾਰ-ਗੋਸ਼ਟੀ ਅਤੇ ਪੁਸਤਕ ਲੋਕ-ਅਰਪਣ ਸਮਾਗਮ

ਗੜ੍ਹਦੀਵਾਲਾ (ਚੌਧਰੀ) 

: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਪ੍ਰਗਤੀਸ਼ੀਲ ਲੇਖਕ ਸੰਘ (ਹੁਸ਼ਿਆਰਪੁਰ) ਵੱਲੋਂ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਅਤੇ ਸਾਹਿਤ ਸਭਾ ਦਸੂਹਾ-ਗੜ੍ਹਦੀਵਾਲਾ ਦੇ ਸਹਿਯੋਗ ਨਾਲ ਲੇਖਕ ਡਾ. ਬਲਦੇਵ ਸਿੰਘ ਬੱਦਨ ਦੇ ਕਾਵਿ-ਸੰਗ੍ਰਹਿ ‘ਸ੍ਰਿਸ਼ਟੀ ਦ੍ਰਿਸ਼ਟੀ’ ਗਜ਼ਲ-ਸੰਗ੍ਰਹਿ ‘ਜ਼ਖ਼ਮੀ ਡਾਰ ਪਰਿੰਦਿਆਂ’ ਦੀ ਉੱਪਰ ਵਿਚਾਰ ਗੋਸ਼ਟੀ ਅਤੇ ਗ਼ਜ਼ਲ ਸੰਗ੍ਰਹਿ ‘ਅੱਖਾਂ ਲੱਭਦੇ ਸੁਫ਼ਨੇ’ ਦਾ ਲੋਕ-ਅਰਪਣ ਸਮਾਗਮ ਦਾ ਆਯੋਜਨ ਕੀਤਾ ਗਿਆ। ਪੰਜਾਬੀ ਵਿਭਾਗ ਦੇ ਪ੍ਰੋ. ਗੁਰਮੁੱਖਪ੍ਰੀਤ ਸਿੰਘ ਨੇ ਸਮਾਗਮ ਵਿੱਚ ਆਏ ਹੋਏ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ। ਪ੍ਰੋ. ਮਲਕੀਤ ਸਿੰਘ ਜੋੜਾ ਨੇ ਕਾਵਿ ਸੰਗ੍ਰਹਿ ‘ਸ੍ਰਿਸ਼ਟੀ-ਦ੍ਰਿਸ਼ਟੀ’ ਸੰਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਹ ਪੁਸਤਕ ਸਮਕਾਲੀ ਯਥਾਰਥ ਦੇ ਸਮਾਜਿਕ, ਆਰਥਿਕ, ਧਾਰਮਿਕ ਅਤੇ ਪ੍ਰਕਿ੍ਤਕ ਪਸਾਰਿਆਂ ਨੂੰ ਆਪਣੇ ਕਲੇਵਰ ਵਿੱਚ ਲੈਂਦੀ, ਅਨੇਕਾਂ ਪੱਖਾਂ ਦੀ ਪੇਸ਼ਕਾਰੀ ਕਰਦੀ ਚੇਤਨਾ ਤੋਂ ਚਿੰਤਨ ਦਾ ਪ੍ਰਗਟਾਵਾ ਕਰਦੀ ਹੈ। ਪ੍ਰੋ. ਸੁਰਜੀਤ ਜੱਜ ਨੇ ‘ਜ਼ਖ਼ਮੀ ਡਾਰ ਪਰਿੰਦਿਆਂ ਦੀ’ ਪੁਸਤਕ ਉੱਪਰ ਪੇਪਰ ਪੇਸ਼ ਕਰਦਿਆਂ ਕਿਹਾ ਕਿ ਇਸ ਪੁਸਤਕ ਵਿੱਚ ਦੋ ਤਰ੍ਹਾਂ ਦੀ ਸ਼ਾਇਰੀ ਮੌਜੂਦ ਹੈ ਜਿਹੜੀ ਸਮਾਜਿਕ ਯਥਾਰਥ ਦਾ ਡੂੰਘਾਈ ਵਿੱਚ ਪਰਖ ਪੜਚੋਲ ਕਰਦੀ ਹੈ। ਪ੍ਰੋ. ਸੰਧੂ ਵਰਿਆਣਵੀ ਨੇ ਕਿਹਾ ਕਿ ਇਸ ਪੁਸਤਕ ਦੀ ਸ਼ਾਇਰੀ ਵਿੱਚ ਕਵੀ ਦੇ ਸ਼ਬਦਾਂ ਦਾ ਹਥਿਆਰ ਬਾ-ਕਮਾਲ ਹੈ। ਪ੍ਰੋ. ਕੇ. ਸਾਧੂ ਸਿੰਘ ਨੇ ਕਿਹਾ ਕਿ ਪੁਸਤਕ ਵਿਚਲੀਆਂ ਰਚਨਾਵਾਂ ਮਾਨਵੀ ਮੁੱਲਾਂ ਦੇ ਨੇੜੇ ਹਨ। ਉਪਰੋਕਤ ਵਿਦਵਾਨਾਂ ਅਤੇ ਲੇਖਕਾਂ ਤੋਂ ਇਲਾਵਾ ਸ਼੍ਰੀ ਜਗਦੀਸ਼ ਰਾਣਾ, ਕਵੀ ਅਮਰੀਕ ਡੋਗਰਾ, ਪ੍ਰੋ. ਸ਼ਾਮ ਸਿੰਘ, ਕਵੀ ਮਦਨ ਵੀਰਾ, ਸ. ਗੁਰਮੁੱਖਪ੍ਰੀਤ ਸਿੰਘ ਨੇ ਵਿਚਾਰ-ਚਰਚਾ ਦਾ ਹਿੱਸਾ ਬਣਦਿਆਂ ਪੁਸਤਕਾਂ ਸੰਬੰਧੀ ਵੱਖ-ਵੱਖ ਪੱਖਾਂ ਤੋਂ ਆਪਣੇ-ਆਪਣੇ ਅਣਮੁੱਲੇ ਵਿਚਾਰ ਪੇਸ਼ ਕੀਤੇ। ਡਾ. ਇੰਦਰਜੀਤ ਸਿੰਘ ਵਾਸੂ ਨੇ ਡਾ. ਬੱਦਨ ਦੀਆਂ ਕਵਿਤਾਵਾਂ ਵਿੱਚ ਮਨੁੱਖ ਦੇ ਗੁਣਾਂ ਦੇ ਉਥਾਨ ਦੀ ਗੱਲ ਕੀਤੀ। ਪਵਨ ਹਰਚੰਦਪੁਰੀ ਨੇ ਕਿਹਾ ਕਿ ਸਮਾਜ ਨੂੰ ਸਮਝਣ ਲਈ ਸਾਹਿਤ ਦੀ ਸਮਝ ਬਹੁਤ ਜ਼ਰੂਰੀ ਹੈ। ਪ੍ਰੋ. ਬਲਦੇਵ ਸਿੰਘ ਬੱਲੀ (ਪ੍ਰਧਾਨ ਪ੍ਰਗਤੀਸ਼ੀਲ ਲੇਖਕ ਸੰਘ, ਹੁਸ਼ਿਆਰਪੁਰ) ਨੇ ਕਿਹਾ ਕਿ ਡਾ. ਬਲਦੇਵ ਸਿੰਘ ਬੱਦਨ ਦੀਆਂ ਕਵਿਤਾਵਾਂ ਤੇ ਗ਼ਜ਼ਲਾਂ ਵਿੱਚ ਚੜ੍ਹਦੀਕਲਾ ‘ਚ ਰਹਿਣ ਵਾਲੇ ਮਨੁੱਖ ਦਾ ਨਾਇਕਤਵ ਉਭਰਦਾ ਹੈ। ਸ਼ਾਇਰ ਮਦਨ ਵੀਰਾ ਨੇ ਕਿਹਾ ਕਿ ਡਾ. ਬੱਦਨ ਨੇ ਮੱਧਕਾਲੀ ਸਾਹਿਤ ਨੂੰ ਲੈ ਕੇ ਆਧੁਨਿਕ ਸਾਹਿਤ ਤੋਂ ਸਿਰਜਣਾ ਤੱਕ ਦਾ ਕੰਮ ਕੀਤਾ ਹੈ ਤੇ ਹੁਣ ਉਹ ਖ਼ੁਦ ਸਿਰਜਣਾ ਵੱਲ ਤੁਰੇ ਹਨ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਵਤੇਜ ਗੜ੍ਹਦੀਵਾਲਾ ਨੇ ਬਾਖ਼ੂਬੀ ਨਿਭਾਈ ਤੇ ਸਾਹਿਤ ਬਾਰੇ ਆਪਣੀ ਵਿਚਾਰ ਪੇਸ਼ ਕੀਤੇ। ਇਸ ਮੌਕੇ ਡਾ. ਬਲਦੇਵ ਸਿੰਘ ਬੱਦਨ ਨੇ ਆਪਣੀ ਕਾਵਿ ਸਿਰਜਣਾ ਬਾਰੇ ਵਿਚਾਰ ਪੇਸ਼ ਕੀਤੇ। ਕਾਲਜ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਡਾ. ਬਲਦੇਵ ਸਿੰਘ ਬੱਦਨ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਾਹਰ ਸਿੰਘ ਮੁਬਾਰਕਪੁਰੀ, ਸੁਰਿੰਦਰ ਸਿੰਘ ਨੇਕੀ, ਜਸਵੀਰ ਸਿੰਘ ਧੀਮਾਨ,ਪੰਜਾਬੀ ਵਿਭਾਗ ਦੇ ਅਧਿਆਪਕ ਡਾ. ਰਵਿੰਦਰ ਕੌਰ, ਸਾਹਿਤਕਾਰਾਂ ਅਤੇ ਆਲੋਚਕਾਂ ਤੋਂ ਇਲਾਵਾ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।