Prime Punjab Times

Latest news
ਚੰਗੀ ਸਿਹਤ ਲਈ ਪੌਸ਼ਟਿਕ ਅਤੇ ਸੰਤੁਲਿਤ ਖੁਰਾਕ ਬਹੁਤ ਜ਼ਰੂਰੀ : ਡਾ ਸੁਦੇਸ਼ ਰਾਜਨ ਖੇਡਾਂ ਵਤਨ ਪੰਜਾਬ ਦੀਆਂ-2026’ ਸੀਜ਼ਨ-4 ਲਈ ਰਜਿਸਟ੍ਰੇਸ਼ਨ ਕਰਵਾਉਣ ਖਿਡਾਰੀ : ਡਿਪਟੀ ਕਮਿਸ਼ਨਰ *ਵੈਦ ਕ੍ਰਿਸ਼ਨ ਮਿੱਤਰ (ਹਰੀ ਪਗੜੀ ਵਾਲਿਆਂ) ਦਾ ਪਿੰਡ ਕਾਲਰਾਂ ਵਿਖੇ ਵਿਧੀਪੂਰਵਕ ਰਸਮਾਂ ਨਾਲ ਅੰਤਿਮ ਸੰਸਕਾਰ* ਜਲ ਸਪਲਾਈ ਕਾਮਿਆਂ ਵਲੋਂ ਮੰਤਰੀ ਹਰਦੀਪ ਸਿੰਘ ਮੂੰਡੀਆ ਦੇ ਹਲਕਾ ਸਾਹਨੇਵਾਲ ਵਿੱਚ 5 ਸਤੰਬਰ ਨੂੰ ਲਗਾਏ ਜਾ ਰਹੇ ਲਗਾਤਾਰ ਮੋ... ਜ਼ੋਨਲ ਪੱਧਰੀ ਐਥਲੈਟਿਕਸ ਮੁਕਾਬਲਿਆਂ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ  ਖ਼ਾਲਸਾ ਕਾਲਜ ਦੇ ਅਰਥ ਸ਼ਾਸਤਰ ਵਿਭਾਗ ਵੱਲੋਂ ਨੈਤਿਕ ਸਿੱਖਿਆ ਸੰਬੰਧੀ ਵਿਸ਼ੇਸ਼ ਲੈਕਚਰ ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ...
ADVERTISEMENT
You are currently viewing ਦੋ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰੇ ਇੱਕ ਵਿਅਕਤੀ ਕੋਲੋਂ ਮੋਬਾਈਲ ਫੋਨ ਤੇ ਪਰਸ ਖੋਹ ਕੇ ਹੋਏ ਫਰਾਰ

ਦੋ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰੇ ਇੱਕ ਵਿਅਕਤੀ ਕੋਲੋਂ ਮੋਬਾਈਲ ਫੋਨ ਤੇ ਪਰਸ ਖੋਹ ਕੇ ਹੋਏ ਫਰਾਰ

ਗੜ੍ਹਦੀਵਾਲਾ 16 ਜੁਲਾਈ( ਚੌਧਰੀ) 

: ਬੀਤੀ ਰਾਤ 8.40 ਦੇ ਕਰੀਬ ਗੋਂਦਪੁਰ ਤੋਂ ਸਰਹਾਲਾ ਰੋੜ ਤੇ ਪਿੰਡ ਗੋਂਦਪੁਰ ਦੀ ਗਰਾਉਂਡ ਦੇ ਲਾਗਿਓ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਇੱਕ ਵਿਅਕਤੀ ਕੋਲੋਂ ਮੋਬਾਈਲ ਫੋਨ ਤੇ ਪਰਸ ਖੋਹ ਕੇ ਫਰਾਰ ਹੋਣ ਸਮਾਚਾਰ ਪ੍ਰਾਪਤ ਹੋਇਆ ਹੈ।ਜਿਸ ਨਾਲ ਸਥਾਨਕ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ।

ਇਸ ਘਟਨਾ ਸਬੰਧੀ ਪੀੜਤ ਗੁਰਨਾਮ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਸਰਹਾਲਾ ਨੇ ਦੱਸਿਆ ਕਿ ਉਹ ਬੀਤੇ ਦਿਨ ਸੋਮਵਾਰ ਨੂੰ ਆਪਣੇ ਮੋਟਰਸਾਈਕਲ ਨੰਬਰ ਪੀ ਬੀ – 07 ਸੀ ਸੀ-8655 ਤੇ ਸਵਾਰ ਹੋ ਕੇ ਹੁਸ਼ਿਆਰਪੁਰ ਤੋਂ ਆਪਣੇ ਪਿੰਡ ਸਰਹਾਲਾ ਵਿਖੇ ਆ ਰਿਹਾ ਸੀ ਜਦੋਂ ਉਹ ਪਿੰਡ ਗੋਂਦਪੁਰ ਤੋਂ ਆਪਣੇ ਨੂੰ ਮੁੜਿਆ ਤਾਂ (ਵਕਤ ਕਰੀਬ 8.40 ਦਾ ਹੋਵੇਗਾ) ਜਦੋ ਮੈਂ ਪਿੰਡ ਗੋਂਦਪੁਰ ਦੀ ਗਰਾਉਂਡ ਨਜਦੀਕ ਪੁੱਜਾ ਤਾਂ ਮੇਰੇ ਪਿਛੇ ਇੱਕ ਸਪਲੈਡਰ ਮੋਟਰਸਾਈਕਲ ਰੰਗ ਬਲੈਕ ਆ ਰਿਹਾ ਸੀ ਜਿਸਤੇ ਦੋ ਅਣਪਛਾਤੇ ਨੌਜਵਾਨ ਸਵਾਰ ਸਨ। ਜਿਨਾਂ ਨੂੰ ਮੈਂ ਸਾਈਡ ਦੇਣ ਲਈ ਆਪਣਾ ਮੋਟਰਸਾਈਕਲ ਹੋਲੀ ਕੀਤਾ ਤਾਂ ਉਨ੍ਹਾਂ ਨੇ ਮੇਰੇ ਮੋਟਰਸਾਈਕਲ ਦੇ ਅੱਗੇ ਆਪਣਾ ਮੋਟਰਸਾਈਕਲ ਲੱਗਾ ਦਿੱਤਾ। ਉਨ੍ਹਾਂ ਚੋਂ ਇਕ ਨੌਜਵਾਨ ਨੇ ਆਉਂਦੇ ਸਾਰ ਹੀ ਮੇਰੇ ਮੋਟਰਸਾਈਕਲ ਦੀ ਚਾਬੀ ਕੱਢ ਲਈ ਅਤੇ ਮੋਬਾਈਲ ਤੇ ਪੈਸੇ ਦੇਣ ਦੀ ਗੱਲ ਆਖੀ। ਅਜੇ ਮੈਂ ਉਨ੍ਹਾਂ ਨਾਲ ਗੱਲਬਾਤ ਹੀ ਕਰਨ ਲੱਗਾ ਸੀ ਤਾਂ ਇੰਨੇ ਵਿਚ ਉਹ ਮੇਰੇ ਨਾਲ ਗੁੱਥਮ ਗੁੱਥੀ ਹੋਣ ਲੱਗ ਪਿਆ। ਮੈਂ ਹੌਸਲਾ ਕਰਕੇ ਉਸ ਨੌਜਵਾਨ ਨੂੰ ਜਮੀਨ ਤੇ ਸਿੱਟ ਲਿਆ। ਇੰਨੀ ਦੇਰ ਨੂੰ ਦੂਜੇ ਨੌਜਵਾਨ ਨੇ ਮੇਰੀ ਲੱਤ ਅਤੇ ਢਿੱਡ ਵਿਚ ਜੋਰ ਨਾਲ ਕੋਈ ਚੀਜ ਮਾਰੀ। ਇੰਨੀ ਦੇਰ ਵਿਚ ਦੋਵੇਂ ਨੌਜਵਾਨ ਮੇਰੇ ਕੋਲੋਂ ਮੇਰਾ ਮੋਬਾਈਲ ਫੋਨ,ਮੋਟਰਸਾਈਕਲ ਦੀ ਚਾਬੀ, ਪਰਸ(ਜਿਸ ਵਿਚ ਅਧਾਰ ਕਾਰਡ, ਲਾਈਸੈਂਸ, ਤੇ ਹੋਰ ਜਰੂਰੀ ਕਾਗਜਾਤ, 2000 ਹਜਾਰ ਰੁਪਏ ਕੈਸ਼) ਖੋਹ ਕੇ ਮੁੜ ਗੋਂਦਪੁਰ ਵੱਲ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਮੈਂ ਬਾਅਦ ਵਿਚ 100 ਨੰਬਰ ਤੇ ਫੋਨ ਕਰਕੇ ਇਸ ਘਟਨਾ ਵਾਰੇ ਜਾਣਕਾਰੀ ਦਿੱਤੀ। ਗੜ੍ਹਦੀਵਾਲਾ ਪੁਲਿਸ ਦੇ ਅਧਿਕਾਰੀ ਵੀ ਇਸ ਘਟਨਾ ਦੀ ਜਾਂਚ ਵਿਚ ਜੁੱਟ ਗਏ ਹਨ।
ਜਿਕਰਯੋਗ ਹੈ ਕਿ ਗੜ੍ਹਦੀਵਾਲਾ ਹਲਕੇ ਵਿਚ ਲੁੱਟ ਖੋਹ ਦੀਆਂ ਵਾਰਦਾਤਾਂ ਦਿਨ ਬ ਦਿਨ ਵੱਧਦੀਆਂ ਜਾ ਰਹੀਆਂ ਹਨ। ਬੀਤੇ ਐਤਵਾਰ ਨੂੰ ਇੱਕ ਮੋਬਾਈਲ ਦੀ ਦੁਕਾਨ ਤੋਂ ਦੁਕਾਨਦਾਰਾਂ ਕੋਲੋ ਦੋ ਅਣਪਛਾਤੇ ਨੌਜਵਾਨ ਦੋ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਏ ਸਨ ਤੇ ਸੋਮਵਾਰ ਨੂੰ ਇੱਕ ਹੋਰ ਘਟਨਾ ਨੂੰ ਲੁਟੇਰੇ ਅੰਜਾਮ ਦੇ ਗਏ। ਹੁਣ ਦੇਖਣਾ ਇਹ ਹੋਵੇਗਾ ਕਿ ਗੜ੍ਹਦੀਵਾਲਾ ਪੁਲਿਸ ਇਨ੍ਹਾਂ ਲੁਟੇਰਿਆਂ ਤੱਕ ਪਹੁੰਚਣ ਵਿੱਚ ਸਫਲ ਹੁੰਦੀ ਹੈ ਜਾਂ ਨਹੀਂ।