ਗੁਰਦਵਾਰਾ ਸਿੰਘ ਸਭਾ ਗੜ੍ਹਦੀਵਾਲਾ ਵਿਖੇ ਅਨਹਦ ਹੈਲਥ ਕੇਅਰ ਸੰਸਥਾ ਵੱਲੋਂ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ
ਗੜ੍ਹਦੀਵਾਲਾ 24 ਨਵੰਬਰ (ਚੌਧਰੀ) : ਅੱਜ ਗੁਰਦਵਾਰਾ ਸਿੰਘ ਸਭਾ ਗੜ੍ਹਦੀਵਾਲਾ ਵਿਖੇ ਰੋਪੜ ਤੋਂ ਪਹੁੰਚੀ ਅਨਹਦ ਹੈਲਥ ਕੇਅਰ ਸੰਸਥਾ ਵੱਲੋਂ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ, ਜਿਸਦਾ ਉਦਘਾਟਨ ਮੁੱਖ ਮਹਿਮਾਨ ਦੀ ਤੌਰ ਤੇ ਪਹੁੰਚੇ ਜਸਵੀਰ ਸਿੰਘ ਰਾਜਾ ਹਲਕਾ ਇੰਚਾਰਜ ਉੜਮੁੜ ਟਾਂਡਾ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ।ਇਸ ਮੌਕੇ ਇਲਾਕੇ ਦੇ ਲੋਕਾਂ ਤੇ ਸ਼ਹਿਰ ਵਾਸੀਆਂ ਦਾ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਅਤੇ ਲੋੜ ਅਨੁਸਾਰ ਮਰੀਜ਼ਾ ਨੂੰ ਥਰੈਪੀ ਵੀ ਦਿੱਤੀ ਗਈ। ਇਸ ਕੈਂਪ ਵਿਚ ਡਾ.ਚੰਦਨ ਚੌਹਾਨ,ਡਾ.ਲਖਵੀਰ,ਡਾ.ਅਮਨ, ਡਾ ਸਿਮਰਨ ਜੀਤ ਵੱਲੋਂ ਲੋਕਾਂ ਦਾ ਚੈੱਕਅਪ ਕੀਤਾ ਗਿਆ।ਇਸ ਮੌਕੇ ਚੌਧਰੀ ਰਾਜਵਿੰਦਰ ਸਿੰਘ ਰਾਜਾ,ਮਮਤਾ ਰਾਣੀ,ਮਾਸਟਰ ਰਸ਼ਪਾਲ ਸਿੰਘ, ਰਾਜੂ ਗੁਪਤਾ, ਹਰਭਜਨ ਢੱਟ ਗੜ੍ਹ,ਸਵਤੰਤਰ ਬੰਟੀ,ਚੌਧਰੀ ਸੁੱਖਰਾਜ ਸਿੰਘ,ਕੁਲਦੀਪ ਮਿੰਟੂ,ਸੁਸ਼ਮਾ ਕੌਰ ਆਦਿ ਮੌਜੂਦ ਸਨ।