ਕੇ.ਐਮ.ਐਸ ਕਾਲਜ ਵਿਖੇ ਫੈਸ਼ਨ ਟੈਕਨੌਲੋਜੀ ਵਿਭਾਗ ਵਲੋਂ ਫੈਸ਼ਨ ਐਕਸਪੋ 2021 ਪ੍ਰਦਰਸ਼ਨੀ ਲਗਾਈ: ਪ੍ਰਿੰਸੀਪਲ ਡਾ.ਸ਼ਬਨਮ ਕੌਰ
ਦਸੂਹਾ 7 ਦਸੰਬਰ (ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਪਿਛਲੇ ਦਿਨੀਂ ਕੇ.ਐਮ.ਐਸ ਕਾਲਜ ਦੇ ਮੰਜੁਲਾ ਸੈਣੀ ਫੈਸ਼ਨ ਟੈਕਨੌਲੋਜੀ ਵਿਭਾਗ ਦੇ ਵਿਦਿਆਰਥੀਆਂ ਦੁਆਰਾ ਫੈਸ਼ਨ ਐਕਸਪੋ 2021 ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਵਿੱਚ ਵਿਦਿਆਰਥੀਆਂ ਨੇ ਬੜੀ ਹੀ ਮਿਹਨਤ ਨਾਲ ਆਪਣੇ ਹੱਥੀਂ ਬਣਾਇਆ ਸਮਾਨ, ਜਿਸ ਵਿੱਚ ਡਿਜ਼ਾਈਨਰ ਡਰੈੱਸ, ਡਿਜ਼ਾਈਨਰ ਬੈਗ ਅਤੇ ਘਰ ਦਾ ਸਜਾਵਟੀ ਸਮਾਨ ਆਦਿ ਪੇਸ਼ ਕੀਤਾ। ਸਾਰੇ ਹੀ ਕਾਲਜ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇਸ ਪ੍ਰਦਰਸ਼ਨੀ ਨੂੰ ਬੜੇ ਹੀ ਉਤਸ਼ਾਹ ਨਾਲ ਦੇਖਿਆ ਅਤੇ ਸਮਾਨ ਦੀ ਖਰੀਦਦਾਰੀ ਕੀਤੀ। ਕਾਲਜ ਦੇ ਚੇਅਰਮੈਨ ਚੌ. ਕੁਮਾਰ, ਪ੍ਰਿੰਸੀਪਲ ਡਾ. ਸ਼ਬਨਮ ਕੌਰ ਅਤੇ ਡਾਇਰੈਕਟਰ ਡਾ. ਮਾਨਵ ਸੈਣੀ ਨੇ ਵਿਦਿਆਰਥੀਆਂ ਦੁਆਰਾ ਪੇਸ਼ ਕੀਤੀ ਪ੍ਰਦਰਸ਼ਨੀ ਦੀ ਸ਼ਲਾਂਘਾ ਕੀਤੀ ਅਤੇ ਕਿਹਾ ਕਿ ਵਿਦਿਆਰਥੀਆਂ ਦੇ ਇਸ ਪ੍ਰਦਰਸ਼ਨੀ ਦੇ ਪ੍ਰਦਰਸ਼ਨ ਤੋਂ ਉਹਨਾਂ ਦੇ ਹੁਨਰ ਅਤੇ ਕਾਲਜ ਦੀ ਵਧੀਆ ਸਿੱਖਿਆ ਪ੍ਰਣਾਲੀ ਦਾ ਪਤਾ ਲੱਗਦਾ ਹੈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਐਚ.ਓ.ਡੀ ਰਾਜੇਸ਼ ਕੁਮਾਰ, ਫੈਕਲਟੀ ਮੈਂਬਰ ਅਮਨਪ੍ਰੀਤ ਕੌਰ, ਰਜਨੀਤ ਕੌਰ, ਕਿਰਨਦੀਪ ਕੌਰ, ਦਲਜੀਤ ਕੌਰ, ਸੰਦੀਪ ਕਲੇਰ, ਲਖਵਿੰਦਰ ਕੌਰ, ਸਤਵੰਤ ਕੌਰ, ਕੁਸਮ ਲਤਾ ਅਤੇ ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।