ਗੜ੍ਹਦੀਵਾਲਾ 20 ਮਈ (ਚੌਧਰੀ)
: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ, ਸਕੱਤਰ (ਵਿੱਦਿਆ) ਸ. ਸੁਖਮਿੰਦਰ ਸਿੰਘ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਖ਼ਾਲਸਾ ਕਾਲਜ ਗੜ੍ਹਦੀਵਾਲਾ ਦੇ ਧਰਮ ਅਧਿਐਨ ਵਿਭਾਗ ਦੇ ਮੈਡਮ ਜਤਿੰਦਰ ਕੌਰ ਨੇ ਨੈਤਿਕ ਕਦਰਾਂ- ਕੀਮਤਾਂ ਦੇ ਵੱਖ- ਵੱਖ ਵਿਸ਼ਿਆਂ ਉੱਪਰ ਜਿਵੇਂ ਕਿ ਵੱਡਿਆਂ ਤੇ ਛੋਟਿਆਂ ਦਾ ਸਤਿਕਾਰ, ਸਦਾਚਾਰਕ, ਇਮਾਨਦਾਰੀ, ਸੱਚਾਈ, ਜ਼ਿੰਮੇਵਾਰੀ, ਮਨੁੱਖੀ ਜੀਵਨ ਦਾ ਮੂਲ ਮੁੱਲ ਆਦਿ ਵਿਸ਼ਿਆਂ ਉੱਪਰ ਵੱਖ- ਵੱਖ ਸਕੂਲਾਂ ਗੌਰਮਿੰਟ ਐਲੀਮੈਂਟਰੀ ਸਮਾਰਟ ਸਕੂਲ ਅਰਗੋਵਾਲ, ਗੌਰਮਿੰਟ ਐਲੀਮੈਂਟਰੀ ਸਮਾਰਟ ਸਕੂਲ ਰਾਜਾਂ ਕਲਾਂ, ਗੌਰਮਿੰਟ ਹਾਈ ਸਕੂਲ ਭਾਨਾ , ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਡੱਫ਼ਰ, ਗੌਰਮਿੰਟ ਮਿਡਲ ਸਕੂਲ ਕਾਲਰਾ, ਸੰਤ ਬਾਬਾ ਮੀਹਾਂ ਸਿੰਘ ਪਬਲਿਕ ਸਕੂਲ ਰੰਧਾਵਾ, ਸੰਤ ਬਾਬਾ ਭੋਲਾ ਗੁਰ ਜੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਰਾਜਪੁਰ ਕੰਡੀ, ਹੁਸ਼ਿਆਰਪੁਰ ਵਿਖੇ ਜਾ ਕੇ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਆਪਣੇ ਵਿਚਾਰ ਪੇਸ਼ ਕੀਤੇ। ਇਨ੍ਹਾਂ ਲੈਕਚਰਾਂ ਦਾ ਮਨੋਰਥ ਵਿਦਿਆਰਥੀਆਂ ਅੰਦਰ ਪੜ੍ਹਾਈ ਦੇ ਨਾਲ ਨਾਲ ਨੈਤਿਕ ਕਦਰਾਂ-ਕੀਮਤਾਂ ਦਾ ਸੰਚਾਰ ਕਰਕੇ ਉਨ੍ਹਾਂ ਨੂੰ ਚੰਗੇ ਨਾਗਰਿਕ ਬਣਾਉਣਾ ਹੈ। ਇਹਨਾਂ ਲੈਕਚਰਰਾਂ ਤੋਂ ਵਿਦਿਆਰਥੀ ਸੇਧ ਲੈ ਕੇ ਆਪਣੇ ਜੀਵਨ ਵਿੱਚ ਅੱਗੇ ਵਧ ਸਕਦੇ ਹਨ। ਇਸ ਮੌਕੇ ਸਕੂਲਾਂ ਦੇ ਵਿਦਿਆਰਥੀ ਅਤੇ ਸਟਾਫ਼ ਹਾਜ਼ਰ ਸਨ।