ਗੜ੍ਹਦੀਵਾਲਾ 7 ਦਸੰਬਰ (ਚੌਧਰੀ) : ਖ਼ਾਲਸਾ ਕਾਲਜ, ਗੜ੍ਹਦੀਵਾਲਾ ਦੇ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਦਾ ਇੱਕ ਰੋਜ਼ਾ ਧਾਰਮਿਕ ਟੂਰ ਪ੍ਰੋ. ਸੰਜੀਵ ਸਿੰਘ, ਪ੍ਰੋ. ਪੰਕਜ਼ ਸ਼ਰਮਾ, ਡਾ. ਰਾਬੀਆ ਸ਼ਰਮਾ ਅਤੇ ਪ੍ਰੋ. ਪਰਮਜੀਤ ਕੌਰ ਦੀ ਅਗਵਾਈ ਹੇਠ ਸ੍ਰੀ ਮੁਕਤੇਸ਼ਵਰ ਧਾਮ ਅਤੇ ਗੁਰਦੁਆਰਾ ਬਾਠ ਸਾਹਿਬ ਵਿਖੇ ਲਿਜਾਇਆ ਗਿਆ। ਵਿਦਿਆਰਥੀਆਂ ਦੀਆ ਰੋਜ਼ਾਨਾ ਗਤੀਵਿਧੀਆਂ ਤੋਂ ਹੱਟ ਕੇ ਉਹਨਾਂ ਦਾ ਧਿਆਨ ਕੁਦਰਤ ਅਤੇ ਧਰਮ ਨਾਲ ਜੋੜ੍ਹਣ ਵੱਲ ਤਰਜੀਹ ਕੀਤੀ ਗਈ। ਜਿਸਦੇ ਚੱਲਦੇ ਉਹਨਾਂ ਨੂੰ ‘ਮਿਨੀ ਗੋਆ’ ਵੀ ਲਿਜਾਇਆ ਗਿਆ। ਇਸ ਸਥਾਨ ਦੀ ਕੁਦਰਤੀ ਸੁੰਦਰਤਾ ਨੇ ਸਭ ਦੇ ਮਨ ਮੋਹ ਲਿਆ ਅਤੇ ਵਿਦਿਆਰਥੀਆ ਨੇ ਇਸ ਟੂਰ ਦਾ ਖੂਬ ਅਨੰਦ ਮਾਣਿਆ।

ਖ਼ਾਲਸਾ ਕਾਲਜ ਗੜ੍ਹਦੀਵਾਲਾ ਦੇ ਵਿਦਿਆਰਥੀਆਂ ਦਾ ਵਿਦਿਅਕ ਟੂਰ
- Post published:December 7, 2021
You Might Also Like

ਖਾਲਸਾ ਕਾਲਜ,ਗੜ੍ਹਦੀਵਾਲਾ ਵਿਖੇ ਕਰੈਸ਼ ਕੋਰਸਾਂ ਦੀ ਸ਼ੁਰੂਆਤ

ਵੱਡੀ ਖਬਰ.. ਨੌਕਰੀ ਦੇ 3 ਸਾਲ ਪੂਰੇ ਕਰ ਚੁੱਕੇ ਮੁਲਾਜਮ ਹੁਣ ਹੋਣਗੇ ਪੱਕੇ.. ਪੜ੍ਹੋ ਪੱਤਰ

ਭਾਸ਼ਾ ਵਿਭਾਗ ਦਫ਼ਤਰ ਵਿਖੇ ਤ੍ਰੈਮਾਸਿਕ ਮੈਗਜ਼ੀਨ ‘ਚਿਰਾਗ਼’ ਦਾ 118ਵਾਂ ਅੰਕ ਲੋਕ-ਅਰਪਣ

ਕੇ.ਐਮ.ਐਸ ਕਾਲਜ ਵਿਖੇ ਫਾਈਨਲ ਸਮੈਸਟਰ ਦੇ ਵਿਦਿਆਰਥੀਆਂ ਲਈ ਪਲੇਸਮੈਂਟ ਡਰਾਈਵ ਕਰਵਾਈ ਗਈ – ਪ੍ਰਿੰਸੀਪਲ ਡਾ.ਸ਼ਬਨਮ ਕੌਰ
