ਕਿਸਾਨੀ ਸੰਘਰਸ਼ ਦੀ ਜਿੱਤ ਤੇ ਸੁਖਮਨੀ ਸਾਹਿਬ ਦੇ ਭੋਗ ਪਾਏ
ਗੜਦੀਵਾਲਾ 21 ਦਸੰਬਰ(ਚੌਧਰੀ/ਯੋਗੇਸ਼) : ਕਿਸਾਨ ਮਜਦੂਰ ਯੂਨੀਅਨ ਗੜ੍ਹਦੀਵਾਲਾ ਵੱਲੋਂ ਪ੍ਰਧਾਨ ਗੁਰਦੀਪ ਸਿੰਘ ਬਰਿਆਣਾ ਦੀ ਅਗਵਾਈ ਹੇਠ ਟਰੱਕ ਯੂਨੀਅਨ ਗੜ੍ਹਦੀਵਾਲਾ ਵਿਖੇ ਕਿਸਾਨੀ ਮੋਰਚੇ ਦੀ ਜਿੱਤ ਦੀ ਖੁਸ਼ੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਨ ਲਈ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ।ਉਪਰੰਤ ਭਾਈ ਹਰਿੰਦਰ ਸਿੰਘ ਰਾਮਪੁਰ ਖੇੜਾ ਸਾਹਿਬ ਅਤੇ ਢਾਡੀ ਸੁਖਬੀਰ ਸਿੰਘ ਚੌਹਾਨ ਵੱਲੋਂ ਸੰਗਤਾਂ ਨੂੰ ਗੁਰਬਾਣੀ ਵਿਚਾਰਾਂ ਤੇ ਗੁਰ ਇਤਿਹਾਸ ਨਾਲ ਜੋੜਦਿਆਂ ਕਿਸਾਨੀ ਸੰਘਰਸ਼ ਦੀ ਵਧਾਈ ਦਿੱਤੀ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਇਹ ਕਿਸਾਨੀ ਸੰਘਰਸ਼ ਦੀ ਜਿੱਤ ਇਕ ਇਤਿਹਾਸਕ ਜਿੱਤ ਹੈ ਜਿਹੜੀ ਕਿ ਆਉਣ ਵਾਲੀਆਂ ਕਈ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਰਹੇਗਾ। ਇਸ ਮੌਕੇ ਕਿਸਾਨ ਮਜਦੂਰ ਯੂਨੀਅਨ ਗੜ੍ਹਦੀਵਾਲਾ ਦੇ ਪ੍ਰਧਾਨ ਗੁਰਦੀਪ ਸਿੰਘ ਦੀਪ ਬਰਿਆਣਾ ਵੱਲੋਂ ਸਮੂਹ ਕਿਸਾਨ ਮਜ਼ਦੂਰ ਧਾਰਮਿਕ ਅਤੇ ਸਮਾਜਿਕ ਅਤੇ ਸਮਾਜ ਸੇਵੀ ਤੇ ਰਾਜਨੀਤਕ ਜਥੇਬੰਦੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਕਿਸਾਨੀ ਸੰਘਰਸ਼ ਨੂੰ ਨੇਪਰੇ ਚਾੜ੍ਹਨ ਲਈ ਉਕਤ ਜਥੇਬੰਦੀਆਂ ਨੇ ਤਨੋ ਮਨੋ ਅਤੇ ਧਨੋ ਯੋਗਦਾਨ ਪਾਕੇ ਆਪਣਾ ਅਹਿਮ ਫਰਜ਼ ਨਿਭਾਇਆ ਹੈ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ।ਇਸ ਮੌਕੇ ਸਮਾਗਮ ਦੌਰਾਨ ਵੱਖ ਵੱਖ ਸ਼ਖ਼ਸੀਅਤ ਕਿਸਨੀ ਯੋਧਿਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ।ਇਸ ਮੌਕੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਕਿਸਾਨ ਗੰਨਾ ਸੰਘਰਸ਼ ਕਮੇਟੀ ਦਸੂਹਾ ਪੰਜਾਬ ਪ੍ਰਧਾਨ ਸੁਖਪਾਲ ਸਿੰਘ ਸਹੋਤਾ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਰਵਿੰਦਰ ਸਿੰਘ ਰਸੂਲਪੁਰ, ਆਪ ਆਗੂ ਜਸਵੀਰ ਸਿੰਘ ਰਾਜਾ ਗਿੱਲ, ਲਖਵਿੰਦਰ ਸਿੰਘ ਲੱਖੀ ਗਿਲਜੀਆਂ, ਗੰਨਾ ਸੰਘਰਸ਼ ਕਮੇਟੀ ਦਸੂਹਾ ਦੇ ਜਰਨਲ ਸਕੱਤਰ ਅਮਰਜੀਤ ਸਿੰਘ ਮਾਹਲ,ਦਵਿੰਦਰ ਸਿੰਘ ਚੌਹਕਾ,ਸੁਖਦੇਵ ਸਿੰਘ ਮਾਗਾ,ਮਨਜੀਤ ਸਿੰਘ ਖਾਨਪੁਰ,ਸਿਮਰਜੀਤ ਸਿੰਘ,ਰਾਜਵੀਰ ਰਾਜਾ ਗੋਂਦਪੁਰ,ਡਾ ਅਜੈ ਥਮਨ,ਸਰਬਜੀਤ ਬੁੱਟਰ,ਮਨਦੀਪ ਸਿੰਘ ਭਾਨਾ,ਮਾਸਟਰ ਗੁਰਚਰਨ ਸਿੰਘ ਕਾਲਰਾਂ, ਗੁਰਮੀਤ ਸਿੰਘ, ਮਨਜੋਤ ਸਿੰਘ ਤਲਵੰਡੀ ਜੱਟਾਂ, ਜਥੇਦਾਰ ਗੁਰਦੀਪ ਸਿੰਘ ਦਾਰਾਪੁਰ,ਮੋਹਨ ਸਿੰਘ ਮੱਲ੍ਹੀ, ਹਰਵਿੰਦਰ ਸਿੰਘ,ਕੁਲਵੀਰ ਸਿੰਘ ਸਹੋਤਾ, ਸੋਨੂੰ ਦਾਰਾਪੁਰ, ਰਾਜਵੀਰ ਸਿੰਘ ਗੋਦਪੁਰ, ਗੱਗਾ ਮਾਨਗੜ੍ਹ, ਸੁਖਵਿੰਦਰ ਸਿੰਘ ਗੋਦਪੁਰ, ਗੁਰਮੀਤ, ਸੁੱਖਾ, ਸਿਮਰਜੀਤ ਸਿੰਘ, ਸੋਨੀ ਖਿਆਲਾਂ, ਰਵੀ ਅਰਗੋਵਾਲ, ਸੁੱਖਾ ਬਾਹਗਾ,ਵਿਵੇਕ ਗੁਪਤਾ,ਲੱਕੀ ਰਾਏ,,ਹਰਵਿੰਦਰ ਸਮਰਾ,ਸੁਭਮ ਸਹੋਤਾ, ਕੁਲਦੀਪ ਸਿੰਘ ਲਾਡੀ ਬੁੱਟਰ, ਸੰਦੀਪ ਸਿੰਘ ਸੋਨੂੰ ਡੱਫਰ,ਸਿਮਰਤਪਾਲ ਸਿੰਘ ਮਾਗਾ,ਕੁਲਦੀਪ ਸਿੰਘ ਮਿੰਟੂ,ਤੀਰਥ ਸਿੰਘ ਸਮੇਤ ਭਾਰੀ ਗਿਣਤੀ ਵਿੱਚ ਇਲਾਕੇ ਦੇ ਲੋਕ ਹਾਜਰ ਸਨ।