ਕਾਹਨੂੰਵਾਨ ਖੇਤਰ ਦੇ ਮੈਡੀਕਲ ਪ੍ਰੈਕਟਿਸਨਰਜ ਨੇ ਜ਼ਿਲ੍ਹਾ ਪੱਧਰੀ ਮੀਟਿੰਗ ਚ ਕੀਤੀ ਸ਼ਿਰਕਤ , ਪੰਜਾਬ ਸਰਕਾਰ ਨੂੰ ਸਿਆਸੀ ਖਮਿਆਜ਼ਾ ਭੁਗਤਣ ਲਈ ਦਿੱਤੀ ਚੇਤਾਵਨੀ
ਗੁਰਦਾਸਪੁਰ 27 ਨਵੰਬਰ ( ਅਸ਼ਵਨੀ ) : ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ ਪੰਜਾਬ ਦੇ ਜਿਲਾ ਗੁਰਦਾਸਪੁਰ ਦੀ ਮੀਟਿੰਗ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖੇ ਜ਼ਿਲ੍ਹਾ ਪ੍ਰਧਾਨ ਡਾਕਟਰ ਪਿਆਰਾ ਸਿੰਘ ਹੰਬੋਵਾਲ ਦੀ ਪ੍ਰਧਾਨਗੀ ਹੇਠ ਕੀਤੀ ਗਈ ।ਇਸ ਮੀਟਿੰਗ ਚ ਜ਼ਿਲ੍ਹਾ ਭਰ ਦੇ ਅਹੁਦੇਦਾਰਾਂ ਸਮੇਤ ਕਾਹਨੂੰਵਾਨ ਖੇਤਰ ਦੇ ਪ੍ਰੈਕਟਿਸਨਰਜ ਨੇ ਵੀ ਹਾਜ਼ਰੀ ਭਰੀ। ਇਸ ਮੀਟਿੰਗ ਵਿੱਚ ਜਥੇਬੰਦੀ ਦੇ ਪ੍ਰਧਾਨ ਡਾ ਪਿਆਰਾ ਸਿੰਘ ਹੰਬੋਵਾਲ ਨੇ ਜ਼ਿਲ੍ਹਾ ਗੁਰਦਾਸਪੁਰ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਨਵੇਂ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਵਲੋ ਪੰਜਾਬ ਦੇ ਆਰ ਐਮ ਪੀ ਡਾਕਟਰਾਂ ਦੇ ਮਸਲੇ ਨੂੰ ਹੱਲ ਕਰਨ ਵਿੱਚ ਦਿਖਾਈ ਜਾ ਰਹੀ ਟਾਲਮਟੋਲ ਵਾਲੀ ਨੀਤੀ ਖ਼ਿਲਾਫ਼ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਦੀ ਕੋਠੀ ਅੱਗੇ ਜਿਲਾਵਾਰ ਰੋਸ ਧਰਨੇ ਜੋਂ ਕਿ 1 ਦਸੰਬਰ ਤੋਂ ਲਗਾਏ ਜਾ ਰਹੇ ਹਨ। ਜਿਸ ਵਿੱਚ ਜਿਲ੍ਹਾ ਗੁਰਦਾਸਪੁਰ ਦੇ ਆਰ ਐਮ ਪੀ ਡਾਕਟਰ 9 ਦਸੰਬਰ ਨੂੰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ। ਇਸ ਮੌਕੇ ਸੂਬਾ ਮੀਤ ਪ੍ਰਧਾਨ ਡਾਕਟਰ ਅਵਤਾਰ ਕਿਲਾ ਲਾਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਜੂਦਾ ਸਰਕਾਰ ਵਾਰ ਵਾਰ ਅਪਣੇ ਕੀਤੇ ਹੋਏ ਵਾਅਦੇ ਤੋਂ ਭੱਜ ਰਹੀ ਹੈ। ਇਸ ਕਰਕੇ ਸਾਨੂੰ ਮਜ਼ਬੂਰਨ ਸ਼ੰਘਰਸ਼ ਦਾ ਬਿਗਲ ਵਜਾਉਣਾ ਪਿਆ ਹੈ।ਇਸ ਦੇ ਨਾਲ ਹੀ ਸਰਕਾਰ ਨੂੰ ਚਿਤਾਵਨੀ ਹੈ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਸਮੂਹ ਆਰ ਐਮ ਪੀ ਡਾਕਟਰ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਲਾਮਬੰਦ ਕਰਕੇ ਕਾਂਗਰਸ ਪਾਰਟੀ ਦਾ ਵਿਰੋਧ ਕਰਨਗੇ ਜਿਸ ਦਾ ਖ਼ਮਿਆਜਾ ਕਾਂਗਰਸ ਨੂੰ ਭੁਗਤਣਾ ਪਵੇਗਾ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜਿਲ੍ਹਾ ਚੈਅਰਮੈਨ ਡਾ ਗੁਰਨੇਕ ਸਿੰਘ ,ਜਿਲ੍ਹਾ ਜਨਰਲ ਸਕੱਤਰ ਡਾ ਭੂਪਿੰਦਰ ਸਿੰਘ ਗਿੱਲ , ਜਿਲ੍ਹਾ ਕੈਸ਼ੀਅਰ ਡਾ ਕਸ਼ਮੀਰ ਸਿੰਘ ਕਾਹਲਵਾਂ , ਮੁੱਖ ਸਲਾਹਕਾਰ ਡਾ ਸਤਪਾਲ ਧਾਰੀਵਾਲ, ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਡਾ ਸੰਤੋਖ਼ਰਾਜ ਬਿਧੀਪੁਰ,ਬਲਾਕ ਧਾਰੀਵਾਲ ਦੇ ਜਨਰਲ ਸਕੱਤਰ ਡਾ ਜਗਜੀਵਨ ਭੁੰਬਲੀ, ਦੀਨਾਨਗਰ ਬਲਾਕ ਦੇ ਪ੍ਰਧਾਨ ਡਾ ਸ਼ਾਮਲਾਲ , ਧਰੀਵਾਲ ਦੇ ਡਾ ਮਨਜੀਤ ਸਿੰਘ ਅਤੇ ਧਾਂਦੋਈ ਦੇ ਡਾ ਗੁਰਇਕਬਾਲ ਸਿੰਘ ਬੰਟੀ ਆਦਿ ਪ੍ਰਮੁੱਖ ਆਗੂਆਂ ਨੇ ਵੀ ਸੰਬੋਧਨ ਕੀਤਾ।