Prime Punjab Times

Latest news
ਸਬ ਇੰਸਪੈਕਟਰ ਦਲਜੀਤ ਸਿੰਘ ਵਲੋਂ ਬਤੌਰ ਐਸ.ਐਚ.ਓ ਥਾਣਾ ਦਸੂਹਾ ਦਾ ਚਾਰਜ ਸੰਭਾਲਿਆ ਪਹਿਲਵਾਨ ਵਿਪਨ ਰੇਈਏਵਾਲ ਨੇ ਹਾਮਿਦ ਇਰਾਨੀ ਨੂੰ ਚਿੱਤ ਕਰਕੇ ਰਾਜਪੁਰ ਕੰਢੀ ਛਿੰਝ ਮੇਲੇ ਤੇ ਕੀਤਾ ਕਬਜ਼ਾ  ਕੰਢੀ ਇਲਾਕੇ ਵਿੱਚ ਕੋਈ ਵਿਕਾਸ ਪ੍ਰੋਜੈਕਟ ਦੀ ਗਲ੍ਹ ਨਾਂ ਕਰਕੇ ਮੁੱਖਮੰਤਰੀ ਨੇ ਚੁਟਕਲਿਆ ਨਾਲ਼ ਲੋਕਾਂ ਦਾ ਢਿੱਡ ਭਰਨ ਦੀ ਕ... ਬੀਤੇ ਸਮੇਂ ਦੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀ ਜੇਲ੍ਹ ਜਾਣਗੇ: ਮੁੱਖ ਮੰਤਰੀ ... ਤੇਜ਼ ਰਫਤਾਰ ਬੱਸ ਨੇ 3 ਵਾਹਨਾਂ ਨੂੰ ਮਾਰੀ ਟੱਕਰ,ਵਾਹਨਾਂ ਦੇ ਉੱਡੇ ਪਰ+ਖੱਚੇ,6 ਲੋਕ ਗੰਭੀਰ ਜ਼+ਖ+ਮੀ ਰਵਾਇਤੀ ਸਿਆਸੀ ਪਾਰਟੀਆਂ ਮੈਨੂੰ ਬਦਨਾਮ ਕਰਨ ਲਈ ਧਰਮ ਦੀ ਦੁਰਵਰਤੋਂ ਕਰ ਰਹੀਆਂ ਹਨ, ਉਹ ਇਸ ਗੱਲ ਨੂੰ ਹਜ਼ਮ ਨਹੀਂ ਕਰ ਪਾ ਰ... ਮਨਜੀਤ ਫਰੂਟ ਨਰਸਰੀ ਦੌਸੜਕਾ ਵਿਖੇ ਬੂਟਿਆਂ ਦਾ ਲਗਾਇਆ ਲੰਗਰ ਖਾਲਸਾ ਕਾਲਜ ਵਿਖੇ ਐਨ.ਐਸ.ਐਸ.ਦਾ ਇੱਕ ਰੋਜ਼ਾ ਕੈਂਪ ਆਯੋਜਿਤ ਸਾਲ 2026 ਦੇ ਚੌਥੇ ਅਤੇ ਆਖਰੀ "ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ" ਲਈ ਸਾਇੰਸ ਵਿਭਾਗ ਦੇ ਮਨਜਿੰਦਰ ਸਿੰਘ ਨੂੰ... ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਰਾਜ ਵਪਾਰੀ ਕਮਿਸ਼ਨ ਵਲੋਂ “ਵਪਾਰੀਆਂ ਨਾਲ ਗੱਲਬਾਤ” ਵਿਸ਼ੇਸ਼ ਪ੍ਰੋਗਰਾਮ 1...
ADVERTISEMENT
You are currently viewing ਨਸ਼ਿਆਂ ਦੇ ਖਾਤਮੇ ਲਈ ਪੁਲਿਸ ਨੇ ਪਿੰਡ ਅਵਾਂਖਾ ਵਿੱਚ ਕੀਤੀ ਮੀਟਿੰਗ,ਲੋਕਾਂ ਨੂੰ…

ਨਸ਼ਿਆਂ ਦੇ ਖਾਤਮੇ ਲਈ ਪੁਲਿਸ ਨੇ ਪਿੰਡ ਅਵਾਂਖਾ ਵਿੱਚ ਕੀਤੀ ਮੀਟਿੰਗ,ਲੋਕਾਂ ਨੂੰ…

ਦੀਨਾਨਗਰ (ਸੁਰਿੰਦਰ ਸਿੰਘ ਸੋਨੀ)

ਨਸ਼ਿਆਂ ਦੇ ਖਾਤਮੇ ਲਈ ਪੁਲਿਸ ਨੇ ਪਿੰਡ ਅਵਾਂਖਾ ਵਿੱਚ ਕੀਤੀ ਮੀਟਿੰਗ, ਲੋਕਾਂ ਨੂੰ ਨਸ਼ਾ ਛੱਡਣ ਦੀ ਦਿੱਤੀ ਚੇਤਾਵਨੀ

24,ਸਤੰਬਰ : ਦੀਨਾਨਗਰ ਦੇ ਪਿੰਡ ਅਵਾਂਖਾ ਵਿੱਚ ਪੰਜਾਬ ਪੁਲੀਸ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਸਮੂਹ ਪੰਚਾਇਤ ਦੀ ਹਾਜ਼ਰੀ ਵਿੱਚ ਮੀਟਿੰਗ ਕੀਤੀ ਗਈ। ਜਿਸ ਵਿੱਚ ਥਾਣਾ ਦੀਨਾਨਗਰ ਦੇ ਇੰਚਾਰਜ ਮੇਜਰ ਸਿੰਘ ਨੇ ਸ਼ਮੂਲੀਅਤ ਕੀਤੀ।ਇਸ ਦੌਰਾਨ ਲੋਕਾਂ ਨੂੰ ਚਿਤਾਵਨੀ ਦਿੱਤੀ ਗਈ ਕਿ ਉਹ ਨਸ਼ੇ ਦਾ ਕਾਰੋਬਾਰ ਛੱਡ ਕੇ ਹੋਰ ਕੰਮ ਕਰਨ, ਨਹੀਂ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।ਥਾਣਾ ਸਦਰ ਦੇ ਇੰਚਾਰਜ ਮੇਜਰ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਮੀਟਿੰਗ ਕਰਨ ਦਾ ਮੁੱਖ ਮੰਤਵ ਨਸ਼ਿਆਂ ਦਾ ਖਾਤਮਾ ਕਰਨਾ ਹੈ।ਨਸ਼ਾ ਤਾਂ ਹੀ ਖਤਮ ਹੋ ਸਕਦਾ ਹੈ ਜੇਕਰ ਜਨਤਾ ਵੀ ਪੁਲਿਸ ਨੂੰ ਸਹਿਯੋਗ ਕਰੇ।ਉਨ੍ਹਾਂ ਕਿਹਾ ਕਿ ਪਿੰਡ ਵਿੱਚ ਇੱਕ ਕਮੇਟੀ ਬਣਾਈ ਗਈ ਹੈ, ਜੋ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰੇਗੀ ਕਿ ਉਹ ਹੁਣ ਤੋਂ ਹੀ ਨਸ਼ਾ ਛੱਡ ਦੇਣ।ਜੇਕਰ ਲੋਕ ਫਿਰ ਵੀ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਨਾ ਆਏ ਤਾਂ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ।ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਸਮੇਂ-ਸਮੇਂ ’ਤੇ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿੱਚੋਂ ਨਸ਼ੇ ਦੇ ਖਾਤਮੇ ਲਈ ਪੰਚਾਇਤ ਵੀ ਆਪਣਾ ਪੂਰਾ ਸਹਿਯੋਗ ਦੇ ਰਹੀ ਹੈ।ਸਰਪੰਚ ਗੀਤਾ ਠਾਕੁਰ ਨੇ ਕਿਹਾ ਕਿ ਪਿੰਡ ਨਸ਼ਿਆਂ ਕਾਰਨ ਬਹੁਤ ਬਦਨਾਮ ਹੋ ਚੁੱਕਾ ਹੈ।ਉਨ੍ਹਾਂ ਨਾਲ ਔਰਤਾਂ ਵੀ ਸਨ, ਜਿਨ੍ਹਾਂ ਨੇ ਦੱਸਿਆ ਕਿ ਜਦੋਂ ਪੁਲੀਸ ਛਾਪੇਮਾਰੀ ਕਰਦੀ ਹੈ ਤਾਂ ਉਨ੍ਹਾਂ ਨੂੰ ਨਾਜਾਇਜ਼ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।ਜਦਕਿ ਉਹ ਕੋਈ ਵੀ ਨਸ਼ਾ ਨਹੀਂ ਵੇਚਦੇ।ਅੱਜ ਵੀ ਉਹ ਲੋਕਾਂ ਨੂੰ ਸਮਝਾਉਣ ਆਈ ਹੈ ਕਿ ਉਹ ਨਸ਼ੇ ਵੇਚਣੇ ਬੰਦ ਕਰਨ।ਜੇਕਰ ਕੋਈ ਵਿਅਕਤੀ ਕਿਸੇ ਵੀ ਨਸ਼ੀਲੇ ਪਦਾਰਥ ਨਾਲ ਮਿਲਦਾ ਹੈ ਤਾਂ ਕੋਈ ਪੰਚਾਇਤ ਉਸ ਦੇ ਮਗਰ ਨਹੀਂ ਆਵੇਗੀ।

error: copy content is like crime its probhihated