ਐਨ.ਐਚ.ਐਮ. ਕਰਮਚਾਰੀਆਂ ਵਲੋਂ ਹੜਤਾਲ ਦੇ 12ਵੇਂ ਦਿਨ ਵੀ ਜਾਰੀ,ਸਰਕਾਰ ਵਲੋਂ ਮਿਲੇ ਪ੍ਰਸ਼ੰਸਾ ਪੱਤਰਾਂ ਦੀਆਂ ਕਾਪੀਆਂ ਫੂਕੀਆਂ ਕੇ ਸਰਕਾਰ ਦਾ ਕੀਤਾ ਪਿੱਟ ਸਿਆਪਾ
ਪਠਾਨਕੋਟ 27 ਨਵੰਬਰ (ਬਿਊਰੋ) : ਅੱਜ ਐਨ.ਐਚ.ਐਮ. ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਖਿਲਾਫ ਹਲਾ -ਬੋਲ ਹੜਤਾਲ 12ਵੇਂ ਦਿਨ ਵੀ ਜਾਰੀ ਰਹੀ। ਇਸ ਦੌਰਾਨ ਪੰਕਜ ਕੁਮਾਰ ਜਿਲ੍ਹਾ ਪ੍ਰਧਾਨ ਐਨ.ਐਚ.ਐਮ. ਨੇ ਕਿਹਾ ਕਿ ਅੱਜ ਯੂਨੀਅਨ ਵੱਲੋਂ ਕੋਰੋਨਾ ਦੀ ਡਿਊਟੀ ਦੌਰਾਨ ਕੀਤੇ ਸ਼ਲਾਘਾਯੋਗ ਕੰਮ ਲਈ ਸਰਕਾਰ ਦੁਆਰਾ ਮਿਲੇ “ਪ੍ਰਸ਼ੰਸਾ ਪੱਤਰਾ” ਦੀਆਂ ਕਾਪੀਆਂ ਨੂੰ ਫੂਕ ਕੇ ਸਰਕਾਰ ਦਾ ਪਿਟ ਸਿਆਪਾ ਕੀਤਾ ਗਿਆ। ਉਹਨਾਂ ਵੱਲੋਂ ਕਿਹਾ ਗਿਆ ਕਿ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਕੋਰੋਨਾ ਖਤਮ ਹੋਣ ਤੋਂ ਬਾਦ ਤੁਹਾਡੀ ਸੇਵਾ ਨੂੰ ਦੇਖਦੇ ਹੋਏ ਤੁਹਾਨੂੰ ਰੈਗੂਲਰ ਕਰ ਦਿੱਤਾ ਜਾਵੇਗਾ। ਪਰ ਕਾਂਗਰਸ ਸਰਕਾਰ ਆਪਣੇ ਵਾਅਦੇ ਤੋਂ ਮੁਕਰ ਗਈ ਹੈ। ਇਸ ਲਈ ਸਰਕਾਰ ਦੁਆਰਾ ਮਿਲਿਆ “ਪ੍ਰਸ਼ੰਸਾ ਪੱਤਰਾ” ਦੀ ਕਾਪੀਆਂ ਜਲਾ ਕੇ ਯੂਨੀਅਨ ਵੱਲੋਂ ਸਰਕਾਰ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਤੇ ਸੰਦੀਪ ਕੁਮਾਰ ਕੰਪਿਊਟਰ ਅਪਰੇਟਰ ਵੱਲੋਂ ਕਿਹਾ ਗਿਆ ਕਿ ਸੂਬੇ ਦੇ ਸਿਹਤ ਵਿਭਾਗ ਵਿੱਚ ਰਾਸ਼ਟਰੀ ਸਿਹਤ ਮਿਸ਼ਨ ਪੰਜਾਬ ਅਧੀਨ ਲਗਭਗ 12000 ਮੁਲਾਜ਼ਮ 12 ਤੋਂ 15 ਸਾਲ ਤੋਂ ਨਿਗੂਨੀਆਂ ਤਨਖਾਹਾ ਤੇ ਕੰਮ ਕਰਨ ਕਾਰਨ ਆਰਥਿਕ ਮੰਦਹਾਲੀ ਦਾ ਸ਼ਿਕਾਰ ਹਨ। ਸਰਕਾਰ ਵੱਲੋਂ ਕੋਰੋਨਾ ਕਾਲ ਦੌਰਾਨ ਕੀਤੇ ਕੰਮ ਨੂੰ ਦੇਖਦੇ ਹੋਏ ਇਹਨਾਂ ਨੂੰ ਤੁਰੰਤ ਰੈਗੂਲਰ ਕਰ ਦੇਣਾ ਚਾਹਿਦਾ ਹੈ। ਜੇਕਰ ਸਰਕਾਰ ਇਸ ਸਬੰਧੀ ਕੋਈ ਠੋਸ ਕਦਮ ਨਹੀਂ ਚੁਕਦੀ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾ ਵਿੱਚ ਇਹਨਾਂ ਨੂੰ ਇਸ ਦਾ ਖਮਿਆਜਾ ਭੁਗਤਨਾ ਪਵੇਗਾ। ਇਸ ਸਬੰਧੀ ਡਾ. ਵਿਮੁਕਤ ਸ਼ਰਮਾ ਕਮਿਊਨੀਟੀ ਹੈਲਥ ਅਫਸਰ ਵੱਲੋਂ ਕਿਹਾ ਗਿਆ ਕਿ ਜਦੋਂ ਤੱਕ ਸਰਕਾਰ ਰੈਗੂਲਰ ਸਬੰਧੀ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ, ਉਦੋਂ ਤੱਕ ਕਰਮਚਾਰੀਆਂ ਵੱਲੋਂ ਹੜਤਾਲ ਜਾਰੀ ਰਹੇਗੀ ਅਤੇ 30-11-2021 ਨੂੰ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ ਖਰੜ ਵਿਖੇ ਵਿਸ਼ਾਲ ਰੈਲੀ ਕਰਨ ਉਪਰੰਤ ਘੇਰਾਵ ਕੀਤਾ ਜਾਵੇਗਾ। ਇਸ ਮੌਕੇ ਤੇ ਡਾ. ਰਾਜਨ ਚੋਧਰੀ, ਕੌਮਲ,ਡਾ.ਅਤੁਲ, ਡਾ. ਦੀਪਕ,ਹਰਜਿੰਦਰ ਸਿੰਘ ਗੋਰਾਯਾ,ਕੁਲਦੀਪ ਸਿੰਘ, ਸੰਦੀਪ ਕੁਮਾਰ,ਡਾ.ਅਨੂਪਮ, ਡਾ. ਗੌਰਵ,ਜਤਿਨ ਕੁਮਾਰ,ਰਵੀ ਕੁਮਾਰ, ਜਿਪਨ ਕਟਾਰੀਆ,ਭਾਵਨਾ,ਮੰਜੂ,ਸ਼ਿਵਾਨੀ, ਸ਼ੁਭਮ,ਪਰਮਜੀਤ ਆਦਿ ਹਾਜਰ ਸਨ।