ਏ.ਡੀ.ਸੀ. ਨੇ ਅਸ਼ਟਾਮ ਫਰੋਸ਼ ਦੀ ਲਿਖਤੀ ਪ੍ਰੀਖਿਆ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
21 ਨੂੰ ਹੋਣ ਵਾਲੀ ਪ੍ਰੀਖਿਆ ਲਈ ਐਂਟਰੀ ਪੁਆਇੰਟ ’ਤੇ ਲਏ ਜਾ ਸਕਦੇ ਹਨ ਐਡਮਿਟ ਕਾਰਡ/ਰੋਲ ਨੰਬਰ
ਹੁਸ਼ਿਆਰਪੁਰ, 20 ਨਵੰਬਰ(ਬਿਊਰੋ) : ਵਧੀਕ ਡਿਪਟੀ ਕਮਿਸ਼ਨਰ (ਜ) ਸੰਦੀਪ ਸਿੰਘ ਨੇ ਦੱਸਿਆ ਕਿ ਅਸ਼ਟਾਮ ਫਰੋਸ਼ ਦੀ ਲਿਖਤੀ ਪ੍ਰੀਖਿਆ ਲਈ ਜਿਹੜੇ ਉਮੀਦਵਾਰਾਂ ਨੂੰ ਐਡਮਿਟ ਕਾਰਡ/ਰੋਲ ਨੰਬਰ ਨਹੀਂ ਮਿਲੇ, ਉਹ 21 ਨਵੰਬਰ ਨੂੰ ਐਂਟਰੀ ਪੁਆਇੰਟ ’ਤੇ ਵੀ ਆਪਣੇ ਐਡਮਿਟ ਕਾਰਡ/ਰੋਲ ਨੰਬਰ ਲੈ ਸਕਦੇ ਹਨ। ਪ੍ਰੀਖਿਆ ਕੇਂਦਰ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਦੱਸਿਆ ਕਿ ਪ੍ਰੀਖਿਆ 21 ਨਵੰਬਰ ਦਿਨ ਐਤਵਾਰ ਨੂੰ ਡੀ.ਏ.ਵੀ. ਕਾਲਜ, ਚੰਡੀਗੜ੍ਹ ਰੋਡ, ਨੇੜੇ ਮਿੰਨੀ ਸਕੱਤਰੇਤ, ਹੁਸ਼ਿਆਰਪੁਰ ਵਿਖੇ ਲਈ ਜਾਣੀ ਹੈ। ਉਨ੍ਹਾਂ ਦੱਸਿਆ ਕਿ ਉਮੀਦਵਾਰ ਸਵੇਰੇ 9:30 ਵਜੇ ਰਿਪੋਰਟ ਕਰਨ। ਇਸ ਦੌਰਾਨ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਸਾਰੇ ਜ਼ਰੂਰੀ ਪ੍ਰਬੰਧ ਯਕੀਲੀ ਬਨਾਉਣ ਦੇ ਨਿਰਦੇਸ਼ ਵੀ ਦਿੱਤੇ। ਪ੍ਰੀਖਿਆ ਕੇਂਦਰਾਂ ਦਾ ਐਸ.ਡੀ.ਐਮ. ਹੁਸ਼ਿਆਰਪੁਰ ਸ਼ਿਵ ਰਾਜ ਸਿੰਘ ਬੱਲ, ਜ਼ਿਲ੍ਹਾ ਮਾਲ ਅਫ਼ਸਰ ਅਮਨ ਪਾਲ ਸਿੰਘ ਅਤੇ ਹੋਰ ਅਧਿਕਾਰੀਆਂ ਵਲੋਂ ਜਾਇਜ਼ਾ ਵੀ ਲਿਆ ਗਿਆ।