ਗੁਰਦਾਸਪੁਰ 9 ਦਸੰਬਰ ( ਅਸ਼ਵਨੀ ) :- ਪੁਲਿਸ ਜ਼ਿਲ੍ਹਾ ਗੁਰਦਾਸਪੁਰ ਅੱਧੀਨ ਪੈਂਦੇ ਪੁਲਿਸ ਸਟੇਸ਼ਨ ਦੀਨਾ ਨਗਰ ਦੀ ਪੁਲਿਸ ਵੱਲੋਂ ਇਕ ਵਿਅਕਤੀ ਨੂੰ 96 ਗ੍ਰਾਮ ਅਫ਼ੀਮ , 20 ਹਜ਼ਾਰ ਰੁਪਏ ਡਰਗ ਮੰਨੀ ਅਤੇ ਇਕ ਕਾਰ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ । ਸਬ ਇੰਸਪੈਕਟਰ ਧਰਮਜੀਤ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਟੀ ਪੁਆਇੰਟ ਘਰੋਟੀਆ ਮੋੜ ਪਨਿਆੜ ਤੋ ਮਨਜੀਤ ਸਿੰਘ ਉਰਫ ਵਿਜੇ ਪੁੱਤਰ ਕਰਤਾਰ ਸਿੰਘ ਵਾਸੀ ਦੀਨਾ ਨਗਰ ਨੂੰ ਸ਼ੱਕ ਪੈਣ ਉੱਪਰ ਕਾਰ ਨੰਬਰ ਐਚ ਆਰ 01 ਏ ਜੀ 7180 ਸਮੇਤ ਕਾਬੂ ਕਰਕੇ ਮਨਜੀਤ ਸਿੰਘ ਦੀ ਤਲਾਸ਼ੀ ਕੀਤੀ ਤਾਂ 96 ਗ੍ਰਾਮ ਅਫ਼ੀਮ ਅਤੇ 20 ਹਜ਼ਾਰ ਰੁਪਈਆ ਡੱਰਗ ਮੰਨੀ ਬਰਾਮਦ ਹੋਏ ।
ਅਫ਼ੀਮ,ਡਰਗ ਮੰਨੀ ਤੇ ਕਾਰ ਸਮੇਤ ਇਕ ਕਾਬੂ
- Post published:December 9, 2021