ਖੇਤ ਵਿੱਚ ਖੁੱਲਾ ਬੋਰਵੈੱਲ ਛੱਡਣ ਤੇ ਖੇਤ ਮਾਲਿਕ ਤੇ ਮਾਮਲਾ ਦਰਜ
ਗੜ੍ਹਦੀਵਾਲਾ 23 ਮਈ (ਯੋਗੇਸ਼ ਗੁਪਤਾ /ਕਮਲਜੀਤ ਭਟੋਆ) : ਸਥਾਨਕ ਪੁਲਿਸ ਨੇ ਖੇਤ ਵਿੱਚ ਖੁੱਲਾ ਬੋਰਬੈਲ ਛੱਡਣ ਤੇ ਖੇਤ ਮਾਲਿਕ ਸਤਵੀਰ ਸਿੰਘ ਤੇ ਮਾਮਲਾ ਦਰਜ ਕੀਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਏ ਐਸ ਆਈ ਅਨਿਲ ਕੁਮਾਰ ਸਮੇਤ ਸਾਥੀ ਕਰਮਚਾਰੀਆਂ ਦੇ ਗਸਤ ਦੇ ਸਬੰਧ ਵਿੱਚ ਬੱਸ ਅੱਡਾ ਗੜਦੀਵਾਲਾ ਮੌਜੂਦ ਸੀ ਤਾਂ ਮੁੱਖ ਮੁੱਨਸੀ ਥਾਣਾ ਨੇ ਫੋਨ ਤੇ ਦੱਸਿਆ ਕਿ ਸਤਵੀਰ ਸਿੰਘ ਪੁੱਤਰ ਸਰਵਨ ਸਿੰਘ ਵਾਸੀ ਬੈਰਮਪੁਰ ਥਾਣਾ ਗੜਦੀਵਾਲਾ ਦੇ ਖੇਤ ਵਿੱਚ ਖੁੱਲੇ ਬੋਰਬੈਲ ਵਿੱਚ ਰਿਤਕ ਰੋਸਨ ਪੁੱਤਰ ਰਜਿੰਦਰ ਸਿੰਘ ਵਾਸੀ ਸੇਖੋਪੁਰ ਖਾਸ ਜਿਲਾ ਮੁਰਾਦਪੁਰ ਥਾਣਾ ਮੁਨਰਕੀ ਸਟੇਟ ਯੂ.ਪੀ ਹਾਲ ਵਾਸੀ ਧੂਰੀਆ ਹਾਲ ਵਾਸੀ ਅੱਡਾ ਥਾਣਾ ਗੜਦੀਵਾਲਾ ਉਮਰ 6 ਸਾਲ ਵਕਤ ਕਰੀਬ 9-00 ਵਜੇ ਸੁਭਾ ਖੁੱਲੇ ਬੋਰ ਵਿੱਚ ਡਿੱਗ ਪਿਆ ਹੈ ਜਿਸ ਤੇ ਬੱਚੇ ਦੀ ਮੋਤ ਖੁੱਲੇ ਬੋਰ ਵਿੱਚ ਡਿੱਗਣ ਕਰਕੇ ਹੋਈ ਹੈ ਜਿਸ ਤੇ ਸਤਵੀਰ ਸਿੰਘ ਪੁੱਤਰ ਸਰਵਨ ਸਿੰਘ ਵਾਸੀ ਬੈਰਮਪੁਰ ਥਾਣਾ ਗੜਦੀਵਾਲਾ ਨੇ ਮਾਨਯੋਗ ਡੀ .ਸੀ ਸਾਹਿਬ ਜੀ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ ।ਜਿਸ ਤੇ ਧਾਰਾ 304 ਏ,279, 188 ਭ/ਦ ਅਧੀਨ ਮੁਕੱਦਮਾ ਦਰਜ ਕੀਤਾ ਹੈ








