ਗੜ੍ਹਦੀਵਾਲਾ, 12 ਸਤੰਬਰ (ਚੌਧਰੀ )
: ਪਿੰਡ ਕਾਲਰਾਂ ਵਿਖੇ ਹਰੀ ਪੱਗੜੀ ਵਾਲੇ ਨਾਮ ਤੋਂ ਜਾਣੇ ਜਾਂਦੇ ਪੁਰਾਤਨ ਸਮੇਂ ਦੇ ਵੈਦ ਕ੍ਰਿਸ਼ਨ ਮਿੱਤਰ (93)ਨਮਿੱਤ ਸਰਧਾਂਜਲੀ ਸਮਾਰੋਹ ਕਰਵਾਇਆ ਗਿਆ।ਇਸ ਮੌਕੇ ਪਹਿਲਾਂ ਰੱਖੇ ਗਏ ਸ਼੍ਰੀ ਗਰੜਪ੍ਰਾਣ ਜੀ ਦੇ ਪਾਠ ਦੇ ਭੋਗ ਪਾਏ ਗਏ।ਉਪਰੰਤ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ,ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ,ਭਾਜਪਾ ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ,ਆਪ ਆਗੂ ਹਰਮੀਤ ਸਿੰਘ ਔਲਖ ਤੇ ਚੌਧਰੀ ਰਾਜਵਿੰਦਰ ਸਿੰਘ ਰਾਜਾ,ਤਹਿਸੀਲਦਾਰ ਲਵਦੀਪ ਸਿੰਘ ਧੂਤ,ਨਗਰ ਕੌਂਸਲ ਪ੍ਰਧਾਨ ਦਿਸ਼ਾਤ ਬਹਿਲ,ਸਾਬਕਾ ਪ੍ਰਧਾਨ ਜਸਵਿੰਦਰ ਸਿੰਘ ਜੱਸਾ, ਪਿ੍ੰਸੀਪਲ ਰਾਕੇਸ਼ ਜੈਨ,ਸ਼ੁਨੀਲ ਜੈਨ ਆਦਿ ਪ੍ਰਮੁੱਖ ਸ਼ਖਸ਼ੀਅਤਾਂ ਵਲੋਂ ਵੈਦ ਕਿ੍ਸ਼ਨ ਮਿੱਤਰ ਨੂੰ ਸਰਧਾਂਜਲੀਆਂ ਭੇਂਟ ਕਰਦਿਆਂ ਕਿਹਾ ਕਿ ਵੈਦ ਜੀ ਆਯੁਰਵੈਦਿਕ ਦਵਾਈਆਂ ਦੇ ਮਾਹਰ ਵੈਦ ਸਨ ਜਿਨ੍ਹਾਂ ਵਲੋਂ ਪੁਰਾਣੇ ਸਮੇਂ ਤੋਂ ਗੜ੍ਹਦੀਵਾਲਾ ਬਜਾਰ ਵਿੱਚ ਆਯੁਰਵੈਦਿਕ ਜੜੀਆਂ ਬੂਟੀਆਂ ਦੀਆਂ ਆਪਣੇ ਹੱਥੀ ਤਿਆਰ ਕਰਕੇ ਦਵਾਈਆਂ ਨਾਲ ਇਲਾਜ ਕਰਦੇ ਸਨ। ਜਿਹੜਾ ਕਿ ਸਲਾਘਾਯੋਗ ਉਪਰਾਲਾ ਸੀ।ਉਹ ਨਿੱਘੇ ਸੁਭਾਅ ਦੇ ਮਾਲਕ ਸਨ ਬਹੁਤ ਸਾਰੇ ਲੋਕਾਂ ਨੂੰ ਮੁਫ਼ਤ ਦਵਾਈਆਂ ਦੇ ਦਿੰਦੇ ਸਨ। ਉੱਕਤ ਆਗੂਆਂ ਵਲੋਂ ਵੈਦ ਪਰਿਵਾਰ ਨੂੰ ਉਨ੍ਹਾਂ ਦੇ ਪਾਏ ਪੂਰਨਿਆਂ ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ । ਇਸ ਮੌਕੇ ਵੈਦ ਕਿ੍ਸ਼ਨ ਮਿੱਤਰ ਦੇ ਵੱਡੇ ਪੁੱਤਰ ਬਲਦੇਵ ਸ਼ਰਮਾ ਤੇ ਸੁਖਦੇਵ ਸ਼ਰਮਾ ਵਲੋਂ ਸਰਧਾਂਜਲੀ ਸਮਾਰੋਹ ਦੌਰਾਨ ਪੁੱਜੀਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਡਾਕਟਰ ਹਰੀਦੇਵ ਲਾਜਾ, ਕਾਂਗਰਸ ਬਲਾਕ ਪ੍ਰਧਾਨ ਕੈਪਟਨ ਬਹਾਦਰ ਸਿੰਘ,ਐਸ.ਡੀ.ਓ ਬਿਜਲੀ ਬੋਰਡ ਦਰਸ਼ਵੀਰ ਸਿੰਘ,ਮਾਸਟਰ ਗੁਰਚਰਨ ਸਿੰਘ ਕਾਲਰਾਂ, ਨੰਬਰਦਾਰ ਗੁਰਮੀਤ ਸਿੰਘ ਭੱਟੀ, ਸੈਕਟਰੀ ਸੁਰਿੰਦਰ ਸਿੰਘ ਕਾਲਰਾਂ,ਮਲਕੀਤ ਸਿੰਘ ਕਾਲਰਾਂ, ਕੁਲਵੰਤ ਸਿੰਘ ਕਾਲਰਾਂ,ਨੰਦ ਲਾਲ ਗੋਗਨਾ,ਰਣਜੀਤ ਪੁਰੀ,ਕੌਂਸਲਰ ਸ਼ੈਕੀ ਕਲਿਆਣ,ਦੀਪਕ ਜੈਨ,ਚੌਧਰੀ ਉਪਵਿਮਦਰ ਵਿੱਕੀ ਸਿੰਘ,ਕਮਰਪਾਲ ਟੁੰਡ, ਹੈਪੀ ਜੈਲਦਾਰ, ਡਾਕਟਰ ਅਨਿਲ ਕੁਮਾਰ, ਵਰਿੰਦਰ ਗੋਇਲ, ਅਮਿਤ ਸ਼ਰਮਾ,ਅਨਿਲ ਸ਼ਰਮਾ,ਅਚੁੱਤ ਸ਼ਰਮਾ,ਜਸਵਿੰਦਰ ਸਿੰਘ ਮਾਣਕੂ,ਹਰਦੀਪ ਸਿੰਘ ਨਾਮਧਾਰੀ,ਮਹਿੰਦਰ ਸਿੰਘ ਨਾਮਧਾਰੀ ,ਯੋਗੇਸ਼ ਸਪਰਾ,ਜਨਮਾਸ਼ਟਮੀ ਕਮੇਟੀ ਗੜ੍ਹਦੀਵਾਲਾ ,ਅਗਰਵਾਲ ਸਭਾ ਗੜ੍ਹਦੀਵਾਲਾ,ਸ਼ਿਵ ਦਿਆਲ,ਨੰਦ ਕੁਮਰਾ, ਰਾਜਨ ਗੁਪਤਾ,ਰਮੇਸ਼ ਖੋਸਲਾ,ਯੋਗੇਸ਼ ਅਗਰਵਾਲ,ਲਲਿਤ ਸ਼ਰਮਾ,ਪ੍ਰਦੀਪ ਕੁਮਾਰ ਪੀਕੇ,ਸਾਬਕਾ ਕੌਂਸਲਰ ਸਰੋਜ ਮਨਹਾਸ,ਜਥੇਦਾਰ ਗੁਰਦੀਪ ਸਿੰਘ ਗੜ੍ਹਦੀਵਾਲਾ,ਰਾਮਾਂ ਤ੍ਰਿਵੇਦੀ,ਰਾਜੀਵ ਭਾਰਗਵ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਹਾਜਰ ਸਨ।
ਕੈਪਸ਼ਨ-ਪਿੰਡ ਕਾਲਰਾਂ ਵਿਖੇ ਵੈਦ ਕਿ੍ਸ਼ਨ ਮਿੱਤਰ ਦੇ ਨਮਿੱਤ ਕਰਵਾਏ ਸਰਧਾਂਜਲੀ ਸਮਾਰੋਹ ਦੌਰਾਨ ਪਹੁੰਚੇ ਰਾਜਨੀਤਕ ,ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ।







