ਗੜ੍ਹਦੀਵਾਲਾ 24 ਦਸੰਬਰ (ਚੌਧਰੀ) : ਸਥਾਨਕ ਪੁਲਿਸ ਵਲੋਂ 53 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇੱਕ ਨੌਜਵਾਨ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ।ਦੋਸ਼ੀ ਦੀ ਪਹਿਚਾਣ ਧਰਮਪਾਲ ਉਰਫ ਪਾਲੀ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਏ ਐਸ ਆਈ ਸਰਬਜੀਤ ਸਿੰਘ, ਏ ਐਸ ਆਈ ਮਹੇਸ਼ ਕੁਮਾਰ ਆਪਣੇ ਸਾਥੀਆਂ ਸਮੇਤ ਪ੍ਰਾਈਵੇਟ ਵਹੀਕਲਾ ਚੈਕਿੰਗ ਦਾ ਸ਼ਕੀ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਥਾਣਾ ਗੜਦੀਵਾਲਾ ਤੇ ਤਲਵੰਡੀ ਜੱਟਾਂ ਬੋਰਮਪੁਰ ਖਿਆਲਾ ਬੁਲੰਦਾਂ ਸਾਈਡ ਵੱਲ ਨੂੰ ਜਾ ਰਹੀ ਸੀ ਤਾਂ ਜਦੋਂ ਪੁਲਿਸ ਪਾਰਟੀ ਖਿਆਲਾ ਬੁਲੰਦਾਂ ਤੇ ਥੋੜਾ ਪਿੱਛੋਂ ਹੀ ਸੀ ਤਾਂ ਖਿਆਲਾ ਬੁਲੰਦਾਂ ਸਾਈਡ ਤੋਂ ਇੱਕ ਮੋਟਰਸਾਈਕਲ ਮਾਰਕਾ CT -100 ਤੇ ਮੋਨਾ ਨੌਜਵਾਨ ਆ ਰਿਹਾ ਸੀ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਆਪਣੇ ਪਹਿਨੇ ਪਜਾਮੇ ਦੀ ਖੱਬੀ ਜੇਬ ਵਿੱਚ ਇੱਕ ਵਜਨਦਾਰ ਕਾਲੇ ਰੰਗ ਦਾ ਮੋਮੀ ਲਿਫਾਵਾ ਕੱਢ ਕੇ ਸੜਕ ਕਿਨਾਰੇ ਘਾਹ ਵਿੱਚ ਸੁੱਟ ਕੇ ਯਕਦਮ ਪਿੱਛੇ ਨੂੰ ਮੁੜਨ ਲੱਗਾ ਤਾਂ ਨੌਜਵਾਨ ਸਮੇਤ ਮੋਟਰਸਾਈਕਲ ਨੰਬਰ PB07-BP-7344 ਡਿੱਗ ਪਿਆ। ਜਿਸ ਨੂੰ ਮਨ ਏ ਐਸ ਆਈ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਸ਼ੱਕ ਦੀ ਬਿਨਾਹ ਤੇ ਕਾਬੂ ਕਰਕੇ ਉਸਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਧਰਮਪਾਲ ਉਰਫ ਪਾਲੀ ਪੁੱਤਰ ਗੁਰਦੇਵ ਲਾਲ ਵਾਸੀ ਫਾਂਬੜਾ ਥਾਣਾ ਹਰਿਆਣਾ ਜਿਲਾ ਹੁਸ਼ਿਆਰਪੁਰ ਦੱਸਿਆ। ਜਿਸ ਵਲੋਂ ਸੁੱਟੇ ਵਜਨਦਾਰ ਮੋਮੀ ਲਿਫਾਫਾ ਰੰਗ ਕਾਲਾ ਨੂੰ ਚੈੱਕ ਕਰਨ ਤੇ ਵਿੱਚੋਂ ਨਸ਼ੀਲਾ ਪਦਾਰਥ ਨੁਮਾ ਬ੍ਰਾਮਦ ਹੋਇਆ ਜਿਸ ਬਾਰੇ ਧਰਮਪਾਲ ਉਰਫ ਪਾਲੀ ਨੇ ਦੱਸਿਆ ਕਿ ਇਹ ਨਸ਼ੀਲਾ ਪਦਾਰਥ ਹੈ ਜਿਸ ਦਾ ਕੰਪਿਊਟਰ ਕੰਡੇ ਨਾਲ ਵਜਨ ਕਰਨ ਤੇ 53 ਗ੍ਰਾਮ ਨਸ਼ੀਲਾ ਪਦਾਰਥ ਹੋਇਆ।ਪੁਲਿਸ ਨੇ ਦੋਸ਼ੀ ਧਰਮਪਾਲ ਉਰਫ ਪਾਲੀ ਤੇ ਜੁਰਮ 22-61-85 ਐਨ ਡੀ ਪੀ ਐਸ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।