ਗੜ੍ਹਦੀਵਾਲਾ 2 ਜਨਵਰੀ (ਚੌਧਰੀ / ਯੋਗੇਸ਼ ਗੁਪਤਾ /ਪ੍ਰਦੀਪ ਸ਼ਰਮਾ) : ਜਿਲ੍ਹਾ ਹੁਸ਼ਿਆਰਪੁਰ ਦੇ ਪੁਲਿਸ ਕਪਤਾਨ ਸਰਦਾਰ ਕੁਲਵੰਤ ਸਿੰਘ ਹੀਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ. ਐਸ. ਪੀ ਟਾਂਡਾ ਰਾਜ ਕੁਮਾਰ ਬਜਾੜ ਦੀਆਂ ਸਖਤ ਹਦਾਇਤਾਂ ਮੁਤਾਬਿਕ ਚਲਾਈ ਸਮਾਜ ਵਿਰੋਧੀ ਅਨਸਰਾਂ ਖਿਲਾਫ ਮੁਹਿੰਮ ਤਹਿਤ ਥਾਣਾ ਗੜ੍ਹਦੀਵਾਲਾ ਦੇ ਮੁੱਖ ਅਫਸਰ ਸਬ ਇੰਸਪੈਕਟਰ ਸਤਪਾਲ ਸਿੰਘ ਦੀ ਅਗਵਾਈ ਹੇਠ ਗੜ੍ਹਦੀਵਾਲਾ ਪੁਲਿਸ ਵੱਲੋਂ ਇਲਾਕਾ ਗਤ ਬਾ ਚੈਕਿੰਗ ਦੌਰਾਨ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਨਸ਼ੀਲੇ ਪਾਊਡਰ ਸਮੇਤ ਕਾਬੂ ਕਰਨ ‘ਚ ਸਫਲਤਾ ਹਾਸਲ ਕੀਤੀ ਹੈ।ਇਸ ਸਬੰਧੀ ਥਾਣਾ ਗੜ੍ਹਦੀਵਾਲਾ ਦੇ ਮੁਖੀ ਸਬ ਇੰਸਪੈਕਟਰ ਸਤਪਾਲ ਸਿੰਘ ਨੇ ਦੱਸਿਆ ਕਿ ਏ ਐੱਸ ਆਈ ਸਤਨਾਮ ਸਿੰਘ, ਸਮੇਤ ਪੁਲਿਸ ਪਾਰਟੀ ਇਲਾਕਾ ਗਲਤ ਥਾਂ ਚੈਕਿੰਗ ਸੱਕੀ ਪੁਰਸ਼ਾਂ ਦੇ ਸਬੰਧ ਵਿੱਚ ਪਿੰਡ ਢੇਰਕਾ ਸਾਈਡ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਚੋਹਕਾ ਮੋੜ ਨੇੜੇ ਪੀਰਾਂ ਦੀ ਜਗ੍ਹਾ ਪਾਸ ਪੁੱਜੀ ਤਾਂ ਪਿੰਡ ਸਰਹਾਲਾ ਸਾਈਡ ਤੋਂ ਇੱਕ ਮੰਨਾ ਨੌਜਵਾਨ ਮੋਟਰਸਾਈਕਲ ਮਾਰਕਾ ਪਲਟੀਨਾ ਨੰਬਰ ਪੀ ਬੀ 07 ਬੀ ਟੀ 6796 ਤੇ ਸਵਾਰ ਹੋ ਕੇ ਆਇਆ ਜਿਸ ਦਾ ਨਾਮ ਰੋਸ਼ਨ ਲਾਲ ਪੁੱਤਰ ਲੇਟ ਗੁਰਦਾਸ ਰਾਮ ਪਿੰਡ ਨੰਦਾਚਾਰ ਥਾਣਾ ਬੁਲੇਵਾਲ ਜ਼ਿਲ੍ਹਾ ਹੁਸ਼ਿਆਰਪੁਰ ਹੈ, ਜਿਸ ਪਾਸੋਂ 34 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ।ਜਿਸ ਤੇ ਉਸਦੇ ਖਿਲਾਫ 27-1 85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਕਰ ਦਿੱਤੀ ਗਈ ਹੈ।
UPDATED.. 34 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇੱਕ ਪੁਲਿਸ ਅੜਿੱਕੇ
- Post published:January 2, 2022